ਪੱਛਮੀ ਆਸਟ੍ਰੇਲੀਆ ਪਹਿਲੇ ਹੀ ਕਰੂਜ਼ ਸ਼ਿੱਪ ਤੇ ਪਹੁੰਚੇ ਕਰੋਨਾ ਦੇ ਦਰਜਨਾਂ ਮਰੀਜ਼

ਜਦੋਂ ਦੀ ਕਰੋਨਾ ਮਹਾਂਮਾਰੀ ਦਾ ਪ੍ਰਕੋਪ ਚੱਲਿਆ ਹੈ, ਉਦੋਂ ਤੋਂ ਹੀ ਆਸਟ੍ਰੇਲੀਆ ਵਿੱਚ ਕਰੂਜ਼ ਸ਼ਿੱਪਾਂ ਦਾ ਆਵਾਗਮਨ ਰੋਕ ਦਿੱਤਾ ਗਿਆ ਸੀ ਅਤੇ ਜਿਸ ਨੂੰ ਕਿ ਹੁਣ ਮੁੜ ਤੋਂ ਚਾਲੂ ਕੀਤਾ ਗਿਆ ਹੈ। ਪੱਛਮੀ ਆਸਟ੍ਰੇਲੀਆ ਵਿੱਚ ਵੀ ਇਸੇ ਤਹਿਤ ‘ਕੋਰਾਲ ਡਿਸਕਵਰਰ’ ਨਾਮ ਦਾ ਸ਼ਿੱਪ ਜੋ ਕਿ ਡਾਰਵਿਨ ਤੋਂ ਬਰੂਮੇ ਆਪਣੀ 10 ਦਿਨਾਂ ਦੀ ਯਾਤਰਾ ਪੂਰੀ ਕਰ ਕੇ ਪਹੁੰਚਿਆ ਤਾਂ ਇਸ ਉਪਰ ਸਵਾਰ 10 ਯਾਤਰੀ ਅਤੇ 2 ਕਰੂ ਮੈਂਬਰਾਂ ਦੀ ਜਾਂਚ ਦੌਰਾਨ ਕਰੋਨਾ ਪਾਜ਼ਿਟਿਵ ਪਾਇਆ ਗਿਆ।
ਜਹਾਜ਼ ਦੇ ਆਪ੍ਰੇਟਰ ਕੰਪਨੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਾਰੇ ਹੀ ਯਾਤਰੀ ਕੋਵਿਡ-19 ਵੈਕਸੀਨ ਦੀਆਂ ਤਿੰਨ ਡੋਜ਼ਾਂ ਪ੍ਰਾਪਤ ਕਰ ਚੁਕੇ ਹਨ ਅਤੇ ਇਸ ਵਾਸਤੇ ਖ਼ਤਰੇ ਵਾਲੀ ਕੋਈ ਗਲ ਹੀ ਨਹੀਂ ਹੈ ਅਤੇ ਇਹੀ ਪੱਛਮੀ ਆਸਟ੍ਰੇਲੀਆ ਰਾਜ ਦੀਆਂ ਗਾਈਡ ਲਾਈਨਾਂ ਵੀ ਹਨ।
ਕਰੋਨਾ ਪਾਜ਼ਿਟਿਵ ਯਾਤਰੀਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਸੰਪਰਕ ਵਾਲੇ ਯਾਤਰੀਆਂ ਨੂੰ ਬਰੂਮੇ ਵਿਖੇ ਹੀ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਅਤੇ ਬਾਕੀ ਸਾਰਿਆਂ ਦੇ ਵੀ ਟੈਸਟ ਹੋ ਰਹੇ ਹਨ।
ਵੈਸੇ ਹਾਲ ਦੀ ਘੜੀ, ਪੱਛਮੀ ਆਸਟ੍ਰੇਲੀਆ ਵਿੱਚ 350 ਯਾਤਰੀਆਂ ਅਤੇ ਕਰੂ ਮੈਂਬਰਾਂ ਵਾਲੇ ਜਹਾਜ਼ਾਂ ਨੂੰ ਹੀ ਆਵਾਗਮਨ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਉਪਰੋਕਤ ਜਹਾਜ਼ ਜੋ ਕਿ ਡਾਰਵਿਨ ਤੋਂ ਆਇਆ ਹੈ ਵਿੱਚ 72 ਯਾਤਰੀ ਅਤੇ ਕਰੂ ਮੈਂਬਰ ਸਵਾਰ ਸਨ।

Install Punjabi Akhbar App

Install
×