ਅਮਰੀਕਾ ਦੇ ਨਿਊਜਰਸੀ ਦੇ ਕਸਬੇ ਅਰਲਿੰਗਟਨ ‘ਚ ਇਕ ਭਾਰਤੀ ਜੋੜੇ ਦੀਆਂ ਲਾਸ਼ਾ ਉਹਨਾਂ ਦੇ ਘਰ ‘ਚੋ ਮਿਲੀਆਂ

ਨਿਊਜਰਸੀ —ਬੀਤੇਂ ਦਿਨ ਅਮਰੀਕਾ ਦੇ ਸੂਬੇ ਨਿਊਜਰਸੀ ਵਿਖੇ ਭਾਰਤੀ ਇਕ ਭਾਰਤੀ ਮੂਲ ਦੇ ਜੋੜੇ ਬਾਲਾਜੀ ਭਰਤ ਰੁਦਰਵਰ (32) ਸਾਲ ਅਤੇ ਉਸਦੀ ਪਤਨੀ ਆਰਤੀ ਬਾਲਾਜੀ ਰੁਦਰਵਾਰ (30) ਸਾਲ  ਦੀਆਂ ਲਾਸ਼ਾਂ ਨਿਊਜਰਸੀ ਦੇ ਉੱਤਰੀ ਕਸਬੇ ਅਰਲਿੰਗਟਨ ਵਿੱਚ ਰਿਵਰਵਿਉ ਗਾਰਡਨ ਕੰਪਲੈਕਸ ਵਿੱਚ ਉਨ੍ਹਾਂ ਦੇ ਅਪਾਰਟਮੈਂਟ ਵਿੱਚੋਂ ਮਿਲੀਆਂ ਹਨ। ਲਾਸ਼ਾ ਦੇ ਲਾਗੇ ਬਾਲਕੋਨੀ ਚ’ ਇੰਨਾ ਦੀ ਚਾਰ ਸਾਲ ਦੀ ਬੱਚੀ ਉੱਚੀ ਉੱਚੀ ਰੋ ਰਹੀ ਸੀ। ਰੋਂਦੀ ਨੂੰ ਦੇਖ ਕੇ ਗਵਾਂਢੀਆਂ ਵੱਲੋ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ।ਅਤੇ ਪੁਲਿਸ ਨੂੰ ਸੂਚਨਾ ਦੇਣ ਤੇ ਦੋਨੇ ਜੀਅ ਮ੍ਰਿਤਕ ਪਾਏ ਗਏ ਮੌਤਾਂ ਦੇ ਅਸਲ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਹਨ । ਇਹ ਦੋਨੇਂ  ਭਾਰਤ ਦੇ ਮਹਾਰਾਸ਼ਟਰ ਸੂਬੇ ਦੇ ਨਾਲ ਸਬੰਧਤ ਸਨ ਤੇ 2015 ਚ ਅਮਰੀਕਾ ਆਏ ਸਨ।ਅਤੇ ਆਰਤੀ ਬਾਲਾਜੀ 7 ਮਹੀਨੇ ਦੀ ਗਰਭਵਤੀ ਸੀ ।

Install Punjabi Akhbar App

Install
×