ਆਸਟ੍ਰੇਲੀਆ ਵੱਲੋਂ ਵਿਦੇਸ਼ਾਂ ‘ਚ ਵਰਤੀ ਜਾ ਰਹੀ ਕੋਵਿਡ ਵੈਕਸੀਨੇਸ਼ਨ ਨੂੰ ਮਨਜ਼ੂਰੀ ਦੇਣ ਵਿੱਚ ਭੰਬਲਭੂਸਾ ਜਾਰੀ

(ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ, 16 ਸਤੰਬਰ 2021 – BPPC) ਆਸਟਰੇਲਿਆਈ ਸੰਘੀ ਸਰਕਾਰ ਨੇ ਅਜੇ ਤੱਕ ਐਸਟਰਾਜ਼ੇਨੇਕਾ ਵੈਕਸਜ਼ੇਵਰਿਆ, ਫਾਈਜ਼ਰ ਕਾਮਿਰਨੇਟੀ ਅਤੇ ਮਾਡਰਨਾ ਸਪਾਈਕਵੈਕਸ ਤੋਂ ਇਲਾਵਾ ਕਿਸੇ ਹੋਰ ਕੋਵਿਡ ਟੀਕੇ ਨੂੰਮਨਜ਼ੂਰੀ ਪ੍ਰਦਾਨ ਨਹੀਂ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਆਸਟਰੇਲੀਆ ਉਨ੍ਹਾਂ ਕੋਵਿਡ-19 ਟੀਕਿਆਂ ‘ਤੇ ਵਿਚਾਰ ਕਰ ਰਿਹਾ ਹੈਜਿਨ੍ਹਾਂ ਨੂੰ ਅੰਤਰਰਾਸ਼ਟਰੀ ਯਾਤਰਾ ਪ੍ਰਬੰਧਾਂ ਅਧੀਨ ਮਨਜ਼ੂਰ ਕੀਤਾ ਜਾ ਚੁੱਕਾ ਹੈ। ਸਿਹਤ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ, “ਆਸਟਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਯੂਨਾਈਜ਼ੇਸ਼ਨ (ਏਟੀਏਜੀਆਈ) ਕੋਵਿਡ -19 ਟੀਕਾਕਰਨ ਦੇਉੱਭਰ ਰਹੇ ਸਬੂਤਾਂ ‘ਤੇ ਵਿਚਾਰ ਕਰ ਰਹੀ ਹੈ, ਜਿਸ ਵਿੱਚ ਆਸਟਰੇਲੀਆ ਤੋਂ ਬਾਹਰ ਮੁਹੱਈਆ ਕੀਤੇ ਗਏ ਟੀਕੇ ਵੀ ਸ਼ਾਮਲ ਹਨ।” ਗੌਰਤਲਬ ਹੈ ਕਿ ਅਕਤੂਬਰ ਮਹੀਨੇ ਵਿੱਚ ਆਸਟਰੇਲੀਆ ਯਾਤਰਾ ਕਰਣ ਲਈ ਪਹਿਲਾ ਡਿਜੀਟਲ ਟੀਕਾਕਰਨ ਪਾਸਪੋਰਟ ਜਾਰੀਕਰ ਸਕਦਾ ਹੈ। ਆਸਟ੍ਰੇਲੀਆ ਵਿੱਚ ਮਨਜ਼ੂਰਸ਼ੁਦਾ ਟੀਕਿਆਂ ਤੋਂ ਇਲਾਵਾ ਹੋਰ ਕਿਸੇ ਕੋਵਿਡ -19 ਟੀਕੇ ਦਾ ਏ ਆਈ ਆਰ ਵਿੱਚ ਦਰਜ ਕੀਤੇ ਜਾਣ ਬਾਰੇ ਵਿਭਾਗ ਵੱਲੋਂ ਸਪਸ਼ਟੀਕਰਣ ਉਡੀਕਿਆ ਜਾ ਰਿਹਾ ਹੈ। ਉੱਧਰ ਭਾਰਤ ਨੇ ਵੱਖ ਵੱਖ ਕੋਵਿਡ-19 ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ਵਿੱਚ ਰੂਸੀ ਨਿਰਮਿਤ ਸਪੁਟਨਿਕ ਵੀ, ਸਥਾਨਕ ਤੌਰ ‘ਤੇ ਨਿਰਮਿਤ ਕੋਵਿਡਸ਼ੀਲਡ ਤੇ ਕੋਵਾਕਸਿਨ, ਡੀਐਨਏਅਧਾਰਤ ਜ਼ਾਈਕੋਵੀ-ਡੀ, ਮਾਡਰਨਾ ਅਤੇ ਜਾਨਸਨ ਐਂਡ ਜਾਨਸਨ ਵੈਕਸੀਨ ਸ਼ਾਮਲ ਹਨ।

Install Punjabi Akhbar App

Install
×