ਵਿਕਟੌਰੀਆ ਵਿੱਚ ਵੀ ਕਰੋਨਾ ਦੇ 2 ਨਵੇਂ ਮਾਮਲੇ ਦਰਜ

ਸਿਹਤ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਅੱਜ, ਰਾਜ ਅੰਦਰ ਕਰੋਨਾ ਦੇ 2 ਨਵੇਂ ਮਾਮਲੇ ਪਾਏ ਗਏ ਹਨ ਅਤੇ ਪਹਿਲਾਂ ਤੋਂ ਜਿਹੜੇ ਇੱਕ ਮਾਮਲੇ ਦੇ ਸ੍ਰੋਤਾਂ ਦਾ ਪਤਾ ਲਗਾਉਣ ਵਿੱਚ ਸਿਹਤ ਅਧਿਕਾਰੀ ਰੁੱਝੇ ਸਨ, ਉਸ ਦੇ ਲਿੰਕ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਇਸ ਦਾ ਸ੍ਰੋਤ ਵੀ ਪਹਿਲਾਂ ਵਾਲੇ ਮਾਮਲੇ ਹੀ ਹਨ।
ਹੁਣ ਮਿਲੇ 2 ਮਾਮਲਿਆਂ ਵਾਲੇ ਵਿਅਕਤੀ ਵੀ ਆਪਣੇ ਇਨਫੈਕਸ਼ਨ ਸਮੇਂ ਦੌਰਾਨ ਆਈਸੋਲੇਸ਼ਨ ਵਿੱਚ ਹੀ ਹਨ ਅਤੇ ਇਨ੍ਹਾਂ ਦਾ ਲਿੰਕ ਵੀ ਪਹਿਲਾਂ ਤੋਂ ਦਰਜ ਮਾਮਲਿਆਂ ਨਾਲ ਹੀ ਹੈ।
ਬੀਤੇ ਕੱਲ੍ਹ, ਵੀਰਵਾਰ ਨੂੰ ਮਿਲੇ ਇੱਕ ਫਰੰਟ ਲਾਈਨ ਟ੍ਰੈਫਿਕ ਵਰਕਰ ਵਾਲਾ ਮਾਮਲਾ ਵੀ ਪੜਤਾਲ ਦੇ ਦਾਇਰੇ ਵਿੱਚ ਹੈ ਅਤੇ ਜ਼ਿਕਰਯੋਗ ਇਹ ਵੀ ਹੈ ਕਿ ਉਕਤ ਮੁਲਾਜ਼ਮ ਨੂੰ ਵੀ ਹਾਲੇ ਤੱਕ ਕਰੋਨਾ ਤੋਂ ਬਚਾਉ ਦਾ ਟੀਕਾ ਨਹੀਂ ਲੱਗਾ ਹੈ। ਵੈਸੇ ਉਸਦੇ ਨਜ਼ਦੀਕੀ ਸਬੰਧਤ ਲੋਕਾਂ ਦਾ ਕਰੋਨਾ ਟੈਸਟ ਨੈਗੇਟਿਵ ਹੀ ਆਇਆ ਹੈ।
ਮੌਜੂਦਾ ਸਮੇਂ ਵਿੱਚ ਰਾਜ ਅੰਦਰ 205 ਚਲੰਤ ਕਰੋਨਾ ਦੇ ਮਾਮਲੇ ਹਨ ਅਤੇ ਬੀਤੇ 24 ਘੰਟਿਆਂ ਦੌਰਾਨ 42,000 ਟੈਸਟਾਂ ਦੇ ਨਤੀਜੇ ਆਏ ਹਨ ਅਤੇ 19,000 ਕਰੋਨਾ ਤੋਂ ਬਚਾਉ ਲਈ ਡੋਜ਼ਾਂ ਦਿੱਤੀਆਂ ਗਈਆਂ ਹਨ।

Install Punjabi Akhbar App

Install
×