ਮੈਲਬੋਰਨ ਵਿਚਲੇ ਕੋਵਿਡ-19 ਦੇ ਮਰੀਜ਼ਾਂ ਲਈ ਵਖਰੇ ਕੁਆਰਨਟੀਨ ਸੈਂਟਰ ਨੂੰ ਪ੍ਰਧਾਨ ਮੰਤਰੀ ਨੇ ਕੀਤਾ ਮਨਜ਼ੂਰ, ਕੁਈਨਜ਼ਲੈਂਡ ਨੂੰ ਵੀ ਦਿੱਤੀ ਆਫਰ

ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ, ਮੈਲਬੋਰਨ ਵਿਖੇ ਇੱਕ ਵਖਰੇ ਕਰੋਨਾ ਦੇ ਕੁਆਰਨਟੀਨ ਸੈਂਟਰ ਦੇ ਪ੍ਰਸਤਾਵ ਨੂੰ ਮਨਜ਼ੂਰ ਕਰ ਲਿਆ ਹੈ ਅਤੇ ਅਜਿਹੇ ਹੀ ਇੱਕ ਸੈਂਟਰ ਬਾਬਤ ਕੁਈਨਜ਼ਲੈਂਡ ਸਰਕਾਰ ਨੂੰ ਵੀ ਸੋਚਣ ਲਈ ਕਿਹਾ ਹੈ ਜੋ ਕਿ ਬ੍ਰਿਸਬੇਨ ਏਅਰਪੋਰਟ ਦੇ ਨਜ਼ਦੀਕ ਹੀ (ਪਿੰਨਕੈਂਬਾ ਦੇ ਡਮਾਸਕਸ ਬੈਰਕਾਂ ਵਾਲੀ ਥਾਂ) ਪ੍ਰਸਤਾਵਿਤ ਕੀਤਾ ਗਿਆ ਹੈ।
ਕੁਈਨਜ਼ਲੈਂਡ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਪ੍ਰਧਾਨ ਮੰਤਰੀ ਦੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ ਅਤੇ ਜਲਦੀ ਹੀ ਇਸ ਬਾਰੇ ਫੈਸਲਾ ਲੈਣ ਦਾ ਵਾਅਦਾ ਵੀ ਕੀਤਾ ਹੈ।
ਉਤਰੀ ਮੈਲਬੋਰਨ ਵਿਖੇ, ਮਾਈਕਲਹੈਮ ਵਿਚ 1000 ਬੈਡਾਂ ਦਾ ਇੱਕ ਨਵਾਂ ਕੁਆਰਨਟੀਨ ਸੈਂਟਰ ਬਣਾਇਆ ਜਾਵੇਗਾ ਅਤੇ ਇਸ ਦੀ ਉਸਾਰੀ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ ਅਤੇ 500 ਬੈਡਾਂ ਨਾਲ ਇਸਨੂੰ ਸ਼ੁਰੂ ਕਰ ਲਿਆ ਜਾਵੇਗਾ ਅਤੇ ਬਾਅਦ ਵਿੱਚ ਇਸ ਦੀ ਸਮਰੱਥਾ ਨੂੰ ਮਿੱਥੇ ਟੀਚੇ ਅਨੁਸਾਰ ਕਰ ਲਿਆ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਅਜਿਹੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਫਾਇਦਾ ਹੋਵੇਗਾ ਜੋ ਕਿ ਦੇਸ਼ ਵਾਪਸੀ ਦੀ ਆਪਣੀ ਉਮੀਦ ਵਿੱਚ ਬਾਹਰਲੇ ਦੇਸ਼ਾਂ ਵਿੱਚ ਬੀਤੇ ਕਈ ਮਹੀਨਿਆਂ ਤੋਂ ਹੀ ਫਸੇ ਬੈਠੇ ਹਨ ਅਤੇ ਹੁਣ ਉਹ ਵੀ ਛੇਤੀ ਹੀ ਆਪਣੇ ਘਰਾਂ ਨੂੰ ਵਾਪਿਸ ਪਰਤ ਸਕਣਗੇ।

Install Punjabi Akhbar App

Install
×