ਕੀ ਤਸਮਾਨੀਆ ਵਿੱਚ ਵੀ ਸ਼ੁਰੂ ਹੋਵੇਗਾ -ਰੈਪਿਡ ਐਂਟੀਜਨ ਟੈਸਟ….?

ਤਸਮਾਨੀਆ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 43 ਮਾਮਲੇ ਦਰਜ ਹੋਏ ਹਨ ਜੋ ਕਿ, ਜਦੋਂ ਤੋਂ ਇਹ ਬਿਮਾਰੀ ਸ਼ੁਰੂ ਹੋਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ, ਦੂਸਰਾ ਸਭ ਤੋਂ ਵੱਧ ਦਾ ਆਂਕੜਾ ਹੈ।
ਰਾਜ ਵਿਚ ਇਸ ਸਮੇਂ ਕਰੋਨਾ ਦੇ ਕੁੱਲ 243 ਮਾਮਲੇ ਹਨ ਜਿਨ੍ਹਾਂ ਵਿੱਚੋਂ ਕਿ 142 ਮਾਮਲੇ ਤਾਂ ਘਰਾਂ ਵਿੱਚ ਹੀ ਸੰਭਾਲੇ ਜਾ ਰਹੇ ਹਨ ਜਦੋਂ ਕਿ 60 ਕਮਿਊਨਿਟੀ ਕਲਿਨਿਕਾਂ ਵਿੱਚ ਹਨ। ਇੱਕ ਕਰੋਨਾ ਦਾ ਮਰੀਜ਼ ਹਸਪਤਾਲ ਵਿੱਚ ਵੀ ਭਰਤੀ ਹੈ।
ਇਨ੍ਹਾਂ ਤੋਂ ਇਲਾਵਾ 21 ਹੋਰ ਅਜਿਹੇ ਮਾਮਲੇ ਹਨ ਜਿਨ੍ਹਾਂ ਦੀ ਕਿ ਪੜਤਾਲ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਸੀਮਾਵਾਂ ਖੋਲ੍ਹਣ ਤੋਂ ਪਹਿਲਾਂ ਤਸਮਾਨੀਆ ਵਿੱਚ ਕੋਈ ਵੀ ਕਰੋਨਾ ਦਾ ਮਰੀਜ਼ ਨਹੀਂ ਸੀ ਅਤੇ ਜਦੋਂ ਤੋਂ ਦਿਸੰਬਰ 15 ਨੂੰ ਬਾਰਡਰ ਖੋਲ੍ਹੇ ਗਏ ਹਨ ਤਾਂ ਬਾਹਰੀ ਰਾਜਾਂ ਆਦਿ ਤੋਂ ਕਰੋਨਾ ਦੇ ਮਰੀਜ਼ ਇੱਥੇ ਪਹੁੰਚ ਗਏ ਹਨ।
ਇਕੱਲੇ ਬਾਕਸਿੰਗ ਦਿਹਾੜੇ ਵਾਲੇ ਦਿਨ ਹੀ ਕਰੋਨਾ ਦੇ 44 ਮਰੀਜ਼ ਪਾਏ ਗਏ ਸਨ ਅਤੇ ਬਾਅਦ ਵਿੱਚ ਬੀਤੇ ਸੋਮਵਾਰ (ਬੀਤੇ ਕੱਲ੍ਹ) ਨੂੰ ਇਨ੍ਹਾਂ ਦੀ ਸੰਖਿਆ 35 ਰਹਿ ਗਈ ਸੀ।
ਸਰਕਾਰ ਵੱਲੋਂ ਇਹ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ ਕਿ ਰਾਜ ਵਿੱਚ ਆਉਣ ਵਾਲੇ ਯਾਤਰੀਆਂ ਦਾ ਰੈਪਿਡ ਐਂਟੀਜਨ ਟੈਸਟ ਕਰਵਾਇਆ ਜਾਵੇ ਅਤੇ ਜਲਦੀ ਹੀ ਇਸ ਬਾਰੇ ਵਿੱਚ ਐਲਾਨ ਕਰ ਲਿਆ ਜਾਵੇਗਾ।
ਹਾਲ ਦੀ ਘੜੀ ਰਾਜ ਵਿੱਚ ਇਹ ਨਿਯਮ ਲਾਗੂ ਹੈ ਕਿ ਦੇਸ਼ ਦੇ ਕਿਸੇ ਵੀ ਜੋਖਮ ਵਾਲੇ ਖੇਤਰ ਵਿੱਚੋਂ ਤਸਮਾਨੀਆ ਰਾਜ ਵਿੱਚ ਆਉਣ ਵਾਲਾ ਹਰ ਕੋਈ ਯਾਤਰੀ ਲਈ, ਇੱਥੇ ਆਉਣ ਤੋਂ 72 ਘੰਟੇ ਪਹਿਲਾਂ ਆਪਣਾ ਪੀ.ਸੀ.ਆਰ. ਟੈਸਟ ਕਰਵਾਉਣਾ ਲਾਜ਼ਮੀ ਹੈ ਅਤੇ ਉਸ ਦੀ ਰਿਪੋਰਟ ਨੈਗੇਟਿਵ ਵੀ ਹੋਣੀ ਚਾਹੀਦੀ ਹੈ।

Install Punjabi Akhbar App

Install
×