ਨਿਊ ਸਾਊਥ ਵੇਲਜ਼ ਸਰਵਿਸ ਐਪ ਵਿੱਚ ਨਵਾਂ ਕੋਵਿਡ ਚੈਕ ਇਨ ਸਿਸਟਮ ਹੋਇਆ ਸ਼ੁਰੂ

ਸਬੰਧਤ ਵਿਭਾਗਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਨੇ ਜਾਣਕਾਰੀ ਜਨਤਕ ਕਰਦਿਆਂ ਕਿਹਾ ਕਿ ਨਿਊ ਸਾਊਥ ਵੇਲਜ਼ ਦੀ ਸਰਵਿਸ ਐਪ ਵਿੱਚ ਨਵਾਂ ਫੀਚਰ ‘ਚੈਕ ਇਨ ਸਿਸਟਮ’ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਨਾਲ ਲੋਕਾਂ ਨੂੰ ਹੁਣ ਕਿਸੇ ਵੀ ਅਦਾਰੇ ਵਿੱਚ ਪ੍ਰਵੇਸ਼ ਕਰਨ ਸਮੇਂ ਹੋਰ ਵੀ ਸਹੂਲਤਾਂ ਪ੍ਰਦਾਨ ਹੋਣਗੀਆਂ ਅਤੇ ਸਮੇਂ ਦੀ ਵੀ ਬਚਤ ਹੋਵੇਗੀ।
ਇਸਨੂੰ ਡਾਊਨਲੋਡ ਕਰਕੇ ਪ੍ਰਿੰਟ ਕਰਕੇ ਰੱਖਿਆ ਜਾ ਸਕਦਾ ਹੈ ਅਤੇ ਪਲਾਸਟਿਕ ਵਾਲਾ ਕਾਰਡ ਉਨ੍ਹਾਂ ਨੂੰ ਡਾਕ ਰਾਹੀਂ ਭੇਜਿਆ ਜਾਵੇਗਾ। ਇਸ ਸਿਸਟਮ ਰਾਹੀਂ ਸਭ ਦੀ ਜਾਣਕਾਰੀ ਇੱਕ ਕਿਊ ਆਰ ਕੋਡ ਰਾਹੀਂ ਸਥਾਪਿਤ ਕੀਤੀ ਗਈ ਹੈ ਜਿਸ ਨਾਲ ਕਿ ਕਿਸੇ ਵੀ ਤਰ੍ਹਾਂ ਦੇ ਬਿਜਨਸ ਅਦਾਰਿਆਂ ਆਦਿ, ਜਿੱਥੇ ਕਿ ਗ੍ਰਾਹਕ ਜਾਂਦਾ ਹੈ, ਨੂੰ ਸਾਰੀ ਜਾਣਕਾਰੀ ਪ੍ਰਾਪਤ ਹੋ ਜਾਵੇਗੀ।
ਲੋਕਾਂ ਨੂੰ ਹਦਾਇਤਾਂ ਹਨ ਕਿ ਉਹ ਉਕਤ ਕਾਰਡ ਲਈ ਨਾਮਾਂਕਣ ਵਾਸਤੇ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਜਾਂ ਫੇਰ ਆਉਣ ਵਾਲੀ 13 ਅਗਸਤ ਤੋਂ 13 77 88 ਉਪਰ ਕਾਲ ਵੀ ਕੀਤੀ ਜਾ ਸਕਦੀ ਹੈ ਅਤੇ ਕਾਰਡ ਨੂੰ ਈ ਮੇਲ ਰਾਹੀਂ ਅਤੇ ਜਾਂ ਫੇਰ ਡਾਕ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ।

Install Punjabi Akhbar App

Install
×