ਝੂਠੇ ਇਲਜ਼ਾਮ ਨੇ ਪਾਇਆ ਝੂਠਾ -ਟੈਕਸੀ ਡ੍ਰਾਈਵਰ ਬਲਜੀਤ ਸਿੰਘ ਮਹਿਲਾ ਸਵਾਰੀ ਨੂੰ ਛੇੜਨ ਦਾ ਦੋਸ਼ੀ ਨਹੀਂ-ਜ਼ਿਲ੍ਹਾ ਅਦਾਲਤ ਜਿਊਰੀ

  • ਮਹਿਲਾ ਸਵਾਰੀ ਰੇਡੀਓ ਹੋਸਟ ਜੇ.ਜੇ.ਫੀਨੀ ਦੀ ਕਹਾਣੀ ਵਿਚ ਨਾ ਨਿਕਲੀ ਸਚਾਈ
(ਬਲਜੀਤ ਸਿੰਘ ਅਤੇ ਸ਼ਿਕਾਇਤ ਕਰਤਾ ਜੇ.ਜੇ. ਫੀਨੀ)
(ਬਲਜੀਤ ਸਿੰਘ ਅਤੇ ਸ਼ਿਕਾਇਤ ਕਰਤਾ ਜੇ.ਜੇ. ਫੀਨੀ)

ਔਕਲੈਂਡ  2 ਸਤੰਬਰ – ਝੂਠਾ ਇਲਜ਼ਾਮ ਕਈ ਵਾਰ ਸ਼ਿਕਾਇਤ ਕਰਤਾ ਨੂੰ ਐਨਾ ਝੂਠਾ ਸਾਬਿਤ ਕਰ ਦਿੰਦਾ ਹੈ ਕਿ ਉਹ ਅਦਾਲਤ ਦੇ ਕਟਿਹਰੇ ਦੇ ਵਿਚ ਖੜੇ ਹੋਣ ਤੋਂ ਵੀ ਸ਼ਰਮ ਮਹਿਸੂਸ ਕਰਦਾ ਹੈ | ਔਕਲੈਂਡ ਵਿਖੇ ਇਕ ਟੈਕਸੀ ਡ੍ਰਾਈਵਰ ਬਲਜੀਤ ਸਿੰਘ (29) ਨੇ 1 ਅਕਤੂਬਰ 2017 ਨੂੰ ਜੋ ਮਹਿਲਾ ਸਵਾਰੀ ਰਾਤ 1 ਵਜੇ ਉਸਦੇ ਅਪਾਰਟਮੈਂਟ ਛੱਡੀ ਸੀ ਉਹ ਇਕ ਪ੍ਰਸਿੱਧ ਰੇਡੀਓ ਹੋਸਟ ਜੇ.ਜੇ. ਫੀਨੀ (45) ਸੀ | ਉਸਨੇ ਟੈਕਸੀ ਚਾਲਕ ਉਤੇ ਦੋਸ਼ ਲਾਇਆ ਸੀ ਕਿ ”ਜਦੋਂ ਉਹ ਇਕ ਡਿਨਰ ਪਾਰਟੀ ਤੋਂ ਬਾਅਦ ਜਿੱਥੇ ਉਸਨੇ ਕੁਝ ਸ਼ਰਾਬ ਵੀ ਪੀਤੀ ਸੀ, ਟੈਕਸੀ ਲੈ ਕੇ ਘਰ ਜਾ ਰਹੀ ਸੀ ਤਾਂ ਬਲਜੀਤ ਸਿੰਘ ਨਾਂਅ ਦੇ ਟੈਕਸੀ ਡ੍ਰਾਈਵਰ ਨੇ ਉਸਦੇ ਸਰੀਰਕ ਅੰਗਾਂ ਨੰੂ ਅਣਉਚਿਤ ਤਰੀਕੇ ਨਾਲ ਛੂਹਿਆ ਸੀ | ਉਸਨੇ ਭਾੜਾ ਲੈਣ ਤੋਂ ਵੀ ਨਾਂਹ ਕੀਤੀ ਸੀ ਅਤੇ ਦੋਸਤੀ ਦੀ ਗੱਲ ਅੱਗੇ ਤੋਰਨ ਲਈ ਕਿਹਾ ਸੀ |”

ਦੋ ਸਾਲ ਤੋਂ ਕੇਸ ਚੱਲ ਰਿਹਾ ਸੀ | ਔਕਲੈਂਡ ਜ਼ਿਲ੍ਹਾ ਅਦਾਲਤ ਦੇ ਵਿਚ ਜਿਊਰੀ ਟ੍ਰਾਇਲ ਨੇ ਇਕ ਹਫਤਾ ਕੇਸ ਸੁਣਿਆ ਅਤੇ ਅੱਜ ਫੈਸਲਾ ਸੁਣਾਇਆ ਕਿ  ਇਸ ਟੈਕਸੀ ਡ੍ਰਾਈਵਰ ਨੇ ਉਸਨੂੰ ਛੂਹਿਆ ਤੱਕ ਨਹੀਂ | ਇਸ ਤੋਂ ਪਹਿਲਾਂ ਵੀ ਇਕ ਵਾਰ ਇਸ ਮਾਮਲੇ ਵਿਚ ਜਿਊਰੀ ਬੈਠੀ ਸੀ ਪਰ ਫੈਸਲਾ ਨਹੀਂ ਸੀ ਹੋ ਸਕਿਆ | ਜੱਜ ਨੇ ਦੁਬਾਰਾ ਕੋਸ਼ਿਸ਼ ਕਰਨ ਵਾਸਤੇ ਕਿਹਾ ਸੀ |  ਇਹ ਫੈਸਲਾ ਹੋਣ ਬਾਅਦ ਬਲਜੀਤ ਸਿੰਘ ਅਦਾਲਤ ਦੇ ਵਿਚ ਖੁਸ਼ ਨਜ਼ਰ ਆਇਆ, ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਲਵਕੜੀ ਦੇ ਵਿਚ ਲਿਆ ਅਤੇ ਉਸਦਾ ਵਕੀਲ ਵੀ ਇਸ ਫੈਸਲੇ ਤੋਂ ਸੰਤੁਸ਼ਟ ਦਿਸਿਆ | ਸ਼ਿਕਾਇਤ ਕਰਤਾ ਮਹਿਲਾ ਇਸ ਸਮੇਂ ਅਦਾਲਤ ਦੇ ਵਿਚ ਹਾਜ਼ਿਰ ਨਹੀਂ ਸੀ | ਇਸ ਮਹਿਲਾ ਨੇ ਜੋ ਕਹਾਣੀ ਬਿਆਨ ਕੀਤੀ ਸੀ ਉਹ ਐਨੀ ਲੜੀਵਾਰ ਸੀ ਕਿ ਪਹਿਲੀ ਵਾਰ ਪੜ੍ਹਨ ਵਾਲੇ ਨੂੰ ਸੱਚ ਹੀ ਜਾਪਦੀ ਸੀ, ਪਰ ਅਦਾਲਤ ਦੇ ਵਿਚ ਦੁੱਧੋਂ ਪਾਣੀ ਛਾਣਿਆ ਗਿਆ | ਫੈਸਲੇ ਬਾਅਦ ਇਸ ਸ਼ਿਕਾਇਤ ਕਰਤਾ ਮਹਿਲਾ ਨੇ ਕਿਹਾ ਹੈ ਕਿ ਉਹ ਫੈਸਲੇ ਤੋਂ ਭੌਾਚੱਕ ਹੈ ਅਤੇ ਬਹੁਤ ਦੁਖੀ ਹੋ ਗਈ ਹੈ | ਉਸਨੇ ਇਹ ਵੀ ਕਿਹਾ ਕਿ ਉਹ ਫੈਸਲੇ ਤੋਂ ਪੂਰੀ ਤਰ੍ਹਾਂ ਸੁੰਨ ਹੋ ਗਈ ਹੈ |

Install Punjabi Akhbar App

Install
×