ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਆਂਕੜਿਆਂ ਮੁਤਾਬਿਕ, ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 6 ਨਵੇਂ ਮਾਮਲੇ ਪਾਏ ਗਏ ਹਨ ਅਤੇ ਮੈਲਬੋਰਨ ਦੇ ਇੱਕ ਟ੍ਰੈਫਿਕ ਵਰਕਰ ਵਾਲਾ ਅਣਪਛਾਤਾ ਮਾਮਲਾ ਹਾਲੇ ਵੀ ਜਾਂਚ ਦੇ ਦਾਇਰੇ ਵਿੱਚ ਹੀ ਹੈ ਅਤੇ ਉਸਦੇ ਸ੍ਰੋਤਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਬਾਕੀ ਸਾਰੇ ਨਵੇਂ ਮਾਮਲੇ ਪਹਿਲਾਂ ਵਾਲੇ ਮਾਮਲਿਆਂ ਨਾਲ ਹੀ ਜੁੜਦੇ ਹਨ ਅਤੇ ਇਨਫੈਕਸ਼ਨ ਦੌਰਾਨ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਿੱਚ ਹਨ।
ਰਾਜ ਅੰਦਰ ਡੈਲਟਾ ਵੇਰੀਐਂਟ ਵਾਲੇ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ 204 ਹੋ ਗਈ ਹੈ।
ਇਸੇ ਸਮੇਂ ਦੌਰਾਨ ਰਾਜ ਅੰਦਰ 42,000 ਟੈਸਟ ਕੀਤੇ ਗਏ ਹਨ ਅਤੇ 19,000 ਵੈਕਸੀਨ ਦੀਆਂ ਡੋਜ਼ਾਂ ਲਗਾਈਆਂ ਗਈਆਂ ਹਨ।
ਕਰੋਨਾ ਦੇ ਇਨਫੈਕਸ਼ਨ ਨਾਲ ਸ਼ੱਕੀ ਥਾਂਵਾਂ ਦੀ ਸੂਚੀ ਵਿੱਚ ਹੁਣ ਫਰੈਂਕਸਟੋਨ ਅਤੇ ਫਰੈਂਕਸਟੋਨ ਦੱਖਣੀ ਖੇਤਰ ਦਾ ਇੱਕ ਪੈਟਰੋਲ ਸਟੇਸ਼ਨ, ਸੁਪਰਮਾਰਿਕਟਾਂ, ਸ਼ਾਪਿੰਗ ਸੈਂਟਰ ਅਤੇ ਸ਼ਰਾਬ ਦੀ ਦੁਕਾਨ ਆਦਿ ਵੀ ਸ਼ਾਮਿਲ ਕੀਤੇ ਗਏ ਹਨ।