ਅੰਤਰ-ਰਾਜੀਏ ਯਾਤਰਾਵਾਂ ਆਦਿ ਲਈ ਕੋਵਿਡ-19 ਦਾ ਪੀ.ਸੀ.ਆਰ. ਟੈਸਟ ਹੋਇਆ ਮੁਫ਼ਤ -ਗ੍ਰੈਗ ਹੰਟ

ਸਿਹਤ ਮੰਤਰੀ ਗ੍ਰੈਗ ਹੰਟ ਨੇ ਇੱਕ ਅਹਿਮ ਜਾਣਕਾਰੀ ਰਾਹੀਂ ਦੱਸਿਆ ਕਿ ਅੰਤਰ-ਰਾਜੀਏ ਯਾਤਰਾਵਾਂ ਆਦਿ ਲਈ ਕੀਤੇ ਜਾਣ ਵਾਲੇ ਪੀ.ਸੀ.ਆਰ. ਟੈਸਟਾਂ ਲਈ ਰਾਜ ਸਰਕਾਰ ਦੀਆਂ ਕਲਿਨਿਕਾਂ ਉਪਰ ਪੈਸੇ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਇਹ ਟੈਸਟ ਅਜਿਹੀਆਂ ਥਾਂਵਾਂ ਉਪਰ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਅਜਿਹੇ ਟੈਸਟਾਂ ਨੂੰ ਕਰਵਾਉਣ ਵਾਸਤੇ 150 ਡਾਲਰ ਤੱਕ ਦਾ ਖਰਚ ਆਉਂਦਾ ਹੈ ਅਤੇ ਇਹ ਸਵਾਲ ਪੈਦਾ ਹੋਇਆ ਸੀ ਕੁਈਨਜ਼ਲੈਂਡ ਵਿੱਚ ਆਉਣ ਵਾਲੇ ਯਾਤਰੀਆਂ ਵੱਲੋਂ ਅਤੇ ਇਸ ਦੇ ਜਵਾਬ ਵਿੱਚ ਗ੍ਰੈਗ ਹੰਟ ਨੇ ਕਿਹਾ ਕਿ ਯਾਤਰੀਆਂ ਨੂੰ ਅਜਿਹੇ ਟੈਸਟਾਂ ਉਪਰ ਪੈਸਾ ਖਰਚਣਾ ਨਹੀਂ ਪਵੇਗਾ।
ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ ਅਤੇ ਦੱਖਣੀ ਆਸਟ੍ਰੇਲੀਆ ਰਾਜਾਂ ਵਿੱਚ ਗਲੇ ਅਤੇ ਨੱਕ ਵਿਚੋਂ ਅਜਿਹੇ ਸੈਂਪਲ ਲੈ ਕੇ ਟੈਸਟ ਕੀਤੇ ਜਾਂਦੇ ਹਨ ਅਤੇ ਜਾਂ ਫੇਰ ਪੀ.ਸੀ.ਆਰ. ਟੈਸਟ ਕੀਤੇ ਜਾਂਦੇ ਹਨ।
ਇਨ੍ਹਾਂ ਟੈਸਟਾਂ ਦੀ ਰਿਪੋਰਟ ਲਈ ਇੱਕ ਮੋਬਾਇਲ ਮੈਸੇਜ ਵੀ ਭੇਜਿਆ ਜਾਂਦਾ ਹੈ ਅਤੇ ਯਾਤਰੀ ਆਪਣਾ ਇਹ ਮੋਬਾਇਲ ਮੈਸੇਜ ਹਰ ਥਾਂ ਤੇ ਇਸਤੇਮਾਲ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਕੁਈਨਜ਼ਲੈਂਡ ਸਰਕਾਰ ਨੇ ਐਲਾਨ ਕੀਤਾ ਹੋਇਆ ਹੈ ਕਿ ਉਹ ਦਿਸੰਬਰ ਦੀ 17 ਤਾਰੀਖ ਤੱਕ ਰਾਜ ਭਰ ਵਿੱਚ ਟੀਕਾਕਰਣ ਦਾ 80% (ਦੋਨੋਂ ਡੋਜ਼ਾਂ) ਵਾਲਾ ਟੀਚਾ ਪ੍ਰਾਪਤ ਕਰਨ ਤੋਂ ਬਾਅਦ ਰਾਜ ਦੇ ਬਾਰਡਰ ਖੋਲ੍ਹ ਦੇਣਗੇ ਅਤੇ ਇਸ ਨਾਲ ਇਹ ਖੁੱਲ੍ਹ ਹੋਵੇਗੀ ਕਿ 16 ਜਾਂ ਇਸਤੋਂ ਉਪਰ ਉਮਰ ਵਰਗ ਦੇ ਅਜਿਹੇ ਲੋਕ ਜਿਨ੍ਹਾਂ ਨੂੰ ਕਰੋਨਾ ਤੋਂ ਬਚਾਉ ਵਾਲੀਆਂ ਵਕੇਸੀਨ ਦੀਆਂ ਪੂਰੀਆਂ ਡੋਜ਼ਾਂ ਲੱਗੀਆਂ ਹੋਈਆਂ ਹਨ, ਰਾਜ ਵਿੱਚ ਐਂਟਰੀ ਲੈ ਸਕਣਗੇ।
ਹਾਲਾਂਕਿ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਇਹ ਪ੍ਰਮਾਣਿਕ ਤੌਰ ਤੇ ਨਹੀਂ ਕਿਹਾ ਕਿ ਉਹ ਮੋਬਾਇਲ ਮੈਸੇਜਾਂ ਨੂੰ ਪ੍ਰਵਾਨਗੀ ਦੇ ਰਹੇ ਹਨ ਕਿ ਨਹੀਂ… ਇਹ ਹਾਲ ਦੀ ਘੜੀ ਜ਼ਾਹਿਰ ਨਹੀਂ ਹੋ ਸਕਿਆ ਹੈ।

Install Punjabi Akhbar App

Install
×