ਸਥਾਨਕ ਕਾਂਸਲਾਂ ਦੀ ਕਾਰਗੁਜ਼ਾਰੀ ਉਪਰ ਨਿਊ ਸਾਊਥ ਵੇਲਜ਼ ਸਰਕਾਰ ਨੇ ਲਗਾਇਆ ਨਵਾਂ ਕੰਟਰੋਲ

ਸਬੰਧਤ ਵਿਭਾਗਾਂ ਦੇ ਮੰਤਰੀ ਸ਼ੈਲੀ ਹੈਂਕਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਕਾਂਸਲਾਂ ਦੀ ਕਾਰਗੁਜ਼ਾਰੀ, ਬਜਟ ਅਤੇ ਫੰਡਾਂ ਦਾ ਸਹੀ ਅਤੇ ਸਮਾਂਬੱਧ ਤਰੀਕਿਆਂ ਤਹਿਤ ਇਸਤੇਮਾਲ, ਭਾਵ ਕਾਂਸਲਾਂ ਦੇ ਕ੍ਰੈਡਿਟ ਕਾਰਡ ਦੀ ਪੂਰਨ ਤੌਰ ਤੇ ਸਹੀ ਕਾਰਗੁਜ਼ਾਰੀ ਲਈ ਨਿਊ ਸਾਊਥ ਵੇਲਜ਼ ਸਰਕਾਰ ਨੇ ਇੱਕ ਨਵਾਂ ਕੰਟਰੋਲ ਸਿਸਟਮ ਲਾਗੂ ਕਰ ਦਿੱਤਾ ਹੈ ਜਿਸ ਦੇ ਤਹਿਤ ਅਗਲੇ ਸਾਲ ਦੇ ਜੂਨ ਦੇ ਮਹੀਨੇ ਤੋਂ ਰਾਜ ਦੀਆਂ 128 ਸਥਾਨਕ ਕਾਂਸਲਾਂ ਨੂੰ ਆਪਣੇ ਕਾਰਜਕਾਲ ਦੋਰਾਨ ਕੀਤੇ ਗਏ ਕੰਮਾਂ ਦਾ ਆਡਿਟ ਕਰਵਾਉਣਾ ਹੋਵੇਗਾ ਅਤੇ ਇਸ ਵਾਸਤੇ ਹਰ ਇੱਕ ਕਾਂਸਲ ਦੇ ਖੇਤਰ ਵਿੱਚ ਕਮੇਟੀ ਦਾ ਗਠਨ ਹੋਵੇਗਾ ਜੋ ਕਿ ਵਿਤੀ ਸਾਲ ਦੌਰਾਨ ਫੰਡਾਂ ਆਦਿ ਦਾ ਪੂਰਨ ਲੇਖਾਜੋਖਾ ਅਤੇ ਘੋਖ ਪੜਤਾਲ ਕਰਦੀ ਰਹੇਗੀ ਅਤੇ ਇਸ ਦੀ ਸੂਚਨਾ ਲਗਾਤਾਰ ਸਰਕਾਰ ਨੂੰ ਦਿੰਦੀ ਰਹੇਗੀ।
ਇਸ ਪ੍ਰੋਗਰਾਮ ਦਾ ਸ਼ੁਰੂਆਤੀ ਪ੍ਰਯੋਗ ਬੀਤੇ ਸਾਲ 6 ਸਥਾਨਕ ਕਾਂਸਲਾਂ ਉਪਰ ਕੀਤਾ ਗਿਆ ਸੀ ਅਤੇ ਹੁਣ ਇਹ ਸਮੁੱਚੇ ਰਾਜ ਵਿੱਚ ਹੀ ਲਾਗੂ ਕੀਤਾ ਜਾ ਰਿਹਾ ਹੈ।
ਸਹੀ ਅਤੇ ਸੰਪੂਰਨ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×