ਬੜੀ ਦੇਰ ਤੋਂ ਵਿਵਾਦਾਂ ਵਿੱਚ ਰਹੇ ਸਾਬਕਾ ਆਰਚਬਿਸ਼ਪ ਫਿਲਿਪ ਵਿਲਸਨ ਦਾ ਦੇਹਾਂਤ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਐਡੀਲੇਡ ਦੇ ਸਾਬਕਾ ਆਰਚਬਿਸ਼ਪ ਫਿਲਿਪ ਵਿਲਸਨ, ਜੋ ਕਿ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਰਹੇ ਅਤੇ ਨਿਊ ਸਾਊਥ ਵੇਲਜ਼ ਵਿੱਚ ਬੱਚਿਆਂ ਦੇ ਸਰੀਰਿਕ ਸ਼ੋਸ਼ਣ ਦੇ ਮਾਮਲਿਆਂ ਨੂੰ ਦਬਾਉਣ ਕਾਰਨ ਸਜ਼ਾ ਵੀ ਭੁਗਤ ਚੁਕੇ ਸਨ ਪਰੰਤੂ ਉਹ ਬਾਅਦ ਵਿੱਚ ਅਦਾਲਤ ਅੰਦਰ ਮਾਮਲਾ ਜਿੱਤ ਗਏ ਸਨ, ਦਾ 70 ਸਾਲ ਦੀ ਉਮਰ ਵਿੱਚ ਅਚਾਨਕ ਦੇਹਾਂਤ ਹੋ ਗਿਆ। ਬੀਤੇ ਕੁੱਝ ਸਾਲਾਂ ਅੰਦਰ ਹੀ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਰੀਰਿਕ ਰੋਗਾਂ ਨੇ ਜਕੜ ਲਿਆ ਸੀ ਜਿਨ੍ਹਾਂ ਅੰਦਰ ਕੈਂਸਰ ਵੀ ਸ਼ਾਮਿਲ ਸੀ -ਪਰੰਤੂ ਉਨ੍ਹਾਂ ਦੀ ਮੌਤ ਕੈਂਸਰ ਕਾਰਨ ਨਹੀਂ ਹੋਈ ਹੈ ਇਸ ਗੱਲ ਦਾ ਖੁਲਾਸਾ ਐਡੀਲੇਡ ਦੇ ਕੈਥਲਿਕ ਆਰਚਡਿਓਸਿਸ ਨੇ ਕੀਤਾ ਹੈ। ਐਡੀਲੇਡ ਦੇ ਮੌਜੂਦਾ ਆਰਚਬਿਸ਼ਪ ਪੈਟਰਿਕ ਓ’ਰੇਗਨ ਨੇ ਇਹ ਵੀ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਫਿਲਿਪ ਵਿਲਸਨ ਪੂਰੇ ਦੇਸ਼ ਅੰਦਰ ਹੀ ਸੇਵਾ ਨਿਭਾਉਂਦੇ ਰਹੇ ਹਨ ਅਤੇ ਹਰਮਨ ਪਿਆਰੇ ਵੀ ਰਹੇ ਹਨ ਅਤੇ ਜ਼ਿਆਦਾ ਕਰਕੇ ਉਨ੍ਹਾਂ ਦੇ ਚਾਹੁਣ ਵਾਲੇ ਮੇਟਲੈਂਡ -ਨਿਊਕਾਸਲ (ਵੂਲੂਨਗੌਂਗ) ਵਿੱਚ ਹਨ। ਜ਼ਿਕਰਯੋਗ ਹੈ ਕਿ 1970ਵਿਆਂ ਦੌਰਾਨ ਇੱਕ ਚਰਚ ਦੇ ਪਾਦਰੀ ਜੇਮਜ਼ ਫਲੈਚਰ ਵੱਲੋਂ ਕੀਤੇ ਗਏ ਬੱਚਿਆਂ ਦੇ ਸਰੀਰਿਕ ਸ਼ੋਸ਼ਣ ਦੇ ਮਾਮਲੇ ਨੂੰ ਦਬਾਉਣ ਕਾਰਨ, 2018 ਵਿੱਚ ਫਿਲਿਪ ਵਿਲਸਨ ਨੂੰ ਦੋਸ਼ੀ ਪਾਇਆ ਗਿਆ ਸੀ ਅਤੇ ਅਦਾਲਤ ਦੇ ਜੱਜ ਨੇ ਉਨ੍ਹਾਂ ਨੂੰ ਘਰ ਅੰਦਰ ਹੀ ਪੂਰਾ ਇੱਕ ਸਾਲ ਲਈ ਕੈਦ ਦੀ ਸਜ਼ਾ ਸੁਣਾਈ ਸੀ। ਜ਼ਿਕਰਯੋਗ ਹੈ ਕਿ ਫਿਲਿਪ ਵਿਲਸਨ ਨੇ ਇਸ ਬਾਰੇ ਵਿੱਚ ਮੁੜ ਤੋਂ ਅਦਾਲਤ ਵਿੱਚ ਅਪੀਲ ਕੀਤੀ ਸੀ ਅਤੇ ਆਪਣਾ ਪੱਖ ਰੱਖਣ ਤੇ ਉਹ ਕੇਸ ਜਿੱਤ ਵੀ ਗਏ ਸਨ।

Install Punjabi Akhbar App

Install
×