ਵਿਕਟੋਰੀਆ ਰਾਜ ਅੰਦਰ ਕੋਲਜ਼ ਅਤੇ ਵੂਲਵਰਦਜ਼ ਵਰਗੇ ਮਾਲਾਂ ਨੇ ਫੇਰ ਤੋਂ ਸੀਮਿਤ ਕੀਤੀਆਂ ਗ੍ਰਾਹਕਾਂ ਲਈ ਸਾਮਾਨ ਦੀ ਖਰੀਦ

(ਐਸ.ਬੀ.ਐਸ.) ਰਾਜ ਅੰਦਰ ਫੇਰ ਤੋਂ ਫੈਲ ਰਹੇ ਕਰੋਨਾ ਦੇ ਡਰ ਕਾਰਨ ਕੋਲਜ਼ ਅਤੇ ਵੂਲਵਰਦਜ਼ ਵਰਗੇ ਵੱਡੇ ਬਾਜ਼ਾਰਾਂ ਨੇ ਆਪਣੇ ਗ੍ਰਾਹਕਾਂ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ -ਉਨਾ੍ਹਂ ਦੁਆਰਾ ਕੀਤੀ ਜਾਣ ਵਾਲੀ ਖਰੀਦ ਨੂੰ ਮੁੜ ਤੋਂ ਸੀਮਿਤ ਕਰਨ ਜਾ ਰਿਹਾ ਹੈ। ਦੋਹਾਂ ਸੁਪਰ ਮਾਰਕਿਟਾਂ ਅੰਦਰ ਟਾਇਲੇਟ ਪੇਪਰ, ਹੈਂਡ ਸੈਨੇਟਾਈਜ਼ਰ, ਪੇਪਰ ਟਾਵਲਜ਼, ਆਟਾ, ਚੀਨੀ, ਪਾਸਤਾ, ਜ਼ਿਆਦਾ ਦੇਰ ਤੱਕ ਚਲਣ ਵਾਲਾ ਦੁੱਧ, ਅੰਡੇ ਅਤੇ ਚਾਵਲਾਂ ਵਰਗੀਆਂ ਜ਼ਰੂਰੀ ਆਇਟਮਾਂ ਨੂੰ ਫੇਰ ਤੋਂ ਸੀਮਿਤ ਦਾਇਰੇ ਵਿੱਚ ਲੈ ਆਂਦਾ ਹੈ। ਇਸ ਵਾਰੀ ਕੋਲਜ਼ ਨਿਊ ਸਾਊਥ ਵੇਲਜ਼ ਦੀ ਸੀਮਾ ਨਾਲ ਲਗਦੇ ਸਟੋਰਾਂ ਅੰਦਰ ਵੀ ਇਹ ਪਾਬੰਧੀਆਂ ਲਾਗੂ ਕਰੇਗਾ। ਅਤੇ ਇਹ ਦੋਹੇਂ ਸਟੋਰ ਆਨਲਾਈਨ ਸ਼ਾਪਿੰਗ ਲਈ ਵੀ ਸੀਮਾਵਾਂ ਨੂੰ ਲਾਗੂ ਕਰਨਗੇ। ਜ਼ਿਕਰਯੋਗ ਹੈ ਕਿ ਜਦੋਂ ਮਾਰਚ ਦੇ ਮਹੀਨੇ ਵਿੱਚ ਲਾਕਡਾਊਨ ਸ਼ੁਰੂ ਹੋਇਆ ਸੀ ਤਾਂ ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਅੰਦਰ ਜ਼ਰੂਰੀ ਵਸਤਾਂ ਦੀ ਬਹੁਤ ਜ਼ਿਆਦਾ ਖਰੀਦ ਹੋਈ ਸੀ ਅਤੇ ਇਸ ਵਾਸਤੇ ਕਈ ਥਾਵਾਂ ਉਪਰ ਤਾਂ ਡਰ, ਛੀਨਾ ਝਪਟੀ ਦਾ ਮਾਹੌਲ ਵੀ ਬਣ ਗਿਆ ਸੀ। ਭੀੜ ਨੇ ਸਟੋਰਾਂ ਵੱਲ ਵਹੀਰਾਂ ਘੱਤ ਦਿੱਤੀਆਂ ਸਨ ਅਤੇ ਸਟੋਰਾਂ ਦੀਆਂ ਸ਼ੇਲਫਾਂ ਖਾਲੀ ਹੋਣ ਲੱਗ ਪਈਆਂ ਸਨ।

Install Punjabi Akhbar App

Install
×