ਨਿਊ ਸਾਊਥ ਵੇਲਜ਼ ਦੀ ‘ਸਰਵਿਸ ਐਪ’ ਰਾਹੀਂ ਹੁਣ ਕਰੋਨਾ ਪ੍ਰਭਾਵਿਤ ਥਾਂਵਾਂ ਪ੍ਰਤੀ ਚੇਤਾਵਨੀਆਂ

ਨਿਊ ਸਾਊਥ ਵੇਲਜ਼ ਰਾਜ ਦੇ ਡਿਜਿਟਲ ਅਤੇ ਗ੍ਰਾਹਕ ਸੇਵਾਵਾਂ ਦੇ ਮੰਤਰੀ ਵਿਕਟਰ ਡੋਮੀਨੇਲੋ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਾਜ ਵਿੱਚ ਲੋਕ ਹੁਣ ਆਪਣੇ ਮੋਬਾਇਲ ਫੋਨ ਉਪਰ ਹੀ ਕਰੋਨਾ ਪ੍ਰਭਾਵਿਤ ਨਵੀਆਂ ਥਾਂਵਾਂ ਆਦਿ ਦੀ ਜਾਣਕਾਰੀ ਨਿਊ ਸਾਊਥ ਵੇਲਜ਼ ਸਰਵਿਸ ਐਪ ਰਾਹੀਂ ਹੀ ਲੈ ਸਕਣਗੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਆਵਾਗਮਨ ਆਦਿ ਵਾਲੀਆਂ ਥਾਂਵਾਂ ਬਾਰੇ ਜਾਣਕਾਰੀ ਨਾਲ ਦੀ ਨਾਲ ਹੀ ਮਿਲ ਜਾਇਆ ਕਰੇਗੀ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 6 ਮਿਲੀਅਨ ਲੋਕ ਇਸ ਐਪ ਨੂੰ ਡਾਊਨਲੋਡ ਕਰ ਚੁਕੇ ਹਨ ਅਤੇ ਸਰਕਾਰ ਦੀਆਂ ਅਜਿਹੀਆਂ ਸੇਵਾਵਾਂ ਦਾ ਲਾਭ ਉਠਾ ਰਹੇ ਹਨ।
ੳਕਤ ਐਪ ਰਾਹੀਂ ਇਹ ਸੁਵਿਧਾ ਦਿੱਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ, ਕਿਸੇ ਅਜਿਹੀ ਥਾਂ ਤੇ ਜਾਂਦਾ ਹੈ ਜਿੱਥੇ ਕਰੋਨਾ ਦਾ ਪ੍ਰਭਾਵ ਹੋਵੇ ਅਤੇ ਜਾਂ ਫੇਰ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ ਜੋ ਕਿ ਕਰੋਨਾ ਪ੍ਰਭਾਵਿਤ ਹੋਵੇ ਤਾਂ ਉਸਦੇ ਮੋਬਾਇਲ ਤੇ ਤੁਰੰਤ ਇਸ ਦੀ ਸੂਚਨਾ ਆ ਜਾਂਦੀ ਹੈ ਅਤੇ ਉਕਤ ਵਿਅਕਤੀ ਤੁਰੰਤ ਆਪਣੇ ਨਜ਼ਦੀਕੀ ਸਿਹਤ ਕੇਂਦਰ ਆਦਿ ਵਿਖੇ ਸੰਪਰਕ ਕਰ ਸਕਦਾ ਹੈ।
ਸਿਹਤ ਮੰਤਰੀ, ਬਰੈਡ ਹੈਜ਼ਰਡ ਨੇ ਰਾਜ ਵਿੱਚਲੀ ਕਰੋਨਾ ਮਾਮਲਿਆਂ ਦੀ ਤਾਜ਼ਾ ਸਥਿਤੀ ਕਾਰਨ ਵਿਸ਼ਵਾਸ ਜਤਾਇਆ ਕਿ ਰਾਜ ਵਿੱਚ ਜਲਦੀ ਹੀ ਕਰੋਨਾ ਦੇ ਮਾਮਲਿਆਂ ਦਾ ਤੇਜ਼ੀ ਨਾਲ ਖਾਤਮਾ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਰਾਜ ਭਰ ਵਿੱਚ 500 ਤੋਂ ਵੱਧ ਅਜਿਹੇ ਕੋਵਿਡ-19 ਟੈਸਟਿੰਗ ਕਲਿਨਿਕ ਹਨ ਅਤੇ ਕੋਈ ਵੀ ਵਿਅਕਤੀ ਸਰਕਾਰ ਦੀ ਇਸ ਵੈਬਸਾਈਟ ਉਪਰ ਜਾ ਕੇ ਆਪਣੇ ਨਜ਼ਦੀਕੀ ਕਲਿਨਿਕ ਬਾਰੇ ਪੂਰੀ ਜਾਣਕਾਰੀ ਵੀ ਲੈ ਸਕਦਾ ਹੈ।

Install Punjabi Akhbar App

Install
×