ਚੇਅਰਮੈਨ ਪਵਨ ਦੀਵਾਨ ਤੇ ਵਿਧਾਇਕ ਸੁਰਿੰਦਰ ਡਾਵਰ ਨੇ ਕਸ਼ਮੀਰ ਨਗਰ ਵਿਖੇ ਕੀਤਾ ਕੋਰੋਨਾ ਵੈਕਸੀਨੇਸ਼ਨ ਕੈਂਪ ਦਾ ਉਦਘਾਟਨ

ਨਿਊਯਾਰਕ/ਲੁਧਿਆਣਾ —ਬੀਤੇਂ ਦਿਨ ਕੋਰੋਨਾ ਮਹਾਂਮਾਰੀ ਖ਼ਿਲਾਫ਼ ਲੜਾਈ ਦੇ ਤਹਿਤ ਸੇਵਾ ਸਦਨ ਸੁਸਾਇਟੀ ਵੱਲੋਂ ਵਿਵੇਕ ਮੱਗੋ ਦੀ ਅਗਵਾਈ ਹੇਠ ਸਥਾਨਕ ਕਸ਼ਮੀਰ ਨਗਰ ਇਲਾਕੇ ਚ ਕੋਰੋਨਾ ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸਦਾ ਉਦਘਾਟਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਅਤੇ ਵਿਧਾਇਕ ਸੁਰਿੰਦਰ ਡਾਵਰ ਨੇ ਕੀਤਾ।ਇਸ ਮੌਕੇ ਪਵਨ ਦੀਵਾਨ ਅਤੇ ਸੁਰਿੰਦਰ ਡਾਵਰ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਖਿਲਾਫ ਲੜਾਈ ਚ ਕੋਰੋਨਾ ਵੈਕਸੀਨੇਸ਼ਨ ਇੱਕ ਅਹਿਮ ਹਥਿਆਰ ਹੈ। ਹਾਲਾਂਕਿ ਸਰਕਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਹਰ ਇੱਕ ਵਿਅਕਤੀ ਨੂੰ ਕੋਰੋਨਾ ਦਾ ਟੀਕਾ ਲਗਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਵੈਕਸੀਨੇਸ਼ਨ ਕੈਂਪ ਚ ਹੋਰਨਾਂ ਤੋਂ ਇਲਾਵਾ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਜ਼ਿਲਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਚਮਨ ਲਾਲ ਪੱਪੀ, ਅਸ਼ੋਕ ਸੂਦ, ਨਵੀਨ ਸ਼ਰਮਾ, ਨਰੇਸ਼ ਕੌੜਾ, ਨਰਿੰਦਰ ਚਾਵਲਾ, ਅਨੂਪ ਵੱਜ, ਰਾਕੇਸ਼ ਬਤਰਾ ਵੀ ਪਹੁੰਚੇ।

Install Punjabi Akhbar App

Install
×