ਮੈਲਬੋਰਨ ਸਕੂਲ ਵਿਚਲੇ ਕਰੋਨਾ ਕਲਸਟਰ ਵਿੱਚ ਇਜ਼ਾਫ਼ਾ -ਰਾਜ ਅੰਦਰ 7 ਨਵੇਂ ਮਾਮਲੇ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਈਸਟ ਪ੍ਰੈਸਟਨ ਇਸਲਾਮਿਕ ਕਾਲਜ ਵਿੱਚ ਇੱਕ ਹੋਰ ਨਵਾਂ ਮਾਮਲਾ ਕੋਵਿਡ-19 ਦਾ ਆਉਣ ਕਾਰਨ ਸਕੂਲ ਵਿਚਲੇ ਕਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਇਜ਼ਾਫ਼ਾ ਹੋਇਆ ਹੈ ਅਤੇ ਰਾਜ ਅੰਦਰ ਸਬਅਰਬਨ ਪ੍ਰੈਸਟਨ ਤੋਂ ਹੀ ਚਾਰ ਮਾਮਲੇ ਅਤੇ ਵਿਕਟੋਰੀਆ ਦੇ ਹੋਰ ਖੇਤਰਾਂ ਤੋਂ ਕਰੋਨਾ ਦੇ 3 ਮਾਮਲੇ ਦਰਜ ਕੀਤੇ ਗਏ ਹਨ। ਮੈਲਬੋਰਨ ਦੇ ਉਤਰੀ ਖੇਤਰ ਵਿੱਚ ਸਥਿਤ ਇਨ੍ਹਾਂ ਦੋ ਸਕੂਲਾਂ (ਈਸਟ ਪ੍ਰੈਸਟਨ ਇਸਲਾਮਿਕ ਕਾਲਜ ਅਤੇ ਨਜ਼ਦੀਕੀ ਕਰੋਕਸਟਨ ਸਕੂਲ) ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਤੁਰੰਤ ਸੈਲਫ-ਆਈਸੋਲੇਟ ਹੋਣ ਲਈ ਅਤੇ ਆਪਣਾ ਕੋਵਿਡ-19 ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਅਗਲੇ ਪੰਦਰ੍ਹਵਾੜੇ ਲਈ ਦੋਹੇਂ ਸਕੂਲਾਂ ਨੂੰ ਬੰਦ ਵੀ ਕਰ ਦਿੱਤਾ ਗਿਆ ਹੈ। ਅੱਜ ਦੇ ਆਂਕੜਿਆਂ ਮੁਤਾਬਿਕ 10 ਹੋਰ ਮਾਮਲੇ ਵੀ ਰਾਜ ਅੰਦਰ ਦਰਜ ਹੋਏ ਹਨ ਜਿਨ੍ਹਾਂ ਦਾ ਸਬੰਧ ਇੱਕ ਅਣਪਛਾਤੇ ਮਾਮਲੇ ਨਾਲ ਹੈ। ਬੀਤੇ ਕੱਲ੍ਹ ਸ਼ੁਕਰਵਾਰ ਤੱਕ ਦੀ ਮੈਲਬੋਰਨ ਦੀ 14 ਦਿਨਾਂ ਦੀ ਦਰ 5.0 ਤੇ ਰਹੀ ਅਤੇ ਸਮੁੱਚੇ ਵਿਕਟੋਰੀਆ ਅੰਦਰ ਇਹ ਦਰ ਹੁਣ 0.2 ਉਪਰ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਸਕੂਲਾਂ ਦੇ ਕਲਸਟਰ ਕਾਰਨ ਘੱਟੋ ਘੱਟ 800 ਮੈਲਬੋਰਨ ਦੇ ਨਿਵਾਸੀਆਂ ਨੂੰ ਸੈਲਫ ਆਈਸੋਲੇਟ ਹੋਣਾ ਪਿਆ ਹੈ। ਹੋਰ ਕਾਮਿਆਂ ਜਿਨ੍ਹਾਂ ਵਿੱਚ ਕਿ ਟੈਕਸੀ ਡ੍ਰਾਈਵਰ ਵੀ ਹਨ, ਨੂੰ ਆਪਣੇ ਆਪ ਦਾ ਪੂਰਨ ਰੂਪ ਵਿੱਚ ਧਿਆਨ ਰੱਖਣ ਦੀ ਤਾਕੀਦ ਕੀਤੀ ਗਈ ਹੈ। ਸਿਹਤ ਵਿਭਾਗ ਮੁਤਾਬਿਕ ਘੱਟੋ ਘੱਟ 22,000 ਟੈਕਸੀ ਡ੍ਰਾਈਵਰਾਂ ਨੂੰ ਮੋਬਾਇਲ ਮੈਸੇਜ ਅਤੇ ਈਮੇਲਾਂ ਭੇਜੀਆਂ ਗਈਆਂ ਹਨ।

Install Punjabi Akhbar App

Install
×