ਨਿਊਜਰਸੀ ਵਿੱਚ ਕੋਰੋਨਾਵਾਇਰਸ ਫੈਲਣ ਨਾਲ 27 ਮੌਤਾਂ ਦੇ ਨਾਲ 2,844 ਮਾਮਲੇ ਵੱਧੇ 935 ਨਵੇਂ ਸਕਾਰਾਤਮਕ ਟੈਸਟਾਂ ਦੀ ਘੌਸ਼ਣਾ: ਗਵਰਨਰ ਫਿਲ ਮਰਫੀ

ਨਿਊਜਰਸੀ, 24 ਮਾਰਚ – ਨਿਊਜਰਸੀ ਵਿੱਚ ਹੁਣ ਘੱਟੋ-ਘੱਟ 2,844 ਜਾਣੇ ਪਛਾਣੇ ਕਾਰੋਨਾਵਾਇਰਸ ਦੇ  ਮਾਮਲੇ ਸਾਹਮਣੇ ਆਏ ਹਨ।ਜਿੰਨਾਂ ਵਿੱਚ 27 ਮੌਤਾਂ ਹੋਈਆਂ ਹਨ। ਕਿਉਂਕਿ ਅਧਿਕਾਰੀਆਂ ਨੇ ਬੀਤੇਂ ਦਿਨ ਸੋਮਵਾਰ ਨੂੰ 935 ਨਵੇਂ ਸਕਾਰਾਤਮਕ ਟੈਸਟਾਂ ਦੀ ਘੋਸ਼ਣਾ ਕੀਤੀ ਗਈ ਜਿਸ ਵਿੱਚ ਦੂਜੀ ਰਾਜ-ਸੰਚਾਲਨ ਦੀ ਦੂਜੀ ਸਾਈਟ ਵੀ ਖੁੱਲ੍ਹ ਗਈ ਅਤੇ ਬਹੁਤ ਜ਼ਿਆਦਾ ਮੰਗ ਕਾਰਨ ਕੋਰੋਨਾ ਤੇਜ਼ੀ ਨਾਲ ਪ੍ਰਭਾਵਤ ਹੋ ਰਹੀ ਹੈ। ਨਿਊਜਰਸੀ ਦੇ ਜਿਲ੍ਹਾ ਟ੍ਰਿਨਟਨ ਵਿਖੇਂ ਸੋਮਵਾਰ ਨੂੰ ਇਕ ਨਿਊਜ ਬ੍ਰੀਫਿੰਗ ਵਿੱਚ ਗਵਰਨਰ ਫਿਲ ਮਰਫੀ  ਨੇ ਕਿਹਾ,   ਇੱਥੇ ਹੋਰ ਵੀ ਬਹੁਤ ਸਾਰੇ ਟੈਸਟਿੰਗ ਚੱਲ ਰਹੇ ਹਨ।  ਜਿਵੇਂ ਕਿ ਜਾਂਚ ਪ੍ਰਣਾਲੀ ਫੈਲੀ ਹੋਈ ਹੈ, ਅਸੀਂ ਇਹ ਵੇਖ ਰਹੇ ਹਾਂ ਕਿ ਇਹ ਸੰਖਿਆ ਵੱਡੇ ਪੱਧਰ ‘ਤੇ ਇਥੇ ਵੱਧਦੀ ਜਾ ਰਹੀ ਹੈ।ਸਾਨੂੰ ਇਹ ਸਪੱਸ਼ਟ ਅਤੇ ਬਿਹਤਰ ਅਹਿਸਾਸ ਮਿਲ ਰਿਹਾ ਹੈ ਕਿ ਕੋਰੋਨਾਵਾਇਰਸ ਪਹਿਲਾਂ ਤੋਂ ਹੁਣ ਕਿੰਨੀ ਦੂਰ ਫੈਲ ਚੁੱਕਾ ਹੈ, 7ਨਵੀਆਂ ਮੌਤਾਂ ਦੀ ਸੋਮਵਾਰ ਪੁਸ਼ਟੀ ਹੋਈ ਹੈ ਜਿੰਨਾਂ ਵਿੱਚ 5 ਪੁਰਸ਼ ਅਤੇ 2 ਅੋਰਤਾਂ ਸ਼ਾਮਿਲ ਹਨ ਜਿੰਨਾਂ ਦੀ ਜਿੰਨਾਂ ਉਮਰ 57 ਤੋਂ 91 ਸਾਲ ਦੇ ਵਿਚਕਾਰ ਦੱਸੀ ਗਈ ਹੈ।ਗਵਰਨਰ ਮਰਫੀ ਨੇ ਸੋਮਵਾਰ ਨੂੰ ਇਹ ਵੀ ਐਲਾਨ ਕੀਤਾ ਹੈ ਕਿ ਵਸਨੀਕਾਂ ਨੂੰ ਨਿਊਜਰਸੀ ਦੇ ਸਕੂਲ ਲੰਮੇ ਸਮੇਂ ਲਈ ਬੰਦ ਰਹਿਣ ਦੀ ਉਮੀਦ ਜਿਤਾਈ ਹੈ।ਉਹਨਾਂ ਕਿਹਾ ਕਿ ਕੋਰੋਨਾ ਦੇ 419  ਕੇਸਾਂ ਦੀ ਜਾਂਚ ਪੈਂਡਿੰਗ ਹੈ।ਗਵਰਨਰ ਮਰਫੀ ਨੇ ਗੈਰ ਜ਼ਰੂਰੀ ਪਰਚੂਨ ਦੁਕਾਨਾਂ ਨੂੰ   ਬੰਦ ਕਰਨ ਵਾਲੇ ਕਾਰਜਕਾਰੀ ਆਦੇਸ਼ਾਂ ਤੇ ਵੀ ਦਸਤਖਤ ਕਰਕੇ ਇਸ ਪ੍ਰਕੋਪ ਨੂੰ ਹੌਲੀ ਕਰਨ ਲਈ ਸਖਤ ਕਦਮ ਚੁੱਕੇ ਹਨ।ਅਤੇ ਹਰੇਕ ਜਨਤਕ ਇਕੱਠਾ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਬਿਲਕੁਲ ਘਰ ਰਹਿਣ  ਦੇ ਨਿਰਦੇਸ਼ ਜਾਰੀ ਕੀਤੇ।ਨਵੇਂ ਆਦੇਸ਼ਾਂ ਵਿਚ ਲਗਭਗ ਸਾਰੇ ਨਿਊਜਰਸੀ ਦੇ ਵਸਨੀਕਾਂ ਨੂੰ ਰਹਿਣ ਅਤੇ ਯਾਤਰਾ ਕਰਨ ਤੋਂ ਪਰਹੇਜ਼ ਕਰਨ ਦੀ ਵੀ ਮੰਗ ਕੀਤੀ ਉਹਨਾਂ ਭੋਜਨ ਦਵਾਈ ਪ੍ਰਾਪਤ ਕਰਨ ਤੋਂ ਇਲਾਵਾ, ਡਾਕਟਰੀ ਸਹਾਇਤਾ ਪ੍ਰਾਪਤ ਕਰਨ,ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਨੂੰ ਮਿਲਣ, ਕਸਰਤ ਕਰਨ ਅਤੇ ਇਕ ਕਾਰੋਬਾਰ ਦੀ ਸੂਚੀ ਨੂੰ ਜਾਰੀ ਰੱਖਣ ਦੀ ਆਗਿਆ ਦਿੱਤੀ ਹੈ।ਜਿੰਨਾਂ ਵਿੱਚ ਨਿਰਮਾਣ, ਉਦਯੋਗਿਕ, ਲੌਜਿਸਟਿਕਸ, ਬੰਦਰਗਾਹਾਂ, ਭਾਰੀ ਨਿਰਮਾਣ, ਸ਼ਿਪਿੰਗ, ਭੋਜਨ ਉਤਪਾਦਨ, ਭੋਜਨ ਸਪੁਰਦਗੀ ਅਤੇ ਹੋਰ ਵਪਾਰਕ ਧੰਦੇ ਅਤੇ ਡਾਕਟਰੀ ਸਹੂਲਤਾਂ ਜਿਥੇ ਕਿਸੇ ਬਿਮਾਰ ਜਾਂ ਜ਼ਖਮੀ ਵਿਅਕਤੀ ਨੂੰ ਦੇਖਭਾਲ ਜਾਂ ਇਲਾਜ ਦਿੱਤਾ ਜਾਂਦਾ ਹੈ, ਜਿਵੇਂ ਕਿ ਡਾਕਟਰ ਦੇ  ਹਸਪਤਾਲ, ਦੰਦਾਂ ਦੇ ਡਾਕਟਰ, ਲੰਬੇ ਸਮੇਂ ਲਈ ਦੇਖਭਾਲ ਦੀਆਂ ਸਹੂਲਤਾਂ ਅਤੇ ਹੋਰ ਮੈਡੀਕਲ ਦਫਤਰ ਵੀ ਖੁੱਲੇ ਰਹਿਣ ਬਾਰੇ ਵੀ ਕਿਹਾ।

Install Punjabi Akhbar App

Install
×