
(ਦ ਏਜ ਮੁਤਾਬਿਕ) ਕਰੋਨਾ ਦੀ ਮਾਰ ਝੇਲ ਰਹੇ ਬ੍ਰਿਟੇਨ ਅੰਦਰ ਇੱਕ ਆਪਸੀ ਡਿਬੇਟ ਅੰਦਰ ਮੰਨਿਆ ਗਿਆ ਕਿ ਹਾਲ ਦੀ ਘੜੀ ਸਕੂਲੀ ਬੱਚਿਆਂ ਨੂੰ ਸਕੂਲ ਵਿੱਚ ਵਾਪਸੀ ਕੀਤੀ ਜਾਵੇ ਕਿ ਨਾਂ…. ਜੋ ਕਿ ਆਉਣ ਵਾਲੇ ਅਗਲੇ ਹਫਤੇ ਤੋਂ ਮੁੜ ਤੋਂ ਬਹਾਲ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਪੂਰਾ ਇੰਗਲੈਂਡ ਹੀ ਮੌਜੂਦਾ ਸਮੇਂ ਅੰਦਰ ਕੋਵਿਡ-19 ਦੀ ਮਾਰ ਝੇਲ ਰਿਹਾ ਹੈ ਅਤੇ ਮੌਜੂਦਾ ਸਮੇਂ ਵਿੱਚ ਹਰ ਰੋਜ਼ ਦੀ ਦਰ ਨਾਲ 41,000 ਤੋਂ ਵੀ ਵੱਧ ਇਨਫੈਕਸ਼ਨ ਦਰਜ ਕੀਤੇ ਜਾ ਰਹੇ ਹਨ ਅਤੇ ਇਸ ਕਾਰਨ ਹਸਪਤਾਲਾਂ ਅਤੇ ਫਰੰਟਲਾਈਨ ਵਰਕਰਾਂ ਉਪਰ ਵੀ ਸਰੀਰਿਕ ਅਤੇ ਮਾਨਸਿਕ ਰੂਪ ਵਿੱਚ ਪੂਰਾ ਦਬਾਅ ਪੈ ਰਿਹਾ ਹੈ। ਮਾਨਚੈਸਟਰ ਸਿਟੀ ਦੇ ਪ੍ਰੀਮੀਅਰ ਲੀਗ ਫੁੱਟਬਾਲ ਕਲੱਬ ਵਿਚਲੇ ਸਟਾਫ ਅਤੇ ਖਿਡਾਰੀਆਂ ਦੇ ਕਰੋਨਾ ਪਾਜ਼ਿਟਿਵ ਆਉਣ ਕਾਰਨ ਐਵਰਟਨ ਦੇ ਨਾਲ ਜਿਹੜੇ ਮੈਚ ਸ਼ੁਰੂ ਹੋਣੇ ਸੀ, ਉਹ ਵੀ ਮੁਲਤੱਵੀ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਬ੍ਰਿਟੇ ਅੰਦਰ ਕਰੋਨਾ ਦੇ ਪਹਿਲੇ ਹਮਲੇ ਦੌਰਾਨ ਅਪ੍ਰੈਲ ਦੇ ਮਹੀਨੇ ਵਿੱਚ ਕੋਵਿਡ-19 ਤੋਂ ਸਥਾਪਿਤ ਹੋਏ 21,286 ਲੋਕ ਇਸ ਬਿਮਾਰੀ ਦੇ ਹਮਲੇ ਤੋਂ ਨਿਜਾਤ ਪਾ ਕੇ ਠੀਕ ਹੋ ਗਏ ਸਨ।