ਕੋਵਿਡ-19 ਆਈਸੋਲੇਸ਼ਨ ਖ਼ਤਮ -ਪ੍ਰਧਾਨ ਮੰਤਰੀ

ਦੇਸ਼ ਅੰਦਰ ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਵਾਸਤੇ ਹਾਲ ਦੀ ਘੜੀ ਜੋ 5 ਦਿਨਾਂ ਦਾ ਆਈਸੋਲੇਸ਼ਨ ਦਾ ਸਮਾਂ ਚੱਲ ਰਿਹਾ ਹੈ, ਅੱਜ ਦੀ ਕੈਬਨਿਟ ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਵੱਲੋਂ ਉਸਨੂੰ ਬੰਦ ਕਰ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਅਗਲੇ ਮਹੀਨੇ 14 ਅਕਤੂਬਰ ਤੋਂ ਜ਼ਰੂਰੀ ਆਈਸੋਲੇਸ਼ਨ ਵਾਲਾ ਨਿਯਮ ਖ਼ਤਮ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਬਨਿਟ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਉਕਤ ਫੈਸਲਾ ਲਿਆ ਗਿਆ ਹੈ।
ਦੇਸ਼ ਦੇ ਮੁੱਖ ਮੈਡੀਕਲ ਅਧਿਕਾਰੀ -ਪ੍ਰੋਫੈਸਰ ਪੌਲ ਕੈਲੀ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸ਼ੱਕ ਹਾਲੇ ਬਿਮਾਰੀ ਖ਼ਤਮ ਨਹੀਂ ਹੋਈ ਹੈ ਪਰੰਤੂ ਆਈਸੋਲੇਸ਼ਨ ਦਾ ਸਮਾਂ ਖ਼ਤਮ ਕਰਨਾ ਸਮੇਂ ਦੀ ਮੰਗ ਹੈ ਅਤੇ ਇਸ ਵਾਸਤੇ ਸਰਕਾਰ ਨੇ ਫੈਸਲਾ ਲੈ ਲਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਜਿਹਾ ਕੋਈ ਸਮਾਂ ਦੋਬਾਰਾ ਤੋਂ ਆਉਂਦਾ ਹੈ ਕਿ ਕਰੋਨਾ ਦੇ ਹਮਲੇ ਵਿੱਚ ਪੀੜਿਤਾਂ ਦੀ ਸੰਖਿਆ ਵਿੱਚ ਵਾਧਾ ਹੁੰਦਾ ਹੈ ਤਾਂ ਆਈਸੋਲੇਸ਼ਨ ਨੂੰ ਦੋਬਾਰਾ ਤੋਂ ਵੀ ਲਗਾਇਆ ਜਾ ਸਕਦਾ ਹੈ।