ਮੋਬਾਇਲ ਐਪ ਦੁਆਰਾ ਕਰੋਨਾ ਟੈਸਟਿੰਗ ਲਈ ਸਮਝਣਾ ਸਮਝਾਉਣਾ ਹੁਣ 10 ਭਾਸ਼ਾਵਾਂ ਵਿੱਚ ਮੁਮਕਿਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਇੱਕ ਨਰਸ, ਡਾਕਟਰ ਜਾਂ ਮੈਡੀਕਲ ਅਧਿਕਾਰੀ ਦੀ ਭਾਸ਼ਾ ਨੂੰ ਇੱਕ ਮਰੀਜ਼ ਜਾਂ ਫੇਰ ਆਮ ਵਿਅਕਤੀ ਲਈ ਤਾਂ ਹੀ ਸੰਭਵ ਹੈ ਜੇਕਰ ਦੋਹੇਂ ਭਾਸ਼ਾਵਾਂ ਇੱਕ ਹੀ ਹੋਣ ਅਤੇ ਜਾਂ ਫੇਰ ਦੋਹੇਂ ਤਰਫ ਦੇ ਲੋਕ ਇੱਜ ਦੂਜੇ ਦੀ ਭਾਸ਼ਾ ਨੂੰ ਸਮਝਦੇ ਹੋਣ। ਅਤੇ ਜੇਕਰ ਇਸ ਦੇ ਉਲਟ ਹੋਵੇ ਤਾਂ ਦੋਹਾਂ ਧਿਰਾਂ ਲਈ ਹੀ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਦਿਕਤ ਨੂੰ ਦੂਰ ਕਰਨ ਵਾਸਤੇ 2017 ਵਿੱਚ ਵੈਸਟਰਨ ਹੈਲਥ (ਸੈਲੀ ਬਰਿੰਕਮਨ ਅਤੇ ਕਰਟਨੇ ਪੋਕੋਕ) ਅਤੇ ਸੀ.ਐਸ.ਆਈ.ਆਰ.ਓ. (CSIRO) ਨੇ ਮਿਲ ਕੇ ਇੱਕ ਮੋਬਾਇਲ ਐਪ ਬਣਾਈ ਸੀ ਜਿਸ ਦਾ ਇਸਤੇਮਾਲ ਅਲੱਗ ਅਲੱਗ ਸਭਿਆਚਾਰਾਂ ਅਤੇ ਖੇਤਰਾਂ ਦੇ ਲੋਕਾਂ ਦੀਆਂ ਗੱਲਾਂ ਨੂੰ ਸਮਝਣ ਅਤੇ ਉਨ੍ਹਾਂਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਹੀ ਗੱਲਾਂ ਸਮਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਹੁਣ ਜਦੋਂ ਦਾ ਕਰੋਨਾ ਦੀ ਬਿਮਾਰੀ ਨੇ ਸਾਰੇ ਸੰਸਾਰ ਨੂੰ ਆਪਣੀ ਚਪੇਟ ਵਿੱਚ ਲਿਆ ਹੈ ਤਾਂ ਆਸਟ੍ਰੇਲੀਆ ਵਿੱਚ ਇਸ ਐਪ ਦੀ ਮਹੱਤਤਾ ਬਹੁਤ ਵੱਧ ਗਈ ਅਤੇ ਵਿਕਟੋਰੀਆਈ ਸਰਕਾਰ ਨੇ ਉਕਤ ਮੋਬਾਇਲ ਐਪ ਨੂੰ ਹੋਰ ਕਾਰਗਰ ਬਣਾਉਣ ਵਾਸਤੇ ਇਸ ਉਪਰ ਤਕਰੀਬਨ 450,000 ਡਾਲਰਾਂ ਦਾ ਖਰਚਾ ਕੀਤਾ ਅਤੇ ਹੁਣ ਇਹ ਐਪ ਡਾਕਟਰ ਜਾਂ ਮੈਡੀਕਲ ਅਧਿਕਾਰੀ ਅਤੇ ਮਰੀਜ਼ ਵਿਚਾਲੇ ਦੋਭਾਸ਼ੀਏ ਦਾ ਕੰਮ ਕਰਨ ਲੱਗ ਪਈ ਹੈ। ਇਸ ਨਾਲ ਹੁਣ ਕੋਵਿਡ-19 ਦੀ ਟੈਸਟਿੰਗ ਦੌਰਾਨ ਜਿਹੜੇ ਪ੍ਰਸ਼ਨ ਆਦਿ ਪੁੱਛੇ ਜਾਂਦੇ ਹਨ -ਤਾਂ ਆਸਟ੍ਰੇਲੀਆ ਵਿੱਚ ਬਹੁ-ਭਾਸ਼ਾਈ ਅਤੇ ਬਹੁ-ਸਭਿਆਚਾਰਕ ਲੋਕ ਹੋਣ ਕਾਰਨ ਇਸ ਨਾਲ ਕਾਫੀ ਮਦਦ ਮਿਲ ਰਹੀ ਹੈ। ਇਸ ਐਪ ਨਾਲ ਅਰਬੀ, ਕੈਂਟਨੀਜ਼, ਕਰੋਸ਼ੀਅਨ, ਗਰੀਕ, ਇਟਲੀ, ਮੈਕਡੋਨੀਅਨ, ਮੈਂਡਰੀਅਨ, ਸਰਬੀਅਨ, ਸਪੈਨਿਸ਼ ਅਤੇ ਵਿਅਤਨਾਮੀ ਆਦਿ ਭਾਸ਼ਾਵਾਂ ਵਿੱਚ ਪ੍ਰਸ਼ਨ-ਉਤਰਾਂ ਦਾ ਆਦਾਨ ਪ੍ਰਦਾਨ ਕੀਤਾ ਜਾ ਸਕਦਾ ਹੈ। ਬਹੁਤ ਹੀ ਜਲਦੀ ਇਹ ਐਪ ਅੰਗ੍ਰੇਜ਼ੀ ਭਾਸ਼ਾ ਵਿੱਚ ਵੀ ਕੰਮ ਕਰੇਗੀ ਅਤੇ ਫੇਰ ਇਸਨੂੰ ਅੰਤਰ-ਰਾਸ਼ਟਰੀ ਮਾਨਤਾਵਾਂ ਲਈ ਆਸਟ੍ਰੇਲੀਆ ਤੋਂ ਬਾਹਰ ਵੀ ਭੇਜਿਆ ਜਾ ਸਕਦਾ ਹੈ। ਵਿਕਟੋਰੀਆਈ ਸਿਹਤ ਮੰਤਰੀ ਮਾਰਟਿਨ ਫੋਲੇ ਨੇ ਵੈਸਟਰਨ ਹੈਲਥ ਅਤੇ ਸੀ.ਐਸ.ਆਈ.ਆਰ.ਓ. ਨੂੰ ਇਸ ਸਹਿਯੋਗ ਅਤੇ ਪ੍ਰਾਪਤੀ ਲਈ ਵਧਾਈ ਅਤੇ ਧੰਨਵਾਦ ਵੀ ਕੀਤਾ ਹੈ।

Install Punjabi Akhbar App

Install
×