
ਨਿਊਯਾਰਕ/ ਬਰਪੈਂਟਨ —ਕੈਨੇਡਾ ਬਰੈਂਪਟਨ ਵਿਚ ਅਕਤੂਬਰ ਦੇ ਅਖੀਰ ਵਿਚ ਕੋਵੀਡ -19 ਟੈਸਟਾ ਦੇ ਨਤੀਜੇ ਪੋਜ਼ੀਟਿਵ ਆਉਣ ਦੀ ਦਰ 10 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ, ਜੋਕਿ ਗਵਾਂਢੀ ਸਹਿਰ ਮਿਸੀਸਾਗਾ ਨਾਲੋਂ ਦੁੱਗਣੀ ਹੈ, ਇਹ ਰੁਝਾਨ ਸੰਕੇਤ ਕਰ ਰਿਹਾਂ ਹੈ ਕਿ ਬਰੈਂਪਟਨ ਵਿਖੇ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਵਧੇਰੇ ਟੈਸਟਾਂ ਦੀ ਜ਼ਰੂਰਤ ਹੈ।18 ਅਕਤੂਬਰ ਤੋਂ 24 ਅਕਤੂਬਰ ਦੇ ਹਫ਼ਤੇ ਦੌਰਾਨ, ਬਰੈਂਪਟਨ ਵਿੱਚ ਟੈਸਟ ਪਾਜ਼ੀਟਿਵਟੀ ਦਰ 9.6 ਫੀਸਦੀ ਦਰਜ ਕੀਤੀ ਗਈ ਹੈ, ਜਦੋਂ ਕਿ ਮਿਸੀਸਾਗਾ ਵਿੱਚ 4.4 ਫੀਸਦੀ ਅਤੇ ਕੈਲੇਡਨ ਵਿੱਚ 6.6 ਫੀਸਦੀ ਦਰਜ ਕੀਤੀ ਗਈ ਸੀ । ਲੰਘੇ ਸ਼ਨੀਵਾਰ ਪੀਲ ਰੀਜਨ ਵਿੱਚ COVID-19 ਦੇ 258 ਨਵੇਂ ਕੇਸ ਦਰਜ ਕੀਤੇ ਗਏ ਸਨ ਉਨ੍ਹਾਂ ਵਿਚੋਂ 199 ਕੇਵਲ ਬਰੈਂਪਟਨ ਤੋਂ ਸਨ।