ਗ੍ਰੇਟਰ ਸਿਡਨੀ ਵਿੱਚ ਕਰੋਨਾ ਕਾਰਨ ਲੱਗੀਆਂ ਪਾਬੰਧੀਆਂ ਹਟਾਈਆਂ -ਕੋਵਿਡ-19 ਦਾ ਕੋਈ ਨਵਾਂ ਮਾਮਲਾ ਦਰਜ ਨਹੀਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਦਿਨੀਂ ਗ੍ਰੇਟਰ ਸਿਡਨੀ ਦੇ ਇਲਾਕੇ ਅੰਦਰ ਕੋਵਿਡ-19 ਦਾ ਕੋਈ ਵੀ ਸਥਾਨਕ ਸਥਾਂਨਾਂਤਰਣ ਦਾ ਮਾਮਲਾ ਦਰਜ ਨਾ ਹੋਣ ਕਾਰਨ, ਖੇਤਰ ਵਿੱਚ ਲਗਾਈਆਂ ਗਈਆਂ ਪਾਬੰਧੀਆਂ ਨੂੰ ਅੱਜ, ਸੋਮਵਾਰ ਸਵੇਰੇ ਤੋਂ ਹੀ ਹਟਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ 10 ਦਿਨਾਂ ਤੋਂ ਸਥਾਨਕ ਖੇਤਰ ਅੰਦਰ ਕਰੋਨਾ ਦੇ ਨਵੇਂ ਮਾਮਲੇ ਦਰਜ ਹੋਣ ਕਾਰਨ ਪਾਬੰਧੀਆਂ ਲਗਾਈਆਂ ਗਈਆਂ ਸਨ।
ਨਿਊ ਸਾਊਥ ਵੇਲਜ਼ ਪ੍ਰੀਮੀਅਅਰ ਗਲੈਡੀਜ਼ ਬਰਜਿਕਲੀਅਨ ਨੇ ਇਸਦੀ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੇ ਸ਼ਨਿਚਰਵਾਰ ਰਾਤ ਦੇ 8 ਵਜੇ ਤੱਕ (ਬੀਤੇ 24 ਘੰਟਿਆਂ ਦੌਰਾਨ) ਕਰੋਨਾ ਦੇ 12,200 ਟੈਸਟ ਕੀਤੇ ਗਏ ਅਤੇ ਜ਼ੀਰੋ ਮਾਮਲਾ ਦਰਜ ਕੀਤਾ ਗਿਆ।
ਖੇਤਰ ਦੇ ਘਰਾਂ ਅੰਦਰ ਹੁਣ ਨਿਜੀ ਇਕੱਠਾਂ ਦੀ ਗਿਣਤੀ ਉਪਰ ਲੱਗੀ ਪਾਬੰਧੀ ਹਟਾਉਣ ਦੇ ਨਾਲ ਨਾਲ, ਨੱਚਣ ਗਾਉਣ ਦੀਆਂ ਪਾਬੰਧੀਆਂ ਅਤੇ ਜਨਤਕ ਪਰਿਵਹਨਾਂ ਅੰਦਰ ਮਾਸਕ ਪਾਉਣ ਤੋਂ ਵੀ ਛੋਟ ਦੇ ਦਿੱਤੀ ਗਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਅੰਦਰ ਹੁਣ ਤੱਕ 920,000 ਕੋਵਿਡ-19 ਵੈਕਸੀਨ ਦੀਆਂ ਡੋਜ਼ਾਂ ਦਿੱਤੀਆਂ ਜਾ ਚੁਕੀਆਂ ਹਨ।

Install Punjabi Akhbar App

Install
×