ਹਸਪਤਾਲ ‘ਚ ਫਰੰਟ ਲਾਈਨ ‘ਤੇ ਸੇਵਾਵਾਂ ਨਿਭਾਅ ਰਹੇ ਕੋਰੋਨਾ ਯੋਧਿਆਂ ਦਾ ਵਿਸ਼ੇਸ਼ ਸਨਮਾਨ

ਫਰੀਦਕੋਟ:- ਕੋਰੋਨਾ ਮਹਾਂਮਾਰੀ ਦੇ ਸੰਕਟ ਕਾਲ ਦੌਰਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਸਮੂਹ ਸਟਾਫ ਵਲੋਂ ਕੋਰੋਨਾ ਖਿਲਾਫ ਕੀਤੇ ਜਾ ਰਹੇ ਸੰਘਰਸ਼ਮਈ ਕਾਰਜ ਅਤੇ ਬਹੁਤ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਸੇਵਾ ਸਦਕਾ ਕੋਰੋਨਾ ਜੇਤੂ ਅਤੇ ਜਿਲਾ ਇੰਟਕ ਕੌਂਸਲ ਫਰੀਦਕੋਟ ਦੇ ਅਹੁਦੇਦਾਰਾਂ ਨੇ ਹਸਪਤਾਲ ਦੇ ਸਮੂਹ ਕੋਰੋਨਾ ਯੋਧਿਆਂ ਸਮੇਤ ਰਜਿਸਟਰਾਰ ਮੈਡਮ ਰੂਹੀ ਦੁੱਗ ਆਈਏਐਸ, ਡਾ ਸ਼ਿਲੇਖ ਮਿੱਤਲ ਮੈਡੀਕਲ ਸੁਪਰਡੈਂਟ ਅਤੇ ਮੈਡਮ ਭੂਵਨ ਗੋਤਮ ਸੁਪਰਡੈਂਟ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਆਪਣੇ ਸੰਬੋਧਨ ਦੌਰਾਨ ਲਾਲ ਸਿੰਘ ਕਲਿਆਣ ਨੇ ਆਖਿਆ ਕਿ ਉਕਤ ਸਰਕਾਰੀ ਹਸਪਤਾਲ ਦੇ ਸਮੂਹ ਸਟਾਫ ਵਲੋਂ ਕੋਰੋਨਾ ਮਰੀਜਾਂ ਦੀ ਸੁਚੱਜੀ ਦੇਖਭਾਲ ਕਾਰਨ ਬਹੁਤ ਸਾਰੇ ਕੋਰੋਨਾ ਪੀੜਤ ਤੰਦਰੁਸਤ ਹੋਏ ਹਨ। ਉਨਾ ਕੋਰੋਨਾ ਮਹਾਂਮਾਰੀ ਦੌਰਾਨ ਭਰਤੀ ਕੀਤੇ ਵਲੰਟੀਅਰਾਂ ਦੇ ਫੈਸਲੇ ‘ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਉਕਤ ਵਲੰਟੀਅਰਾਂ ਨੂੰ ਨੌਕਰੀ ਤੋਂ ਹਟਾਇਆ ਨਾ ਜਾਵੇ ਸਗੋਂ ਉਨਾਂ ਦੀ ਨੌਕਰੀ ਲਗਾਤਾਰ ਰੱਖੀ ਜਾਵੇ। ਸਮਾਗਮ ਨੂੰ ਉਪਰੋਕਤ ਤੋਂ ਇਲਾਵਾ ਜਿਲਾ ਇੰਟਕ ਕੌਂਸਲ ਦੇ ਪ੍ਰਧਾਨ ਨਛੱਤਰ ਸਿੰਘ ਸੇਖੋਂ, ਵਰਕਿੰਗ ਪ੍ਰਧਾਨ ਨਿਰਮਲ ਸਿੰਘ, ਕੈਸ਼ੀਅਰ ਯਾਦੂ ਨਾਥ ਸਿੰਘ, ਪਰਾਪੇਗੰਡਾ ਸਕੱਤਰ ਕਰਨੈਲ ਸਿੰਘ, ਲੀਗਲ ਐਡਵਾਈਜਰ ਰਵਿੰਦਰ ਸਿੰਘ ਐਡਵੋਕੇਟ, ਰਜਿੰਦਰ ਸਿੰਘ ਐਡਵੋਕੇਟ, ਬੈਂਕ ਮੈਨੇਜਰ ਜਸਵੀਰ ਸਿੰਘ, ਸੁਰਿੰਦਰ ਸਿੰਘ ਮੁੱਖ ਅਧਿਆਪਕ, ਰਜਿੰਦਰ ਸਿੰਘ, ਮਨਿੰਦਰਪਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

Install Punjabi Akhbar App

Install
×