ਨਾਰਦਰਨ ਟੈਰਿਟਰੀ ਤੋਂ ਕਾਮਿਆਂ ਦੇ ਆਵਾਗਮਨ ਕਾਰਨ ਕੁਈਨਜ਼ਲੈਂਡ ਵਿੱਚ ਵੀ ਕਰੋਨਾ ਦੀ ਦਹਿਸ਼ਤ -2 ਨਵੇਂ ਮਾਮਲੇ ਦਰਜ, 2 ਹਫ਼ਤਿਆਂ ਲਈ ਪਾਬੰਧੀਆਂ ਮੁੜ ਤੋਂ ਲਾਗੂ

ਕੁਈਨਜ਼ਲੈਂਡ ਵਿੱਚ ਕਰੋਨਾ ਦੇ 2 ਸਥਾਨਕ ਸਥਾਨਾਂਤਰਣ ਦੇ ਮਾਮਲੇ ਦਰਜ ਹੋਏ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਦਾ ਸਬੰਧ ਨਾਰਦਰਨ ਟੈਰਿਟਰੀ ਦੇ ਕਾਮੇ ਜੋ ਕਿ ਕੁਈਨਜ਼ਲੈਂਡ ਆਏ ਸਨ (ਫਲਾਈ ਇਨ ਐਂਡ ਫਲਾਈ ਆਊਟ) ਨਾਲ ਦਰਸਾਇਆ ਜਾ ਰਿਹਾ ਹੈ।
ਉਕਤ ਇੱਕ ਮਾਮਲਾ ਪੁਰਤਗਾਲੀ ਰੈਸਟੌਰੈਂਟ ਵਾਲੇ ਕਲਸਟਰ ਨਾਲ ਜੁੜਿਆ ਹੈ ਅਤੇ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਿੱਚ ਹੈ ਅਤੇ ਦੂਸਰਾ ਇੱਕ ਮਹਿਲਾ ਮਾਈਨ ਵਰਕਰ ਹੈ ਜੋ ਕਿ ਨਾਰਦਰਨ ਟੈਰਿਟਰੀ ਵਿਚਲੇ ਤਨਾਮੀ ਰੇਗਿਸਤਾਨ ਵਿੱਚ ਗ੍ਰੇਨਾਈਟ ਕਾਨ ਵਿੱਚ ਕੰਮ ਕਰਦੀ ਹੈ ਜਿੱਥੇ ਕਿ ਹੁਣੇ ਹੁਣੇ ਕਰੋਨਾ ਦੇ ਮਾਮਲੇ ਦਰਜ ਹੋਏ ਹਨ।
ਉਕਤ ਮਹਿਲਾ, ਬੀਤੇ ਸ਼ੁੱਕਰਵਾਰ ਨੂੰ ਬ੍ਰਿਸਬੇਨ ਏਅਰਪੋਰਟ ਆਈ ਸੀ ਅਤੇ ਫੇਰ ਸਨਸ਼ਾਈਨ ਕੋਸਟ ਵੱਲ ਗਈ ਸੀ ਅਤੇ ਇਸ ਦੌਰਾਨ ਉਹ ਜਨਤਕ ਥਾਂਵਾਂ ਉਪਰ ਵਿਚਰਦੀ ਰਹੀ ਹੈ।
ਅੱਜ ਸੋਮਵਾਰ ਨੂੰ, ਅੱਧੀ ਰਾਤ ਦੇ 1 ਵਜੇ ਤੋਂ ਨੂਸਾ, ਸਨਸ਼ਾਈਨ ਕੋਸਟ, ਇਪਸਵਿਚ, ਲੋਗਾਨ, ਰੈਡਲੈਂਡਜ਼, ਮੋਰਟਨ, ਬ੍ਰਿਸਬੇਨ, ਗੋਲਡ ਕੋਸਟ, ਦ ਸੈਨਿਕ ਰਿਮ, ਦ ਲਾਕਿਅਰ ਵੈਲੀ, ਅਤੇ ਸੋਮਰਸੈਟ ਆਦਿ ਥਾਂਵਾਂ ਉਪਰ ਲੋਕਾਂ ਨੂੰ ਮਾਸਕ ਆਦਿ ਪਾਉਣ ਦੀਆਂ ਤਾਕੀਦਾਂ ਕੀਤੀਆਂ ਗਈਆਂ ਹਨ ਅਤੇ ਸਿਰਫ ਕਸਰਤ ਆਦਿ ਕਰਨ ਲਈ ਇਸਤੋਂ ਛੋਟ ਹੋਵੇਗੀ।
ਪ੍ਰਤੀ ਵਿਅਕਤੀ 4 ਵਰਗ ਮੀਟਰ ਦਾ ਨਿਯਮ ਲਾਗੂ ਹੋਵੇਗਾ; ਘਰਾਂ ਵਿੱਚ 30 ਤੋਂ ਜ਼ਿਆਦਾ ਵਿਅਕਤੀ ਇਕੱਠੇ ਨਹੀਂ ਹੋ ਸਕਦੇ, ਇਕੱਠੇ ਹੋ ਕੇ ਨੱਚਣ ਆਦਿ ਲਈ ਮਨਾਹੀ ਹੋਵੇਗੀ, ਵਿਆਹ ਸ਼ਾਦੀਆਂ ਆਦਿ ਲਈ 100 ਵਿਅਕਤੀਆਂ ਦੀ ਮਨਜ਼ੂਰੀ ਹੋਵੀਗ ਅਤੇ 20 ਲੋਕ ਹੀ ਨੱਚ ਗਾ ਸਕਣਗੇ।
ਉਕਤ ਪਾਬੰਧੀਆਂ ਅਗਲੇ 2 ਹਫ਼ਤਿਆਂ ਲਈ ਲਾਗੂ ਕੀਤੀਆਂ ਜਾ ਰਹੀਆਂ ਹਨ।

Welcome to Punjabi Akhbar

Install Punjabi Akhbar
×
Enable Notifications    OK No thanks