ਲਾਕਡਾਊਨ ਕੰਮ ਕਰ ਰਿਹਾ -ਡੇਨੀਅਲ ਐਂਡਰਿਊਜ਼

(ਐਸ.ਬੀ.ਐਸ.) ਪ੍ਰਮੀਅਰ ਡੇਨੀਅਲ ਐਂਡਰਿਊਜ਼ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ, ਵਿਕਟੋਰੀਆ ਅੰਦਰ ਸਾਰਿਆਂ ਦੇ ਸਹਿਯੋਗ ਸਦਕਾ, ਲਾਕਡਾਊਨ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਕਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਅਤੇ ਬੀਤੇ 24 ਘੰਟਿਆਂ ਦੌਰਾਨ (ਸ਼ਨਿਚਰਵਾਰ ਸ਼ਾਮ ਤੱਕ) ਇਸ ਦਾ ਆਂਕੜਾ 100 ਤੋਂ ਵੀ ਥੱਲੇ ਆ ਚੁਕਿਆ ਹੈ। ਇਸ ਦੌਰਾਨ ਕੋਵਿਡ 19 ਦੇ 94 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਹ ਆਂਕੜਾ 5 ਜੁਲਾਈ ਤੋਂ ਬਾਅਦ ਦਾ ਸਭ ਤੋਂ ਘੱਟ ਮਰੀਜ਼ਾਂ ਦਾ ਆਂਕੜਾ ਹੈ। ਬੁਰੀ ਖ਼ਬਰ ਇਹ ਵੀ ਹੈ ਕਿ ਇਸ ਦੌਰਾਨ 18 ਹੋਰ ਲੋਕ ਇਸ ਭਿਆਨਕ ਬਿਮਾਰੀ ਕਾਰਨ ਮੌਤ ਦੇ ਮੂੰਹ ਜਾ ਪਏ ਹਨ ਅਤੇ ਇਸ ਨਾਲ ਰਾਜ ਅੰਦਰ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 513 ਅਤੇ ਕੌਮੀ ਪੱਧਰ ਤੇ ਇਹ ਗਿਣਤੀ 600 ਹੋ ਗਈ ਹੈ।

Install Punjabi Akhbar App

Install
×