ਨਿਊ ਸਾਊਥ ਵੇਲਜ਼ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 22 ਨਵੇਂ ਮਾਮਲੇ ਦਰਜ

ਸਿਡਨੀ ਦੇ ਇੱਕ ਹਸਪਤਾਲ ਅੰਦਰ ਇੱਕ ਨਰਸ, ਜੋ ਕਿ ਕਰੋਨਾ ਤੋਂ ਪੀੜਿਤ ਸੀ ਅਤੇ ਲਗਾਤਾਰ 5 ਦਿਨਾਂ ਤੱਕ ਉਹ ਆਪਣੇ ਰੋਜ਼-ਮਰਾਹ ਦੇ ਕੰਮ ਆਦਿ ਕਰਦੀ ਰਹੀ ਅਤੇ ਇਸ ਕਾਰਨ ਹਸਪਤਾਲ ਦੇ 100 ਤੋਂ ਵੀ ਜ਼ਿਆਦਾ ਮਰੀਜ਼ਾਂ ਅਤੇ ਸਟਾਫ ਮੈਂਬਰਾਂ ਨੂੰ ਉਸਦੇ ਸੰਪਰਕ ਵਿੱਚ ਆਉਣ ਕਾਰਨ ਆਈਸੋਲੇਟ ਕਰਨਾ ਪਿਆ ਹੈ ਅਤੇ ਇਸੇ ਆਊਟਬ੍ਰੇਕ ਦੇ ਚਲਦਿਆਂ ਹੁਣ ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ ਕਰੋਨਾ ਦੇ 22 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਜੂਨ 16 ਤੋਂ ਸ਼ੁਰੂ ਹੋਇਆ ਇਹ ਆਊਟਬ੍ਰੇਕ, ਹੁਣ ਤੱਕ 171 ਲੋਕਾਂ ਨੂੰ ਪ੍ਰਤਾੜਿਤ ਕਰ ਚੁਕਾ ਹੈ।
ਤਕਰੀਬਨ ਸਾਰੇ ਹੀ ਮਾਮਲੇ ਇੱਕ ਦੂਜੇ ਨਾਲ ਜੁੜੇ ਹਨ ਅਤੇ 11 ਲੋਕ ਤਾਂ ਅਜਿਹੇ ਹਨ ਜੋ ਕਿ ਆਪਣੇ ਇਨਫੈਕਸ਼ਨ ਦੌਰਾਨ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਿੱਚ ਸਨ।

Welcome to Punjabi Akhbar

Install Punjabi Akhbar
×
Enable Notifications    OK No thanks