ਨਿਊ ਸਾਊਥ ਵੇਲਜ਼ ਦੀਆਂ ਕਾਂਸਲਾਂ ਨੂੰ ਵਧੀਆ ਕਾਰਗੁਜ਼ਾਰੀਆਂ ਲਈ ਰਾਜਕੀਏ ਸਨਮਾਨ

ਸਥਾਨਕ ਸਰਕਾਰਾਂ ਵਾਲੇ ਵਿਭਾਗਾਂ ਦੇ ਮੰਤਰੀ -ਸ਼ੈਲੀ ਹੈਂਕਾਕ, ਨੇ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਸਰਕਾਰ, ਵਧੀਆ ਕਾਰਗੁਜ਼ਾਰੀਆਂ ਕਰਨ ਵਾਲਿਆਂ ਨੂੰ ਕਦੀ ਵੀ ਅਣਗੌਲ਼ਿਆ ਨਹੀਂ ਕਰਦੀ ਅਤੇ ਕੀਤੇ ਜਾ ਰਹੇ ਕੰਮਾਂ ਦੀ ਪੜਤਾਲ ਦੇ ਨਾਲ ਨਾਲ ਕਰਨ ਵਾਲਿਆਂ ਦੀ ਸਹੀਬੱਧਤਾ ਅਤੇ ਲੈਅਬੱਧਤਾ ਉਪਰ ਵੀ ਪੂਰਾ ਧਿਆਨ ਰੱਖਦੀ ਹੈ ਅਤੇ ਸਮੇਂ ਸਮੇਂ ਤੇ ਵਧੀਆ ਕਾਰਗੁਜ਼ਾਰੀਆਂ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦਿੰਦਿਆਂ ਸਨਮਾਨਿਤ ਵੀ ਕਰਦੀ ਰਹਿੰਦੀ ਹੈ। ਹਾਲ ਵਿੱਚ ਹੀ ਸਰਕਾਰ ਨੇ ਰਾਜ ਦੀਆਂ ਸਥਾਨਕ ਕਾਂਸਲਾਂ ਨੂੰ ਜਿਹੜੇ ਜਨਤਕ ਕੰਮ ਸੌਂਪੇ ਸਨ, ਜਿਨ੍ਹਾਂ ਵਿੱਚ ਕਿ ਸੜਕ ਸੁਰੱਖਿਆ, ਮੁੜ ਤੋਂ ਇਸਤੇਮਾਲ ਕਰਨ ਵਾਲੀਆਂ ਵਸਤੂਆਂ ਦਾ ਚੱਕਰ, ਵਾਟਰ ਸਪਲਾਈ, ਵੇਸਟ ਵਾਟਰ, ਕੰਮਾਂ ਨੂੰ ਕਰਨ ਵਾਲਿਆਂ ਦੀ ਸਿਹਤ ਸੰਭਾਲ ਅਤੇ ਕੰਮ ਕਰਨ ਦੇ ਢੰਗ ਤਰੀਕਿਆਂ, ਆਦਿ, ਹਰ ਗੱਲ ਦੀ ਪੈਰਵੀ ਕਰਦਿਆਂ ਕਾਂਸਲਾਂ ਨੂੰ ਇਸ ਸਾਲ ਦੇ ਸਨਮਾਨ ਅਤੇ ਇਨਾਮ ਨਾਲ ਨਵਾਜਿਆ ਹੈ।
ਸਰਕਾਰ ਨੇ ਵੋਲਨਗੌਂਗ ਸਿਟੀ ਕਾਂਸਲ ਨੂੰ ਡਿਜ਼ਾਇਨ ਅਤੇ ਉਸਾਰੀ ਵਾਸਤੇ ਇਨਾਮ ਨਾਲ ਸਨਮਾਨਿਤ ਕੀਤਾ ਹੈ ਜੋ ਕਿ ਸਥਾਨਕ ਕਾਂਸਲ ਨੂੰ ਹੜ੍ਹ ਪ੍ਰਭਾਵਿਤ ਖੇਤਰ ਵੈਸਟ ਡਾਪਟੋ ਵਿਖੇ ਸਰਕਾਰ ਦੇ ਇੱਕ ਪ੍ਰਾਜੈਕਟ ਬਦਲੇ ਦਿੱਤਾ ਗਿਆ ਹੈ। ਅਸਲ ਵਿੱਚ ਇਹ 71 ਮਿਲੀਅਨ ਡਾਲਰਾਂ ਦਾ ਪ੍ਰਾਜੈਕਟ ਵੈਸਟ ਡਾਪਟੋ ਨੂੰ ਡਾਪਟੋ ਟਾਊਨ ਸੈਂਟਰ ਨਾਲ ਜੋੜਦਾ ਹੈ ਅਤੇ ਇਸ ਵਿੱਚ ਪ੍ਰਿੰਸੇਸ ਹਾਈਵੇ ਅਤੇ ਐਮ.1 ਪ੍ਰਿੰਸੇਸ ਮੋਟਰਵੇਅ ਵਿਚਲੀਆਂ ਉਸਾਰੀਆਂ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਵਿੱਚ ਚਾਰ-ਲੇਨ ਸੜਕ, ਦੋ ਪੁਲ਼, ਜੋੜਨ ਵਾਲੇ ਰਸਤਿਆਂ ਦੀ ਉਸਾਰੀ, ਬਿਜਲੀ ਆਦਿ ਦਾ ਪ੍ਰਬੰਧਨ, ਗੈਸ ਅਤੇ ਹੋਰ ਵਾਰਤਾਲਾਪ ਆਦਿ ਦੀਆਂ ਸੇਵਾਵਾਂ ਸ਼ਾਮਿਲ ਸਨ।
ਇਸੇ ਤਰ੍ਹਾਂ ਨਾਲ ਸ਼ੌਲਹੈਵਨ ਸਿਟੀ ਕਾਂਸਲ ਨੂੰ ਵੀ ਸਥਾਨਕ ਇਨਡੋਰ ਖੇਡਾਂ ਦਾ ਸੈਂਟਰ ਬਣਾਉਣ ਵਾਸਤੇ ਸਨਮਾਨਿਤ ਕੀਤਾ ਗਿਆ ਹੈ ਜਿਸ ਵਿੱਚ ਕਿ ਬਾਸਕਟ ਬਾਲ, ਨੈਟਬਾਲ, ਫਟਸਲ, ਬੈਡਮਿੰਟਨ ਆਦਿ ਖੇਡਾਂ ਦੀ ਸਹੂਲਤ ਦੇ ਨਾਲ ਨਾਲ 600 ਦਰਸ਼ਕਾਂ ਦੇ ਬੈਠਣ ਲਈ ਥਾਂ ਵੀ ਮੁਹੱਈਆ ਕਰਵਾਈ ਗਈ ਹੈ।
ਜ਼ਿਆਦਾ ਜਾਣਕਾਰੀ ਅਤੇ ਕਾਂਸਲਾਂ ਦੇ ਇਨਾਮਾਂ-ਸਨਮਾਨਾਂ ਦੀ ਸੂਚੀ ਲਈ www.ipweansw.org ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×