ਜੀਵਨ ਸ਼ੈਲੀ ‘ਚ ਬਦਲਾਅ ਕਰੋਨਾ ਵਾਇਰਸ ‘ਤੋਂ ਬਚਾਅ!

ਪਹਿਲੀ ਵਾਰ ਕਰੋਨਾ ਵਾਇਰਸ ਦੀ ਪਛਾਣ 2019 ਵਿੱਚ ਚਾਈਨਾ ਦੇ ਸ਼ਹਿਰ ਵੁਹਾਨ ਵਿੱਚ ਕੀਤੀ ਗਈ ਸੀ ਇਥੋਂ ਹੀ ਇਸ ਦਾ ਨਾਮ ਕੋਵਿਡ-19 (Coronavirus disease 2019) ਪਿਆ। ਕਰੋਨਾ ਵਾਇਰਸ ਬਿਮਾਰੀ ਦੇਖਦੇ ਹੀ ਦੇਖਦੇ ਵਿਸ਼ਵ-ਵਿਆਪੀ ਪੱਧਰ ‘ਤੇ ਫੈਲ ਗਈ। ਜਿਸ ਦੇ ਨਤੀਜੇ ਵਜੋਂ ਸਾਲ 2019–20 ਦੀ ਕਰੋਨਾ ਵਾਇਰਸ (ਕੋਵਿਡ-19) ਇੱਕ ਵੱਡੀ ਮਹਾਂਮਾਰੀ ਬਣ ਗਈ। ਜਿੱਥੇ ਦੁਨੀਆਂ ਦੇ ਦੂਸਰੇ ਮੁਲਕਾਂ ਚ ਇਹ ਬਿਮਾਰੀ ਫੈਲ ਰਹੀ ਸੀ, ਉੱਥੇ ਹੀ ਭਾਰਤ ਵਿਚ ਇਸ ਨੇ ਸਾਲ 2020 ਦੀ ਸ਼ੁਰੂਆਤ ਹੁੰਦੇ ਹੀ ਦਸਤਕ ਦੇ ਦਿੱਤੀ ਸੀ ਤੇ ਸਾਲ 2020 ਦੇ ਖਤਮ ਹੁੰਦੇ-ਹੁੰਦੇ ਇਹ ਕਰੋਨਾ ਵਾਇਰਸ (ਕੋਵਿਡ-19) ਦੀ ਬਿਮਾਰੀ ਵੀ ਖਤਮ ਹੁੰਦੀ ਨਜ਼ਰ ਆਉਂਦੀ ਸੀ, ਉੱਥੇ ਮੁੜ ਸਾਲ 2021 ਚ ਇਸ ਦੀ ਲਾਗ ਦੇ ਮਾਮਲੇ ਦੋਬਾਰਾ ਵਧਣ ਲੱਗ ਪਏ ਹਨ। ਹੁਣ ਹਾਲਾਤ ਪਿਛਲੇ ਸਾਲ ਵਰਗੇ ਹੀ ਹੁੰਦੇ ਜਾ ਰਹੇ ਜਾਪਦੇ ਹਨ। ਮਾਹਿਰਾਂ ਦੇ ਅਨੁਸਾਰ ਕਰੋਨਾ ਵਾਇਰਸ (ਕੋਵਿਡ-19) ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਪਹਿਲ ਦੇ ਅਧਾਰ ਤੇ ਕਰਨਾ ਚਾਹੀਦਾ ਹੈ। ਕਰੋਨਾ ਵਾਇਰਸ (ਕੋਵਿਡ-19) ਸਬੰਧੀ ਸਰਕਾਰਾ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰ ਕਾਫ਼ੀ ਹੱਦ ਤੱਕ ਇਸ ਮਹਾਂਮਾਰੀ ਤੋਂ ਬਚਿਆਂ ਜਾ ਸਕਦਾ ਹੈ।

ਸਾਨੂੰ ਚਾਹੀਦਾ ਹੈ ਕਿ ਕਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਆਪਣੀ ਰੋਜ਼ਮਰ੍ਹਾ ਦੀ ਜੀਵਨ ਸ਼ੈਲੀ ਵਿਚ ਥੋੜੇ ਬਦਲਾਅ ਜ਼ਰੂਰ ਲਿਆਈਏ ਤੇ ਕੁਜ ਸਾਵਧਾਨੀਆਂ ਨੂੰ ਅਪਣਾਈਏ ਕਿਉ ਕਿ ਕਰੋਨਾ ਵਾਇਰਸ (ਕੋਵਿਡ-19) ਅਜੇ ਵੀ ਮੌਜੂਦ ਹੈ। ਸਾਨੂੰ ਵਾਇਰਸ ਖ਼ਤਮ ਕਰਨ ਲਈ ਆਪਣੇ ਹੱਥ ਨਿਯਮਿਤ ਤੌਰ ‘ਤੇ ਧੋਣੇ ਚਾਹੀਦੇ ਹਨ। ਸਾਬਣ ਅਤੇ ਪਾਣੀ ਨਾਲ ਘੱਟੋ-ਘੱਟ 20 ਸਕਿੰਟਾਂ ਲਈ ਹੱਥ ਧੋਣੇ ਚਾਹੀਦੇ ਹਨ ਅਤੇ ਹੱਥ ਧੋਣ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਸੁਕਾਉਣੇ ਚਾਹੀਦਾ ਹੈ। ਜੇਕਰ ਖਾਂਸੀ ਜਾ ਛਿੱਕਾਂ ਆਉਂਦੀਆਂ ਹੋਣ ਤਾ ਆਪਣਾ ਨੱਕ, ਮੂੰਹ ਤੁਰੰਤ ਢੱਕ ਲੈਣਾ ਚਾਹੀਦਾ ਹੈ ਅਤੇ ਜੇਕਰ ਸਰਦੀ-ਜੁਕਾਮ ਜਾਂ ਫਲੂ ਵਰਗੇ ਲੱਛਣ ਹਨ ਤਾਂ ਤੁਰੰਤ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਕਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਸਫਰ ਅਤੇ ਭੀੜ ਵਾਲੀਆਂ ਥਾਵਾਂ ਤੇ ਜਾਨ ਤੋਂ ਗੁਰਜੇ ਕਰਨਾ ਚਾਹੀਦਾ ਹੈ। ਸਾਨੂੰ ਆਪਣੇ ਆਪ ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ ਕਿ ਅਸੀਂ ਕਿੱਥੇ ਜਾਂਦੇ ਹਾਂ ਅਤੇ ਕਿਸ ਨੂੰ ਮਿਲਦੇ ਹਾਂ ।ਕਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ, ਜੇਕਰ ਸਾਨੂੰ ਸਰਦੀ-ਜੁਕਾਮ ਜਾਂ ਫਲੂ ਵਰਗੇ ਲੱਛਣ ਲੱਗਦੇ ਹਨ ਤਾ ਡਾਕਟਰ ਦੀ ਸਲਾਹ ਨਾਲ ਕਰੋਨਾ ਵਾਇਰਸ ਦੀ ਜਾਂਚ ਕਰਵਾਏ ਜਾਣ ਦੀ ਤੁਰੰਤ ਲੋੜ ਹੈ। ਕਰੋਨਾ ਵਾਇਰਸ ਦੀ ਜਾਂਚ ਲਈ ਸਾਡੇ ਸਰੀਰ ਤੋਂ ਨਮੂਨਾ ਲਿਆ ਜਾਂਦਾ ਹੈ। ਨਮੂਨਾ ਲੈਣ ਦੇ ਇੱਕ ਤੋਂ ਜ਼ਿਆਦਾ ਤਰੀਕੇ ਹਨ।

ਸਭ ਤੋਂ ਆਮ ਤਰੀਕਾ ਸਾਡੇ ਨੱਕ ਦੇ ਅੰਦਰ ਪਿਛਲੇ ਪਾਸੇ ਤੋਂ ਇੱਕ ਸਵੈਬ ਨਾਲ ਨਮੂਨਾ ਲਿਆ ਜਾਂਦਾ ਹੈ। ਸਵੈਬ ਇੱਕ ਛੋਟੀ ਜਿਹੀ ਰੂੰ ਦੀ ਕਲੀ (ਬਡ) ਵਰਗਾ ਹੁੰਦਾ ਹੈ ਅਤੇ ਇਸ ਨਾਲ ਇੱਕ ਲੰਬੀ ਡੰਡੀ ਲੱਗੀ ਹੁੰਦੀ ਹੈ। ਨਮੂਨਾ ਲੈਣ ਤੋਂ ਬਾਅਦ ਵਿਸ਼ਲੇਸ਼ਣ ਲਈ ਨਮੂਨਾ ਲੈਬਾਰਟਰੀ ਵਿੱਚ ਭੇਜ ਦਿੱਤਾ ਜਾਂਦਾ ਹੈ। ਕਰੋਨਾ ਵਾਇਰਸ ਦਾ ਲੈਬ ਟੈਸਟ ਪਾਜ਼ਿਟਿਵ ਹੋਵੇ ਜਾਂ ਨੈਗੇਟਿਵ ਹੋਵੇ, ਸਾਨੂੰ ਚਾਹੀਦਾ ਹੈ ਕਿ ਸਬੰਧਤ ਡਾਕਟਰ ਦੀ ਦਿੱਤੀ ਸਲਾਹ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਕਰੋਨਾ ਵਾਇਰਸ ਦਾ ਟੈਸਟ ਪਾਜ਼ਿਟਿਵ ਆਉਂਦਾ ਹੈ ਤਾਂ ਸਾਨੂੰ ਇਕਾਂਤਵਾਸ ਵਿੱਚ ਰਹਿਣ ਦੀ ਲੋੜ ਹੋਵੇਗੀ ਅਤੇ ਨਾਲ ਹੀ ਪਰਿਵਾਰਕ ਅਤੇ ਉਹ ਸਾਰੇ ਵਿਅਕਤੀ ਜਿਨ੍ਹਾਂ ਨਾਲ ਹਾਲ ਹੀ ਚ ਸੰਪਰਕ ਵਿਚ ਆਏ ਸੀ। ਇਕਾਂਤਵਾਸ ਹੋ ਆਪਣਾ ਇਲਾਜ ਕਰਵਾਉਣਾ ਵਾਇਰਸ ਫੈਲਣ ਦੀ ਸੰਭਾਵਨਾ ਨੂੰ ਘਟਾਉਂਦਾ ਹੈ।ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਪਾਵੇਗਾ ਕਿ ਇਹ ਕਰੋਨਾ ਵਾਇਰਸ (ਕੋਵਿਡ-19) ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਛੋਟੀਆਂ-ਬੂੰਦਾਂ ਰਾਹੀਂ ਫੈਲਦਾ ਹੈ। ਇਹ ਵਾਇਰਸ ਸਾਡੀਆਂ ਅੱਖਾਂ, ਨੱਕ ਜਾਂ ਮੂੰਹ ਰਾਹੀਂ ਵਾਇਰਸ ਸਰੀਰ ਦੇ ਅੰਦਰ ਜਾ ਸਕਦਾ ਹੈ। ਜਦੋਂ ਇੱਕ ਲਾਗਗ੍ਰਸਤ ਵਿਅਕਤੀ ਖੰਘਦਾ, ਛਿੱਕਦਾ ਜਾਂ ਗੱਲ ਕਰਦਾ ਹੈ, ਤਾਂ ਉਹ ਵਾਇਰਸ ਵਾਲੀਆਂ ਛੋਟੀਆਂ ਬੂੰਦਾਂ ਨੂੰ ਫੈਲਾ ਸਕਦਾ ਹੈ। ਇਹ ਬੂੰਦਾਂ ਬਹੁਤ ਤੇਜੀ ਨਾਲ ਆਸ-ਪਾਸ ਦੀਆਂ ਸਤ੍ਹਾਵਾਂ ‘ਤੇ ਲੱਗ ਜਾਂਦੀਆਂ ਹਨ ਅਤੇ ਵਾਇਰਸ ਦੇ ਫੈਲਣ ਦਾ ਕਰਨ ਬਣਦੀਆ ਹਨ। ਇਸ ਤੋਂ ਬਚਨ ਲਈ ਸਾਨੂੰ ਸਭ ਨੂੰ ਸਰੀਰਕ ਦੂਰੀ ਰੱਖਣਾ, ਹੱਥ ਧੋਣਾ, ਭੀੜ-ਭੜੱਕੇ ਵਾਲੀਆਂ ਥਾਵਾਂ ਤੇ ਨਾ ਜਾਣਾ ਅਤੇ ਸਭ ਤੋਂ ਜ਼ਰੂਰੀ ਹੈ, ਮਾਸਕ ਦੀ ਵਰਤੋਂ ਲਾਜਮੀ ਕਰਨੀ, ਮਾਸਕ ਨੂੰ ਪਹਿਨਣ ਨਾਲ ਅਸੀਂ ਕਰੋਨਾ ਵਾਇਰਸ (ਕੋਵਿਡ-19) ਦੇ ਫੈਲਾਵ ਨੂੰ ਰੋਕਣ ਅਤੇ ਹੋਰਨਾਂ ਲੋਕਾ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰ ਸਕਦੇ ਹਾਂ।

ਹਰੇਕ ਵਿਅਕਤੀ ਲਈ ਇਹ ਬੇਹੱਦ ਜਰੂਰੀ ਹੈ ਕਿ ਉਹ ਮਾਸਕਾਂ ਜਾ ਮੂੰਹ ਢਕਣ ਵਾਲੀ ਕੋਈ ਵੀ ਚੀਜ਼ ਨਾਂ ਤਾਂ ਕਿਸੇ ਦੀ ਵਰਤੀ ਹੋਈ ਆਪ ਲਵੇ ਅਤੇ ਨਾ ਹੀ ਦਵੇ। ਜ਼ਿਆਦਾਤਰ ਲੋਕ ਮਾਸਕ ਦੀ ਵਰਤੋਂ ਨਹੀਂ ਕਰਦੇ ਅਜਿਹੇ ਚ ਉਹ ਆਪਣੀ ਅਤੇ ਆਪਣੇ ਪ੍ਰੀਵਾਰ ਦੀ ਜਾਨ ਜੋਖ਼ਮ ਚ ਪਾਉਣ ਦਾ ਕੰਮ ਕਰ ਰਹੇ ਹੁੰਦੇ ਹਨ। ਜਿੱਥੇ ਸਮਾਜਿਕ ਦੂਰੀ ਬਣਾਏ ਰੱਖਣਾ ਸਾਡੀ ਨਿੱਜੀ ਜੁੰਮੇਵਾਰੀ ਹੋਣੀ ਚਾਹੀਂਦੀ ਹੈ, ਉੱਥੇ ਹੀ ਮਾਸਕ ਅਤੇ ਮੂੰਹ ਢਕਣ ਵਾਲੀ ਕੋਈ ਚੀਜ਼ ਦੀ ਵਰਤੋਂ ਬੇਹੱਦ ਲਾਜ਼ਮੀ ਹੋ ਜਾਂਦੀ ਹੈ।ਸਭ ਤੋਂ ਪਹਿਲਾਂ ਸਾਡੇ ਕੋਲ ਕਰੋਨਾ ਵਾਇਰਸ (ਕੋਵਿਡ-19) ਤੋਂ ਬਚਨ ਲਈ ਹਥਿਆਰ ਮਾਸਕ ਹੀ ਹੈ। ਸਾਨੂੰ ਵਾਇਰਸ ਦੇ ਫੈਲਾ ਅਤੇ ਇਸ ਤੋਂ ਬਚਾਅ ਲਈ ਮਾਸਕ ਦੀ ਵਰਤੋਂ ਦੀ ਜਾਣਕਾਰੀ ਹੋਣੀ ਜਰੂਰੀ ਹੈ। ਮਾਸਕ ਦੀ ਵਰਤੋਂ ਤੋਂ ਪਹਿਲਾਂ ਜਾਂਚ ਕਰ ਇਹ ਯਕੀਨੀ ਬਣਾਓ ਕਿ ਮਾਸਕ ਸਾਫ਼-ਸੁਥਰਾ ਹੋਵੇ ਤੇ ਕਿਤੋਂ ਵੀ ਕਟਿਆ – ਫਟਿਆ ਨਾ ਹੋਵੇ। ਮਾਸਕ ਪਾਉਣ ਤੋਂ ਪਹਿਲਾਂ ਹੱਥਾਂ ਦਾ ਸੈਨੇਟਾਈਜ਼ਰ ਜਾ ਸਾਬਣ, ਪਾਣੀ ਨਾਲ ਸਾਫ਼ ਕਰੋ। ਆਪਣੇ ਮਾਸਕ ਨੂੰ ਆਪਣੇ ਨੱਕ ਅਤੇ ਮੂੰਹ ‘ਤੇ ਰੱਖ, ਇਸ ਨੂੰ ਡੋਰੀ ਨਾਲ ਬੰਨ੍ਹ ਦਿਓ। ਵਾਇਰਸ ਤੋਂ ਬਚਾਅ ਲਈ ਨੱਕ, ਮੂੰਹ ਅਤੇ ਠੋਡੀ ਨੂੰ ਪੂਰੀ ਤਰ੍ਹਾਂ ਨਾਲ ਮਾਸਕ ਨੇ ਢਕਿਆ ਹੋਵੇ ਅਤੇ ਨਾਲ ਹੀ ਮਾਸਕ ਪਾਉਣ ਤੋਂ ਬਾਅਦ ਆਪਣੇ ਹੱਥਾਂ ਨੂੰ ਦੁਬਾਰਾ ਸਾਫ਼ ਕਰ ਲੈਣਾ ਚਾਹੀਦਾ ਹੈ । ਮਾਸਕ ਦੇ ਪਹਿਨੇ ਹੋਣ ਸਮੇਂ ਜਿਨ੍ਹਾਂ ਹੋ ਸਕੇ ਆਪਣੇ ਚਿਹਰੇ ਨੂੰ ਛੂਹਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਆਪਣੇ ਮਾਸਕ ਨੂੰ ਬਾਰ -ਬਾਰ ਹਿਲਾਉਣ ਤੋਂ ਬਚਣਾ ਚਾਹੀਦਾ ਹੈ ਅਤੇ ਜੇਕਰ ਮਾਸਕ ਕਿਸੇ ਕਾਰਣ ਗਿੱਲਾ ਜਾਂ ਗੰਦੀ ਹੋ ਜਾਂਦੀ ਹੈ ਤਾਂ ਇਸ ਨੂੰ ਤੁਰੰਤ ਬਦਲ ਲੈਣਾ ਚਾਹੀਦਾ ਹੈ ਤੇ ਖ਼ਰਾਬ ਹੋਏ ਮਾਸਕ ਨੂੰ ਬੰਦ ਢੱਕਣ ਵਾਲੇ ਕੂੜੇਦਾਨ ਵਿਚ ਸੁੱਟ ਦੇਣਾ ਚਾਹੀਦਾ ਹੈ। ਇਸੇ ਤਰਾਂ ਮਾਸਕ ਨੂੰ ਉਤਾਰਨ ਸਮੇਂ ਮੁੜ ਹੱਥਾਂ ਨੂੰ ਸੈਨੇਟਾਈਜ਼ਰ ਜਾ ਸਾਬਣ, ਪਾਣੀ ਨਾਲ ਸਾਫ਼ ਕਰੋ।

ਆਪਣੇ ਮਾਸਕ ਨੂੰ ਡੋਰੀ ਤੋਂ ਫ਼ੜ ਉਤਾਰ ਲਵੋ ਤੇ ਮਾਸਕ ਦੇ ਮੂਹਰਲੇ ਬਾਹਰੀ ਅਤੇ ਮੂਹਰਲੇ ਅੰਦਰਲੇ ਹਿੱਸੇ ਨੂੰ ਨਾ ਛੂਹੋ। ਧੋਣ ਯੋਗ ਕੱਪੜੇ ਦੇ ਮਾਸਕ ਨੂੰ ਸਾਬਣ,ਸਰਫ਼ ਤੇ ਸਾਫ ਪਾਣੀ ਨਾਲ ਧੋਅ ਕੇ ਦੁਬਾਰਾ ਵਰਤਣ ਤੋਂ ਪਹਿਲਾਂ ਪੂਰੀ ਤਰ੍ਹਾਂ ਸਕਾਓ। ਇਕ ਵਾਰ ਵਤੋ ਚ ਆਉਣ ਵਾਲੇ ਮਾਸਕ ਨੂੰ ਦੁਬਾਰਾ ਨਾ ਵਰਤੋਂ। ਕਰੋਨਾ ਵਾਇਰਸ (ਕੋਵਿਡ-19) ਤੋਂ ਬਚਨ ਲਈ ਸਾਵਧਾਨੀ ਵਰਤਣਾ ਬੇਹੱਦ ਜਰੂਰੀ ਹੈ।ਕਰੋਨਾ ਵਾਇਰਸ (ਕੋਵਿਡ-19) ਦੇ ਫੈਲਾਅ ਨੂੰ ਰੋਕਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਹੋਣ ਦੇ ਨਾਲ-ਨਾਲ ਵੈਕਸੀਨ ਵੀ ਲਗਾਉਣੀ ਹੋਵੇਗੀ ਅਤੇ ਨਾਲ ਹੀ ਕਰੋਨਾ ਵਾਇਰਸ (ਕੋਵਿਡ-19) ਦੇ ਪ੍ਰੋਟੋਕਾਲ ਦੀ ਪਾਲਣਾ ਵੀ ਸਖਤੀ ਨਾਲ ਕਰਨੀ ਹੋਵੇਗੀ। ਭਾਰਤ ‘ਚ ਕਰੋਨਾ ਵਾਇਰਸ (ਕੋਵਿਡ-19) ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਨੇ ਸਰਕਾਰਾਂ ਦੇ ਨਾਲ-ਨਾਲ ਲੋਕਾਂ ‘ਚ ਇਕ ਵਾਰ ਫਿਰ ਬੇਚੈਨੀ ਵਧਾ ਦਿੱਤੀ ਹੈ। ਵਿਗਿਆਨੀ ਇਸ ਗੱਲ ਨਾਲ ਇਕਮੱਤ ਹਨ, ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਟੀਕਾਕਰਨ (Vaccinations) ਦੇ ਨਾਲ-ਨਾਲ ਸਾਵਧਾਨੀਆਂ ਹੀ ਸਭ ਤੋਂ ਸਰਬੋਤਮ ਉਪਾਅ ਹਨ ਭਾਰਤ ਚ 16 ਜਨਵਰੀ 2021 ਨੂੰ ਕਰੋਨਾ ਵਾਇਰਸ (ਕੋਵਿਡ-19) ਖਿਲਾਫ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ (Vaccinations) ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ , ਇਹ 2 ਟੀਕਿਆਂ ਦੀ ਖੁਰਾਕ ਹੁੰਦੀ ਹੈ ਅਤੇ ਮਾਹਿਰਾਂ ਮੁਤਾਬਿਕ ਕਰੋਨਾ ਵਾਇਰਸ ਟੀਕਾਕਰਨ ਬਿਮਾਰੀ ਫੈਲਣ ਤੋਂ ਰੋਕਣ ਚ ਸਮਰੱਥ ਹੈ। ਸਰਕਾਰ ਵਲੋਂ ਚਲਾਇਆ ਜਾ ਰਿਹਾ ਕੋ-ਵਿਨ ਸਿਸਟਮ ਆਪਣੇ ਡਿਜਿਟਲ ਪਲੈਟਫਾਰਮ ਰਾਹੀਂ ਟੀਕਾ ਲਗਵਾਉਣ ਵਾਲਿਆਂ ਦੀ ਰਜਿਸਟ੍ਰੇਸ਼ਨ ਕਰ ਪ੍ਰਮਾਣ – ਪੱਤਰ ਵੀ ਜਾਰੀ ਕਰ ਰਹੇ ਹਨ। ਸਰਕਾਰ ਵਲੋਂ ਟੀਕਾਕਰਨ ਕਰਵਾਉਣ ਵਾਲੇ ਨੂੰ ਤਕਰੀਬਨ 30 ਮਿੰਟ ਤੱਕ ਟੀਕਾਕਰਨ ਕੇਂਦਰ ਤੇ ਮਾਹਿਰ ਡਾਕਟਰਾ ਦੀ ਟੀਮ ਦੀ ਨਿਗਰਾਨੀ ਹੇਠ ਰੱਖਣ ਦੇ ਦਿਸ਼ਾ-ਨਿਰਦੇਸ਼ ਹਨ। ਸਮਾਜ ਭਲਾਈ ਹਿਤ ਕਰੋਨਾ ਵਾਇਰਸ (ਕੋਵਿਡ-19) ਦੀ ਰੋਕਥਾਮ ਬੇਹੱਦ ਜ਼ਰੂਰੀ ਹੈ ਅਤੇ ਸਰਕਾਰ ਵੱਲੋਂ ਕਰੋਨਾ ਵਾਇਰਸ ਦੀ ਰੋਕਥਾਮ ਲਈ ਜਾਰੀ ਸਿਹਤ ਸਲਾਹਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣਾ ਸਭ ਦੀ ਸਾਂਝੀ ਜ਼ੁਮੇਵਾਰੀ ਹੈ।

(ਹਰਮਨਪ੍ਰੀਤ ਸਿੰਘ)

+91 9855010005

Install Punjabi Akhbar App

Install
×