ਅੱਜ ਦੀ ਨੈਸ਼ਨਲ ਕੈਬਨਿਟ ਦੀ ਮੀਟਿੰਗ ਦੌਰਾਨ ਅੰਤਰ-ਰਾਸ਼ਟਰੀ ਯਾਤਰੀਆਂ ਦੇ ਨਾਲ ਨਾਲ ਕਰੋਨਾ ਵਾਇਰਸ ਮੁੱਖ ਮੁੱਦਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅੱਜ ਹੋ ਰਹੀ ਨੈਸ਼ਨਲ ਕੈਬਨਿਟ ਦੀ ਮੀਟਿੰਗ ਦੌਰਾਨ ਮੁੱਖ ਮੁੱਦਾ ਇਹ ਹੀ ਚੱਲ ਰਿਹਾ ਹੈ ਆਸਟ੍ਰੇਲੀਆਈ ਲੋਕ ਜਿਹੜੇ ਕਿ ਕਰੋਨਾ ਕਾਰਨ ਬਾਹਰਲੇ ਦੇਸ਼ਾਂ ਵਿੱਚ ਫਸੇ ਹੋਏ ਹਨ ਅਤੇ ਹੁਣ ਹੋਲੀ ਹੋਲੀ ਕਰਕੇ ਆਪਣੇ ਘਰਾਂ ਨੂੰ ਪਰਤ ਰਹੇ ਹਨ, ਦੀ ਗਿਣਤੀ ਮਿਣਤੀ ਦੀ ਮਿਕਦਾਰ ਨੂੰ ਕਿਵੇਂ ਵਧਾਇਆ ਜਾਵੇ ਅਤੇ ਜਾਂ ਫੇਰ ਹਾਲ ਦੀ ਘੜੀ ਚਲ ਰਿਹਾ ਪ੍ਰੋਸੈਸ ਹੀ ਚਲਣ ਜਾਣ ਦਿੱਤਾ ਜਾਵੇ ਅਤੇ ਇਸ ਦੇ ਨਾਲ ਹੀ ਕਰੋਨਾ ਵਾਇਰਸ ਦਾ ਹੁਣ ਕੀ ਰਿਸਪਾਂਸ ਚਲ ਰਿਹਾ ਹੈ -ਇਸ ਬਾਰੇ ਹੀ ਵਿਚਾਰ ਚਰਚਾ ਨੂੰ ਮੁੱਖ ਮੁੱਦਾ ਬਣਾਇਆ ਹੋਇਆ ਹੈ। ਘਰ ਪਰਤਣ ਵਾਲੇ ਅੰਤਰ-ਰਾਸ਼ਟਰੀ ਯਾਤਰੀਆਂ ਲਈ ਕਰੋਨਾ ਦੇ ਟੈਸਟ ਲਾਜ਼ਮੀ ਕੀਤਾ ਗਿਆ ਹੈ ਅਤੇ ਫਲਾਈਟ ਦੌਰਾਨ ਫੇਸ ਮਾਸਕ ਵੀ ਜ਼ਰੂਰੀ ਹੈ ਅਤੇ ਕਿਸੇ ਵੀ ਤਰੀਕੇ ਨਾਲ ਕੋਵਿਡ-19 ਦੇ ਨਵੇਂ ਸੰਸਕਰਣ ਨੂੰ ਦੇਸ਼ ਤੋਂ ਦੂਰ ਹੀ ਰੱਖਿਆ ਜਾਵੇ, ਇਸ ਬਾਰੇ ਵਿਚਾਰ ਵਿਮਰਸ਼ ਵੀ ਹੈ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਤੇ ਰਾਜ ਅਤੇ ਟੈਰਿਟਰੀ ਦੀਆਂ ਸਰਕਾਰਾਂ ਅਤੇ ਨੇਤਾਵਾਂ ਨੂੰ ਮਾਹਿਰਾਂ ਵੱਲੋਂ ਹਰ ਤਰ੍ਹਾਂ ਦੀਆਂ ਯੋਜਨਾਵਾਂ ਨਾਲ ਅਵਗਤ ਕਰਵਾਇਆ ਜਾ ਰਿਹਾ ਹੈ। ਸਿਹਤ ਮੰਤਰੀ ਗਰੈਗ ਹੰਟ ਨੇ ਕਿਹਾ ਹੈ ਕਿ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਵਾਸਤੇ ਫਲਾਈਟ ਤੋਂ 72 ਘੰਟਿਆਂ ਦੇ ਅੰਦਰ ਅੰਦਰ ਕੋਵਿਡ ਟੈਸਟ ਕਰਵਾਉਣਾ ਲਾਜ਼ਮੀ ਹੈ ਅਤੇ ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਫੇਸ ਮਾਸਕ ਪਹਿਨਣਾ ਕਈਆਂ ਵਾਸਤੇ ਚੁਣੌਤੀ ਵੀ ਹੋ ਸਕਦੀ ਹੈ ਪਰੰਤੂ ਬੀਤੇ ਇੱਕ ਹਫ਼ਤੇ ਦੌਰਾਨ ਬਾਹਰੀ ਦੇਸ਼ਾਂ ਅੰਦਰ ਜੋ 17,500 ਮੌਤਾਂ ਕਰੋਨਾ ਕਾਰਨ ਹੋਈਆਂ ਹਨ ਅਤੇ ਤਕਰੀਬਨ 4 ਮਿਲੀਅਨ ਲੋਕ ਕਰੋਨਾ ਤੋਂ ਪੀੜਿਤ ਹੋਏ ਹਨ -ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਬਿਮਾਰੀ ਦੇ ਬਚਾਉ ਲਈ ਹਰ ਸਹੀ ਰਸਤਾ ਅਪਨਾਉਣ ਵਿੱਚ ਹੀ ਸਾਰਿਆਂ ਦੀ ਭਲਾਈ ਦੀ ਰਾਹ ਹੈ। ਹਰ ਯਾਤਰੀ ਨੂੰ ਆਪਣਾ ਨੈਗੇਟਿਵ ਕਰੋਨਾ ਟੈਸਟ ਦਾ ਸਬੂਤ ਪੇਸ਼ ਕਰਨਾ ਵੀ ਲਾਜ਼ਮੀ ਹੈ। ਆਉਣ ਵਾਲੇ ਪਰਵਾਰਕ ਮੈਂਬਰ ਯਾਤਰੀਆਂ ਵਿੱਚੋਂ ਜੇਕਰ ਕਿਸੇ ਇੱਕ ਮੈਂਬਰ ਦਾ ਵੀ ਕੋਵਿਡ ਟੈਸਟ ਪਾਜ਼ਿਟਿਵ ਆਉਂਦਾ ਹੈ ਤਾਂ ਉਨ੍ਹਾਂ ਨੂੰ ਉਦੋਂ ਤੱਕ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਕਿ ਸਾਰੇ ਹੀ ਆਉਣ ਵਾਲੇ ਯਾਤਰੀ ਪਰਵਾਰਕ ਮੈਂਬਰਾਂ ਦਾ ਕਰੋਨਾ ਟੈਸਟ ਨੈਗੇਟਿਵ ਨਹੀਂ ਆ ਜਾਉਂਦਾ।

Install Punjabi Akhbar App

Install
×