ਅੱਤ ਦੀ ਗਰਮੀ ‘ਚ ਪੀਬੀਜੀ ਵੈੱਲਫੇਅਰ ਕਲੱਬ ਨੇ ਪੁਲਿਸ ਮੁਲਾਜ਼ਮਾਂ ਨੂੰ ਪਿਲਾਈ ਠੰਡੀ ਸ਼ਿਕੰਜਵੀਂ

ਫਰੀਦਕੋਟ, 11 ਜੂਨ :- ਕੋਵਿਡ-19 ਦੌਰਾਨ ਲੋੜਵੰਦਾਂ ਤੱਕ ਸੁੱਕਾ ਰਾਸ਼ਨ ਜਾਂ ਪੱਕਿਆ ਪਕਾਇਆ ਖਾਣਾ ਪਹੁੰਚਾਉਣ, ਸਾਰੇ ਸ਼ਹਿਰ ਨੂੰ ਸੈਨੇਟਾਈਜ ਕਰਨ ਲਈ ਸਪਰੇਅ ਟੀਮ ਦਾ ਗਠਨ, ਥੈਲੇਸੀਮੀਆਂ ਤੋਂ ਪੀੜਤ ਅਤੇ ਹੋਰ ਮਰੀਜਾਂ ਲਈ ਖੂਨ ਦਾ ਪ੍ਰਬੰਧ ਕਰਨ ਸਮੇਤ ਅਨੇਕਾਂ ਸਮਾਜਸੇਵੀ ਕਾਰਜਾਂ ਲਈ ਯਤਨਸ਼ੀਲ ਪੀਬੀਜੀ ਵੱੈਲਫੇਅਰ ਕਲੱਬ ਨੇ ਇਕ ਨਿਵੇਕਲਾ ਉਪਰਾਲਾ ਕਰਦਿਆਂ ਪੁਲਿਸ ਨਾਕਿਆਂ ‘ਤੇ ਤੈਨਾਤ ਮੁਲਾਜਮਾ ਨੂੰ ਨਿੰਬੂ ਪਾਣੀ (ਸ਼ਿਕੰਜਵੀਂ) ਦੀ ਸੇਵਾ ਕੀਤੀ ਗਈ। ਕਲੱਬ ਦੇ ਪ੍ਰਧਾਨ ਰਾਜੀਵ ਮਲਿਕ, ਸਰਪ੍ਰਸਤ ਉਦੇ ਰੰਦੇਵ ਅਤੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਬਲਕਾਰ ਸਿੰਘ ਸੰਧੂ ਡੀਐਸਪੀ, ਰਾਜਬੀਰ ਸਿੰਘ ਐਸਐਚਓ ਅਤੇ ਏਐਸਆਈ ਬਲਜਿੰਦਰ ਕੌਰ ਇੰਚਾਰਜ ਸਾਂਝ ਕੇਂਦਰ ਕੋਟਕਪੂਰਾ ਦੀ ਅਗਵਾਈ ਹੇਠ ਕੋਵਿਡ-19 ਮਹਾਂਮਾਰੀ ਦੌਰਾਨ ਮੂਹਰਲੀਆਂ ਕਤਾਰਾਂ ‘ਚ ਡੱਟ ਕੇ ਪਹਿਰਾ ਦਿੰਦਿਆਂ, ਅੱਤ ਦੀ ਗਰਮੀ ‘ਚ ਵੀ ਲੋਕਾਂ ਨੂੰ ਬਚਾਉਣ ਲਈ ਪੰਜਾਬ ਪੁਲਿਸ ਦੇ ਯੋਧਿਆਂ ਦੀ ਹੋਂਸਲਾ ਅਫ਼ਜ਼ਾਈ ਕੀਤੀ ਗਈ ਅਤੇ ਸ਼ਹਿਰ ਦੇ ਸਾਰੇ ਨਾਕਿਆਂ ‘ਤੇ ਆਪ ਜਾ ਕੇ ਉਨਾ ਨੂੰ ਨਿੰਬੂ ਪਾਣੀ ਦੀ ਸੇਵਾ ਨਿਭਾਈ ਗਈ। ਇਸ ਮੌਕੇ ਸੰਸਥਾ ਦੇ ਸੇਵਾਦਾਰ ਰਜਤ ਛਾਬੜਾ ਵੀ ਹਾਜਰ ਸਨ। ਪੁਲਿਸ ਪ੍ਰਸ਼ਾਸ਼ਨ ਅਤੇ ਹੋਰ ਲੋਕਾਂ ਵੱਲੋਂ ਸੰਸਥਾ ਦੇ ਉਕਤ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।

Install Punjabi Akhbar App

Install
×