ਕੋਰੋਨਾ ਵਾਇਰਸ ਤੋਂ ਬਚਣ ਲਈ ਸਿਹਤ ਅਧਿਕਾਰੀਆਂ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਨੂੰ ਮੰਨਣ ਦੀ ਲੋੜ

ਕੀ  ਹੁਣ ਲੋਕ ਕੋਰੋਨਾ ਵਾਇਰਸ ਨੂੰ ਪਹਿਲ‍‍ਾਂ ਜਿਨ‍‍ਾਂ ਖ਼ਤਰਨਾਕ ਨਹੀਂ ਸਮਝਦੇ

ਭਾਵੇਂ ਕੋਰੋਨਾ ਵਾਇਰਸ ਨੇ ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਕਈ ਸੂਬਿਆਂ ਵਿਚ ਕਾਫੀ ਜ਼ਿਆਦਾ ਕਹਿਰ ਢਾਹਿਆ ਹੈ, ਅਤੇ ਕੋਰੋਨਾ ਵਾਇਰਸ ਨਾਲ ਪੀੜੀਤ ਮਰੀਜ਼ਾਂ ਦੀ ਗਿਣਤੀ ਵਿੱਚ  ਕਾਫ਼ੀ ਜ਼ਿਆਦਾ ਵਾਧਾ ਹੋਇਆ ਹੈ, ਅਤੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਸਟ੍ਰੇਨ ਨੇ ਕਈ ਦੇਸ਼ਾਂ ਦੇ ਵਿਚ ਕਾਫੀ ਤਬਾਹੀ ਮਚਾਈ ਹੋਈ ਹੈ, ਤੇ ਭਾਰਤ ਦੇ ਕਈ ਸੂਬਿਆਂ ਵਿਚ ਕੋਰੋਨਾਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਬੀਤੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦੁਆਰਾ ਸਥਿਤੀ ਦੇ ਜਾਇਜੇ ਲਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਇਕ ਬੈਠਕ ਵੀ ਕੀਤੀ ਗਈ, ਉੱਥੇ ਹੀ ਪੰਜਾਬ ਦੇ ਕਈ ਜਿਲਿਆਂ ਵਿੱਚ  ਜਿਵੇਂ ਰਾਤ ਦਾ ਕਰਫਿਊ  ਪਹਿਲਾਂ  ਰਾਤ ਨੂੰ 11 ਵਜੇ ਸ਼ੁਰੂ ਹੁੰਦਾ ਸੀ, ਹੁਣ  ਰਾਤ ਦਾ ਕਰਫਿਊ   ਰਾਤ 9 ਵਜੇ ਸ਼ੁਰੂ ਹੋਇਆ ਕਰੇਗਾ, ਅਤੇ ਪੰਜਾਬ  ਦੇ ਕਈ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਦੁਆਰਾ ਅਲੱਗ ਅਲੱਗ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਾਈਆਂ ਗਈਆਂ ਹਨ, ਪਰ ਫੇਰ ਵੀ ਕਰੋਨਾ ਵਾਇਰਸ ਦੇ ਇਸ ਪ੍ਰਭਾਵ ਦਾ ਅਸਰ ਆਮ ਲੋਕਾਂ ਤੇ ਜ਼ਿਆਦਾ ਨਜ਼ਰ ਨਹੀਂ ਆ ਰਿਹਾ , ਕੋਰੋਨਾ ਵਾਇਰਸ ਬਿਮਾਰੀ ਸ਼ੁਰੂ ਹੋਣ ਵੇਲੇ ਭਾਵੇਂ ਪੂਰੀ ਦੁਨੀਆਂ ਦੀਆਂ ਸਿਹਤ ਸੰਸਥਾਵਾਂ  ਕੋਲ ਕੋਈ ਸੁਚੱਜਾ ਇਲਾਜ ਨਹੀਂ ਸੀ, ਜਿਸ ਨੂੰ ਦੇਖਦੇ ਹੋਏ ਕਾਫੀ ਦੇਸ਼ਾਂ ਦੇ ਵਿਚ ਲਾਕਡਾਊਨ ਵੀ ਲੱਗਾ ਸੀ, ਕੋਰੋਨਾ ਵਾਇਰਸ ਦੇ ਘੱਟ ਹੋਏ ਪ੍ਰਭਾਵ ਨੂੰ ਦੇਖਦਿਆਂ ਹੋਇਆਂ ਜਦੋਂ ਦੇਸ਼ ਵਿਚ ਲਾਕਡਾਊਨ ਹਟਾਇਆ ਗਿਆ,  ਤਾਂ ਵੀ  ਸਿਹਤ ਵਿਭਾਗਾਂ  ਦੁਆਰਾ ਆਮ ਲੋਕਾਂ ਨੂੰ ਮਾਸਕ ਤੋਂ ਬਿਨਾ  ਭੀੜ ਵਾਲੀਆਂ ਜਗ੍ਹਾ ਤੇ ਜਾਣ ਤੋਂ ਗੁਰੇਜ਼ ਕਰਨ ਦੀ ਹਦਾਇਤ ਵੀ ਕੀਤੀ ਸੀ, ਪਰ ਪੰਜਾਬ ਵਿੱਚ ਜਿਸ ਤਰ੍ਹਾਂ ਦੁਬਾਰਾ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ ਆਮ ਲੋਕਾਂ  ਨੂੰ ਹਾਲੇ ਵੀ ਬਿਨਾਂ ਮਾਸਕ ਦੇ ਘੁੰਮਦੇ ਦੇਖਿਆ ਜਾ ਸਕਦਾ, ਜਿਵੇਂ ਕਿ ਹੁਣ ਕਰੋਨਾ ਪਹਿਲਾਂ ਜਿੰਨਾ ਖ਼ਤਰਨਾਕ ਨਾ ਰਿਹਾ  ਹੋਵੇ, ਪਹਿਲਾਂ ਦੁਕਾਨਾਂ, ਬੈਂਕਾਂ ਅਤੇ ਹੋਰ  ਦਫਤਰਾਂ ਆਦਿ ਵਿੱਚ ਜਾਣ ਲਈ ਮਾਸਕ ਅਤੇ ਸੈਨੀਟਾਈਜ਼ਰ ਜੈੱਲ ਦੀ ਵਰਤੋਂ ਕੀਤੀ ਜਾਂਦੀ ਸੀ, ਪਰ ਉਹ ਹਾਲੇ ਤਕ ਕਿਧਰੇ ਵੀ ਨਜ਼ਰ ਨਹੀਂ ਆ ਰਹੀ, ਸਰਕਾਰ ਅਤੇ ਅਧਿਕਾਰੀਆਂ ਦੇ ਵਾਰ ਵਾਰ ਹਦਾਇਤਾਂ ਕਰਨ ਦੇ ਬਾਵਜੂਦ ਲੋਕ ਕੋਰੋਨਾ ਵਾਇਰਸ ਦੇ ਲਈ ਵਰਤੀਆਂ ਜਾਣ ਵਾਲੀਆਂ ਹਦਾਇਤਾਂ ਨੁੂੰ ਪਾਲਣਾ ਕਰਦੇ ਨਜਰ ਨਹੀ ਆ ਰਹੇ, ਭਾਂਵੇ ਕਿ ਅੱਜ ਸਾਡੇ ਦੇਸ਼ ਕੋਲ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਐਂਟੀ ਕੋਵਿਡ ਵੈਕਸੀਨ ਮੌਜੂਦ ਹੈ, ਅਤੇ ਕਾਫ਼ੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲੱਗ ਵੀ ਚੁੱਕੇ ਹਨ, ਭਾਰਤ ਸਰਕਾਰ ਰਾਜ ਸਰਕਾਰ‍ਾਂ ਨਾਲ ਮਿਲ ਕੇ ਲੋਕਾਂ ਨੂੰ ਵੱਧ ਤੋਂ ਵੱਧ ਟੀਕਾਕਰਨ ਦੇ ਲਈ  ਦ੍ਰਿੜ੍ਹ ਵੀ ਨਜ਼ਰ ਆ ਰਹੀ ਹੈ, ਫਿਰ ਵੀ ਅੱਜ ਲੋੜ ਹੈ ਸਿਹਤ ਵਿਭਾਗ  ਦੁਆਰਾ ਦਰਸਾਏ ਨਿਰਦੇਸ਼ਾਂ ਤੇ ਚੱਲਣ ਦੀ ਅਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਰੀ ਕੀਤੀਆਂ ਹਦਾਇਤਾਂ ਨੂੰ ਮੰਨਣ ਦੀ,  ਤਾਂ  ਜੋ ਕੋਰੋਨਾ ਵਾਇਰਸ  ਬਿਮਾਰੀ  ਨਾਲ ਨਜਿੱਠਿਆ ਜਾ ਸਕੇ

(ਦਲਜੀਤ ਸਿੰਘ) siitms@gmail.com

Install Punjabi Akhbar App

Install
×