ਦੱਖਣੀ ਆਸਟ੍ਰੇਲੀਆ ਅੰਦਰ ਕਰੋਨਾ ਦੇ ਨਵੇਂ 17 ਮਾਮਲੇ ਦਰਜ -ਐਡੀਲੇਡ ਦਾ ਕਲਸਟਰ ਵਧਿਆ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੱਖਣੀ ਆਸਟ੍ਰੇਲੀਆ ਦੇ ਮੁੱਖ ਸਿਹਤ ਅਧਿਕਾਰੀ ਨਿਕੋਲਾ ਸਪਰਿਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ਉਤਰੀ ਐਡੀਲੇਡ ਵਿੱਚ ਹੁਣੇ ਹੁਣੇ ਆਏ ਕਰੋਨਾ ਦੇ ਨਵੇਂ ਮਾਮਲਿਆਂ ਵਿੱਚ ਇੱਕ ਦਮ ਇਜ਼ਾਫ਼ਾ ਹੋਇਆ ਹੈ ਅਤੇ ਇਸ ਨਾਲ ਹੁਣ ਕੁੱਠ ਕੋਵਿਡ-19 ਦੇ ਨਵੇਂ ਮਾਮਲਿਆਂ ਦੀ ਗਿਣਤੀ 17 ਤੱਕ ਪਹੁੰਚ ਗਈ ਹੈ ਅਤੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਮਾਮਲੇ ਹੋਰ ਵੀ ਵਧਣ ਦਾ ਖ਼ਤਰਾ ਕਾਇਮ ਹੈ। ਸਭ ਤੋਂ ਪਹਿਲਾਂ ਇਸ ਉਪਰ ਪ੍ਰਤੀਕਿਰਿਆ ਦਿਖਾਉਂਦਿਆਂ ਨਾਰਦਰਨ ਟੈਰਿਟਰੀ ਦੇ ਅਧਿਕਾਰੀਆਂ ਨੇ ਦੱਖਣੀ ਆਸਟ੍ਰੇਲੀਆ ਨੂੰ ਹਾਟਸਪਾਟ ਘੋਸ਼ਿਤ ਕਰ ਦਿੱਤਾ ਅਤੇ ਹੁਣ ਪੱਛਮੀ ਆਸਟ੍ਰੇਲੀਆ ਅਤੇ ਤਸਮਾਨੀਆ ਨੇ ਵੀ ਨਾਰਦਰਨ ਟੈਰਿਟਰੀ ਦਾ ਸਾਥ ਦਿੰਦੀਆਂ ਪਾਬੰਧੀਆਂ ਲਾਗੂ ਦਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਐਡੀਲੇਡ ਦੇ ਲਾਇਲ ਮੈਕਏਵਿਨ ਹਸਪਤਾਲ ਵਿੱਚ ਬੀਤੇ ਸ਼ਨਿਚਰਵਾਰ ਨੂੰ ਇੱਕ 80 ਸਾਲਾਂ ਦੀ ਬਜ਼ੁਰਗ ਔਰਤ ਨੂੰ ਟੈਸਟਿੰਗ ਤੋਂ ਬਾਅਦ ਹਸਪਤਾਲ ਅੰਦਰ ਭਰਤੀ ਕੀਤਾ ਗਿਆ ਸੀ। ਇਸ ਤੋਂ ਬਾਅਦ ਉਕਤ ਔਰਤ ਦੇ ਇਲਾਵਾ ਉਸਦੇ ਘਰ ਦੇ ਹੋਰ ਵੀ ਮੈਂਬਰ ਜਿਨ੍ਹਾਂ ਵਿੱਚ ਕਿ ਇੱਕ 50 ਸਾਲਾਂ ਦੀ ਔਰਤ ਅਤੇ 60 ਸਾਲਾਂ ਦਾ ਵਿਅਕਤੀ ਸ਼ਾਮਿਲ ਹਨ, ਦਾ ਵੀ ਕਰੋਨਾ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ। ਡਾ. ਸਪਰਿਅਰ ਅਨੁਸਾਰ, ਪੋਰਟ ਐਡੀਲੇਡ ਦੇ ਹੰਗਰੀ ਜੈਕਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਇਲਾਵਾ ਮਾਅਸਨ ਲੇਕਸ ਪ੍ਰਾਇਕਰੀ ਸਕੂਲ ਅਤੇ ਪ੍ਰੀਸਕੂਲ ਦੇ ਨਾਲ ਨਾਲ ਪੈਰਾਫੀਲਡ ਪਲਾਜ਼ਾ ਸੁਪਰਮਾਕਿਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇੱਥੇ ਵੀ ਉਕਤ ਕੇਸਾਂ ਨਾਲ ਜੁੜੇ ਮਾਮਲੇ ਸਾਹਮਣੇ ਆਏ ਹਨ। ਫੈਡਰਲ ਸਿਹਤ ਮੰਤਰੀ ਗਰੈਗ ਹੰਟ ਨੇ ਦੱਖਣੀ ਆਸਟ੍ਰੇਲੀਆ ਸਰਕਾਰ ਬਾਰੇ ਭਰੋਸਾ ਜਤਾਇਆ ਹੈ ਕਿ ਸਰਕਾਰ ਅਤੇ ਸਿਹਤ ਅਧਿਕਾਰੀ ਜਲਦੀ ਹੀ ਇਸ ਆਪਦਾ ਉਪਰ ਕਾਬੂ ਪਾ ਲੈਣਗੇ ਅਤੇ ਇਹ ਵੀ ਕਿਹਾ ਹੈ ਕਿ ਜ਼ਰੂਰਤ ਪੈਣ ਤੇ ਰਾਜ ਅੰਦਰ ਆਸਟ੍ਰੇਲੀਆਈ ਡਿਫੈਂਸ ਫੋਰਸ ਭੇਜ ਦਿੱਤੀ ਜਾਵੇਗੀ ਅਤੇ ਕੌਮੀ ਪੱਧਰ ਉਪਰ ਸੈਂਟਰ ਵੀ ਸਥਾਪਿਤ ਕਰ ਦਿੱਤੇ ਜਾਣਗੇ।

Install Punjabi Akhbar App

Install
×