
(ਐਸ.ਬੀ.ਐਸ.) ਸਿਊ ਸਾਊਥ ਵੇਲਜ਼ ਸਿਹਤ ਅਧਿਕਾਰੀਆਂ ਮੁਤਾਬਿਕ, ਸਿਡਨੀ ਵਿੱਚ ਪਿੱਛਲੇ 24 ਘੰਟਿਆਂ ਦੌਰਾਨ (ਸ਼ਨਿਚਰਵਾਰ ਸ਼ਾਮ ਤੱਕ) 24,632 ਕਰੋਨਾ ਦੇ ਟੈਸਟ ਕੀਤੇ ਗਏ ਅਤੇ ਇਸ ਦੌਰਾਨ 14 ਕੋਵਿਡ 19 ਦੇ ਨਵੇਂ ਮਾਮਲੇ ਦਰਜ ਹੋਏ ਹਨ; ਜਦੋਂ ਕਿ ਪਿੱਛਲੇ ਹਫਤੇ ਇਨ੍ਹਾਂ ਟੈਸਟਾਂ ਦੀ ਗਿਣਤੀ 30,282 ਸੀ। ਉਪਰੋਕਤ ਨਵੇਂ ਮਾਮਲਿਆਂ ਵਿੱਚ 8 ਤਾਂ ਸਿਡਨੀ ਦੇ ਸੀ.ਬੀ.ਡੀ. ਨਾਲ ਜੁੜੇ ਹਨ ਅਤੇ ਇਨ੍ਹਾਂ ਮਾਮਲਿਆਂ ਦੀ ਗਿਣਤੀ ਵੀ ਹੁਣ 23 ਹੋ ਚੁਕੀ ਹੈ। ਦੋ ਮਾਮਲੇ ਘਰੇਲੂ ਸਬੰਧਾ ਨਾਲ ਹੀ ਜੁੜੇ ਹਨ; ਤਿੰਨ ਜਣਿਆਂ ਨੇ ਸਿਟੀ ਟੈਟਰਸਲਜ਼ ਕਲੱਬ ਵਿੱਚ ਸ਼ਿਰਕਤ ਕੀਤੀ ਸੀ ਹੋਰ ਤਿੰਨ ਵੀ ਇਨਾ੍ਹਂ ਨਾ ਸਬੰਧਤ ਹਨ।