ਨਿਊ ਸਾਊਥ ਵੇਲਜ਼ ਵਿੱਚ ਹੋਰ ਰਿਆਇਤਾਂ ਜਾਰੀ -ਦੱਖਣੀ ਪੱਛਮੀ ਸਿਡਨੀ ਵਿੱਚ ਕਰੋਨਾ ਟੈਸਟਾਂ ਵਿੱਚ ਵਾਧਾ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਸਿਡਨੀ (ਦੱਖਣੀ-ਪੱਛਮੀ) ਵਿੱਚ ਇੱਕ ਸਕੂਲ (ਓਰਨ ਪਾਰਕ ਹਾਈ ਸਕੂਲ) ਦੇ ਇੱਕ ਵਿਦਿਆਰਥੀ ਦੇ ਕੋਵਿਡ-19 ਟੈਸਟ ਪਾਜ਼ਿਟਿਵ ਆ ਜਾਣ ਕਾਰਨ ਸਕੂਲ ਨੂੰ ਬੰਦ ਕਰਨਾ ਪਿਆ ਅਤੇ ਸਾਫ ਸਫਾਈ ਤੋਂ ਬਾਅਦ ਮੁੜ ਤੋਂ ਇਸ ਨੂੰ ਖੋਲ੍ਹਿਆ ਜਾਵੇਗਾ। ਸਕੂਲ ਦੇ ਸਮੁੱਚੇ ਸਟਾਫ ਅਤੇ ਵਿਦਿਆਥੀਆਂ ਨੂੰ ਸੈਲਫ-ਆਈਸੋਲੇਟ ਹੋਣ ਦੀ ਹਦਾਇਤ ਵੀ ਕਰ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਿਕ ਹਫਤੇ ਦੇ ਅੰਤ ਵਿੱਚ ਹੋਣ ਵਾਲੀਆਂ ਖੇਡਾਂ ਅਤੇ ਸਰੀਰਿਕ ਸਭਿਆਚਾਰਕ ਗਤੀਵਿਧੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਗ੍ਰੇਟ ਬਿਗਨਿੰਗਜ਼ ਚਾਈਲਡ ਕੇਅਰ ਸੈਂਟਰ ਵਿੱਚ ਵੀ ਇੱਕ ਪਰਵਾਰ ਅਤੇ ਇੱਕ ਸਟਾਫ ਮੈਂਬਰ ਦੇ ਕਰੋਨਾ ਪਾਜ਼ਿਟਿਵ ਆ ਜਾਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ। ਹਦਾਇਤ ਜਾਰੀ ਹੈ ਕਿ 2 ਅਕਤੂਬਰ ਤੋਂ 6 ਅਕਤੂਬਰ ਤੱਕ ਇਸ ਸੈਂਟਰ ਵਿੱਚ ਆਵਾਗਮਨ ਕਰਨ ਵਾਲੇ ਆਪਣੇ ਆਪ ਦਾ ਫੌਰਨ ਟੈਸਟ ਜ਼ਰੂਰ ਕਰਵਾਉਣ। ਰਾਜ ਅੰਦਰ ਦਿੱਤੀਆਂ ਜਾ ਰਹੀਆਂ ਰਿਆਇਤਾਂ ਦੇ ਤਹਿਤ ਬਾਹਰੀ ਸਮਾਗਮਾਂ ਵਿਚਲੇ ਇਕੱਠ ਦੀ ਗਿਣਤੀ ਵਧਾ ਕੇ 500 ਤੱਕ ਕਰ ਦਿੱਤੀ ਗਈ ਹੈ। ਰਾਜ ਵਿੱਚ ਮਹਿਸੂਸ ਕੀਤੀ ਜਾ ਰਹੀ ਵਰਕਰਾਂ ਦੀ ਘਾਟ ਨੂੰ ਪੂਰਨ ਵਾਸਤੇ ਘੱਟੋ 350 ਕਾਮੇ ਫਿਜ਼ੀ ਤੋਂ ਲਿਆਉਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ।

Install Punjabi Akhbar App

Install
×