ਕਾਂਟਾਜ਼ ਕੰਪਨੀ ਨੇ ਆਪਣੇ ਕਰਮਚਾਰੀਆਂ ਲਈ ਕੀਤੀ ਕੋਵਿਡ ਵੈਕਸੀਨ ਜ਼ਰੂਰੀ

ਆਸਟ੍ਰੇਲੀਆ ਦੀ ਵਿਮਾਨ ਕੰਪਨੀ ਕਾਂਟਾਜ਼ ਨੇ ਆਪਣੇ ਕਰਮਚਾਰੀਆਂ ਨੂੰ ਤਾਕੀਦ ਕਰਦਿਆਂ ਐਲਾਨ ਕੀਤਾ ਹੈ ਕਿ ਸਮੁੱਚਾ ਸਟਾਫ ਹੀ ਅਗਲੇ ਸਾਲ ਮਾਰਚ ਦੇ ਆਖੀਰ ਤੱਕ (31 ਮਾਰਚ 2022) ਕਰੋਨਾ ਤੋਂ ਬਚਾਉ ਲਈ ਟੀਕਾ ਲਗਵਾ ਲੈਣਾ ਚਾਹੀਦਾ ਹੈ ਅਤੇ ਫਰੰਟ ਲਾਈਨ ਉਪਰ ਕੰਮ ਕਰਦੇ ਕਰਮਚਾਰੀਆਂ ਨੂੰ ਇਸੇ ਸਾਲ ਨਵੰਬਰ ਦੇ ਮੱਧ ਤੱਕ। ਅਤੇ ਫਰੰਟ ਲਾਈਨ ਕਰਮਚਾਰੀਆਂ ਵਿੱਚ ਕਾਂਟਾਜ਼ ਅਤੇ ਜੈਟਸਟਾਰ ਦੇ ਪਾਇਲਟ, ਕੈਬਿਨ ਕਰੂ ਮੈਂਬਰ, ਏਅਰਪੋਰਟ ਕਾਮੇ ਆਦਿ ਸ਼ਾਮਿਲ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੇਸ਼ ਦੀ ਕੈਨਡ ਫੂਡ ਦੀ ਕੰਪਨੀ (ਐਸ.ਪੀ.ਸੀ.) ਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਆਪਣੇ ਕਰਮਚਾਰੀਆਂ ਨੂੰ ਪੂਰਨ ਤੌਰ ਤੇ ਕੋਵਿਡ ਤੋਂ ਬਚਾਉ ਲਈ ਟੀਕਾਕਰਣ ਵਿੱਚ ਸ਼ਾਮਿਲ ਕਰੇਗੀ ਅਤੇ ਇਸ ਵਾਸਤੇ ਉਨ੍ਹਾਂ ਨੇ ਕਰਮਚਾਰੀਆਂ ਲਈ ਇਹ ਲਾਜ਼ਮੀ ਸ਼ਰਤ ਦਾ ਐਲਾਨ ਵੀ ਕੀਤਾ ਹੋਇਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks