ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਨਵੇਂ 239 ਮਾਮਲਿਆਂ ਦੀ ਪੁਸ਼ਟੀ -2 ਦੀ ਮੌਤ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਇੱਕ ਐਲਾਨਨਾਮੇ ਰਾਹੀਂ ਪੁਸ਼ਟੀ ਕੀਤੀ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 239 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ ਕਰੋਨਾ ਨਾਲ ਪੀੜਿਤ 2 ਵਿਅਕਤੀਆਂ ਦੀ ਮੌਤ ਵੀ ਹੋਈ ਹੈ।
ਉਪਰੋਕਤ ਮਾਮਲਿਆਂ ਵਿੱਚੋਂ 113 ਤਾਂ ਪਹਿਲਾਂ ਤੋਂ ਦਰਜ ਕਲਸਟਰਾਂ ਆਦਿ ਨਾਲ ਸਬੰਧਤ ਹਨ ਜਦੋਂ ਕਿ 88 ਘਰੇਲੂ ਸੰਪਰਕਾਂ ਆਦਿ ਨਾਲ ਇਨਫੈਕਸ਼ਨ, 25 ਨਜ਼ਦੀਕੀ ਸਬੰਧਾਂ ਨਾਲ ਅਤੇ ਇਨ੍ਹਾਂ ਵਿੱਚ 126 ਮਾਮਲਿਆਂ ਦੇ ਸ੍ਰੋਤਾਂ ਦੀ ਪੜਤਾਲ ਜਾਰੀ ਹੈ।
ਉਪਰੋਕਤ ਵਿੱਚੋਂ 81 ਵਿਅਕਤੀ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਿੱਚ ਹਨ ਜਦੋਂ ਕਿ 22 ਇਨਫੈਕਸ਼ਨ ਦੇ ਦੌਰਾਨ ਕੁੱਝ ਦਿਨ ਬਾਹਰਵਾਰ ਵੀ ਘੁੰਮਦੇ ਰਹੇ ਹਨ ਪਰੰਤੁ ਹੁਣ ਆਈਸੋਲੇਸ਼ਨ ਵਿੱਚ ਹੀ ਹਨ; 66 ਲੋਕ ਪੂਰੀ ਤਰਾ੍ਹਂ ਬਾਹਰਵਾਰ ਘੁੰਮਦੇ ਰਹੇ ਹਨ ਜਦੋਂ ਕਿ 70 ਵਿਅਕਤੀਆਂ ਦੇ ਆਈਸੋਲੇਸ਼ਨ ਦੀ ਪੜਤਾਲ ਜਾਰੀ ਹੈ।
ਇਸ ਦੌਰਾਨ 110,962 ਟੈਸਟ ਵੀ ਕੀਤੇ ਗਏ ਹਨ।
90 ਸਾਲਾਂ ਦੀ ਇੱਕ ਮਹਿਲਾ, ਜੋ ਕਿ ਦੱਖਣੀ-ਪੱਛਮੀ ਸਿਡਨੀ ਤੋਂ ਸੀ ਅਤੇ ਕਰੋਨਾ ਕਾਰਨ ਲਿਵਰਪੂਲ ਹਸਪਤਾਲ ਵਿੱਚ ਭਰਤੀ ਸੀ, ਦੀ ਮੌਤ ਹੋਈ ਹੈ ਅਤੇ ਇਸ ਦੇ ਨਾਲ ਹੀ ਇੱਕ 80 ਸਾਲਾਂ ਦਾ ਵਿਅਕਤੀ -ਉਹ ਵੀ ਉਪਰੋਕਤ ਖੇਤਰ ਵਿੱਚੋਂ ਹੀ ਅਤੇ ਰਾਇਲ ਨਾਰਥ ਸ਼ੋਰ ਹਸਪਤਾਲ ਵਿੱਚ ਕਰੋਨਾ ਕਾਰਨ ਜ਼ੇਰੇ ਇਲਾਜ ਸੀ, ਦੀ ਵੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਰਾਜ ਅੰਦਰ ਹੁਣ ਵਾਲੇ ਕਲਸਟਰਾਂ ਨਾਲ ਮੌਤ ਦਾ ਆਂਕੜਾ 13 ਹੋ ਗਿਆ ਹੈ।

Install Punjabi Akhbar App

Install
×