ਮੈਲਬੋਰਨ ਦੇ ਸੀਵੇਜ ਵਿਚੋਂ ਕੋਵਿਡ-19 ਦੇ ਮਿਲੇ ਅੰਸ਼ -ਲੋਕਾਂ ਨੂੰ ਟੈਸਟਾਂ ਲਈ ਚਿਤਾਵਨੀਆਂ ਜਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਹਤ ਮੰਤਰੀ ਮਾਰਟਿਨ ਫੋਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ, ਬੇਸ਼ੱਕ ਇਸ ਸਮੇਂ ਬੀਤੇ 22 ਦਿਨਾਂ ਤੋਂ ਕੋਵਿਡ-19 ਦਾ ਕੋਈ ਮਾਮਲਾ ਦਰਜ ਨਹੀਂ ਹੋਇਆ ਅਤੇ ਵਿਕਟੋਰੀਆ ਰਾਜ ਅੰਦਰ ਕਰੋਨਾ ਦਾ ਮਹਿਜ਼ ਇੱਕ ਹੀ ਮਾਮਲਾ ਜ਼ੇਰੇ ਇਲਾਜ ਹੈ ਪਰੰਤੂ ਮੈਲਬੋਰਨ ਦੇ ਐਲਟੋਨਾ ਖੇਤਰ ਵਿੱਚ, ਸੀਵਰੇਜ ਦੇ ਪਾਣੀਆਂ ਨੂੰ ਟੈਸਟ ਕਰਦਿਆਂ ਇੱਥੇ ਕੋਵਿਡ-19 ਦੇ ਅੰਸ਼ ਪਾਏ ਗਏ ਹਨ ਅਤੇ ਸਿਹਤ ਅਧਿਕਾਰੀਆਂ ਨੇ ਇਲਾਕੇ ਦੇ ਨਿਵਾਸੀਆਂ ਨੂੰ ਕਿਸੇ ਵੀ ਛੋਟੇ ਮੋਟੇ ਕਰੋਨਾ ਦੇ ਲੱਛਣ ਹੋਣ ਤੇ, ਫੌਰਨ ਆਪਣੇ ਕੋਵਿਡ-19 ਟੈਸਟ ਕਰਵਾਉਣ ਦੀਆਂ ਚਿਤਾਵਨੀਆਂ ਜਾਰੀ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਐਲਟੋਨਾ ਦੇ ਨਾਲ ਨਾਲ ਐਲਟੋਨਾ ਮੀਡੋਜ਼, ਲੈਵਰਟਨ, ਪੁਆਇੰਟ ਕੁਕ ਅਤੇ ਸੈਂਕਚਰੀ ਲੇਕਸ ਦੇ ਇਲਾਕਿਆਂ ਵਿੱਚ ਵੀ ਖ਼ਬਰਦਾਰੀ ਲਾਗੂ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਵੈਸੇ ਜਿਵੇਂ ਕਿ ਇਨ੍ਹਾਂ ਖੇਤਰਾਂ ਅੰਦਰ ਬੀਤੇ ਕਾਫੀ ਸਮੇਂ ਤੋਂ ਕੋਈ ਵੀ ਕਰੋਨਾ ਦਾ ਮਾਮਲਾ ਦਰਜ ਨਹੀਂ ਹੋਇਆ, ਸੰਕਰਮਣ ਦੇ ਮੌਕੇ ਨਾਂ ਦੇ ਬਰਾਬਰ ਹੀ ਹਨ ਪਰੰਤੂ ਫੇਰ ਵੀ ਅਹਿਤਿਆਦਨ ਜ਼ਰੂਰੀ ਹੈ ਕਿ ਸਮਾਂ ਰਹਿੰਦਿਆਂ ਹੀ ਪੜਤਾਲ ਜਾਰੀ ਰੱਖੀ ਜਾਵੇ ਅਤੇ ਸੰਭਾਈ ਖ਼ਤਰਿਆਂ ਤੋਂ ਬਚਿਆ ਜਾਵੇ। ਉਨ੍ਹਾਂ ਜਾਣਕਾਰੀ ਦਿੰਦਿਆਂ ਇਹ ਵੀ ਕਿਹਾ ਕਿ ਦੱਖਣ ਆਸਟ੍ਰੇਲੀਆ ਦੇ ਬਾਰਡਰਾਂ ਬਾਰੇ ਸਰਕਾਰ ਵੱਲੋਂ ਅੱਜ ਅਗਲੀ ਰੂਪ ਰੇਖਾ ਸਾਂਝੀ ਕੀਤੀ ਜਾਵੇਗੀ।

Install Punjabi Akhbar App

Install
×