ਕੁਈਨਜ਼ਲੈਂਡ ਵਿੱਚ ਵੀ ਕਰੋਨਾ ਦੇ 2 ਨਵੇਂ ਮਾਮਲੇ ਦਰਜ

ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਮਹਿਜ਼ 2 ਹੀ ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਕਿ ਸਿਹਤ ਅਧਿਕਾਰੀਆਂ ਦੀ ਮੁਸ਼ੱਕਤ ਅਤੇ ਲੋਕਾਂ ਦੇ ਸਹਿਯੋਗ ਨੂੰ ਸਾਫ ਦਰਸਾਉਂਦਾ ਹੈ ਕਿ ਰਾਜ ਅੰਦਰ ਕੋਵਿਡ-19 ਦੀ ਲੜਾਈ ਸਭ ਵੱਲੋਂ ਮਿਲ ਕੇ ਲੜ੍ਹੀ ਜਾ ਰਹੀ ਹੈ।
ਬੀਤੇ ਕੱਲ੍ਹ, ਬੁੱਧਵਾਰ ਨੂੰ ਮਿਲੇ ਉਪਰੋਕਤ ਮਾਮਲੇ -ਇੱਕ ਮਾਮਲਾ ਤਾਂ ਪਹਿਲਾਂ ਵਾਲੇ ਮਾਮਲਿਆਂ ਨਾਲ ਹੀ ਸਬੰਧਤ ਹਨ ਅਤੇ ਹਾਲ ਦੀ ਘੜੀ ਕੁਆਰਨਟੀਨ ਵਿੱਚ ਹੀ ਹਨ।
ਦੂਸਰਾ ਮਾਮਲਾ ਇੱਕ 37 ਸਾਲਾਂ ਦੀ ਮਹਿਲਾ ਦਾ ਹੈ ਜੋ ਕਿ ਅੰਤਰ ਰਾਸ਼ਟਰੀ ਹਵਾਈ ਅੱਡੇ ਉਪਰ, ਕਤਰ ਦੇ ਚੈਕ-ਇਨ ਕਾਊਂਟਰ ਉਪਰ ਕੰਮ ਕਰਦੀ ਹੈ ਅਤੇ ਆਪਣੇ ਆਲੇ ਦੁਆਲੇ ਦੇ ਸੀਮਿਤ ਖੇਤਰ ਵਿੱਚ ਹੀ ਉਸਦੀ ਤਾਇਨਾਤੀ ਹੁੰਦੀ ਹੈ।
ਇਸ ਤੋਂ ਇਲਾਵਾ ਹੋਟਲ ਕੁਆਰਨਟੀਨ ਵਿੱਚ ਵੀ 2 ਮਾਮਲੇ ਦਰਜ ਹੋਏ ਹਨ।
ਉਨ੍ਹਾਂ ਕਿਹਾ ਕਿ ਹਾਲਾਤਾਂ ਤੋਂ ਉਮੀਦ ਲਗਾਈ ਜਾ ਸਕਦੀ ਹੈ ਕਿ ਕੱਲ੍ਹ, ਸ਼ੁਕਰਵਾਰ ਨੂੰ ਸ਼ਾਮ ਦੇ 6 ਵਜੇ ਤੋਂ ਲਾਕਡਾਊਨ ਹਟਾ ਲਿਆ ਜਾਵੇਗਾ।

Welcome to Punjabi Akhbar

Install Punjabi Akhbar
×
Enable Notifications    OK No thanks