ਕਰੋਨਾ ਦੌਰਾਨ ਆਈਸੋਲੇਸ਼ਨ ਦਾ ਪੀਰੀਅਡ ਹੋਵੇਗਾ 5 ਦਿਨਾਂ ਦਾ……

ਜੇਕਰ ਕਿਸੇ ਨੂੰ ਕਰੋਨਾ ਹੋ ਜਾਂਦਾ ਹੈ ਤਾਂ ਉਸ ਵਾਸਤੇ ਹਾਲ ਦੀ ਘੜੀ 7 ਦਿਨਾਂ ਦੀ ਆਈਸੋਲੇਸ਼ਨ ਦਾ ਸਮਾਂ ਚੱਲ ਰਿਹਾ ਹੈ ਪਰੰਤੂ ਇਸੇ ਹਫ਼ਤੇ, ਹੋਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਜਾ ਸਕਦਾ ਹੈ ਕਿ ਇਸ 7 ਦਿਨਾਂ ਦੇ ਸਮੇਂ ਨੂੰ ਘਟਾ ਕੇ 5 ਦਿਨਾਂ ਤੱਕ ਕਰ ਲਿਆ ਜਾਵੇ।
ਦੇਸ਼ ਦੇ ਵੱਖਰੇ ਵੱਖਰੇ ਖ਼ਿੱਤਿਆਂ ਅੰਦਰ ਹੋ ਰਹੀ ਕਾਮਿਆਂ ਦੀ ਕਮੀ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਜਾ ਸਕਦਾ ਹੈ ਕਿਉਂਕਿ ਹਰ ਇੱਕ ਉਦਿਯੋਗਿਕ ਇਕਾਈ ਅਤੇ ਹੋਰ ਸੇਵਾਵਾਂ ਆਦਿ ਵਾਲੇ ਅਦਾਰਿਆਂ ਨੂੰ ਕਰੋਨਾ ਕਾਰਨ ਹੋਣ ਵਾਲੀ ਕਾਮਿਆਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨਾਲ ਉਤਪਾਦਨ ਅਤੇ ਲੋੜੀਂਦੀਆਂ ਸੇਵਾਵਾਂ ਆਦਿ ਵਿੱਚ ਕਾਫੀ ਮੁਸ਼ਕਲ ਆ ਰਹੀ ਹੈ ਅਤੇ ਜਨਤਕ ਤੌਰ ਤੇ ਵੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।