ਦਰਿਆ ਦੇ ਪਾਣੀ ਦੀ ਜਾਂਚ ਕਰਨ ਲਈ ਧਾਰਮਿਕ ਤੇ ਸਮਾਜਿਕ ਸ਼ਖਸ਼ੀਅਤਾਂ ਵਲੋਂ ਦੌਰਾ

17gsc fdk pani

ਫਰੀਦਕੋਟ, 17 ਫਰਵਰੀ – ਪਲੀਤ ਹੁੰਦੇ ਜਾ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਰਕਾਰਾਂ ਨੇ ਹੱਥ ਖੜ੍ਹੇ ਕਰ ਲਏ ਹਨ ਤਾਂ ਪ੍ਰਦੂਸ਼ਣ ਨਾਲ ਕੁਰਲਾਉਂਦੇ ਦਰਿਆਵਾਂ ਨੂੰ ਬਚਾਉਣ ਲਈ ਕਈ ਬੁੱਧੀਜੀਵੀ, ਸੰਤ, ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਮੈਦਾਨ ਵਿਚ ਨਿੱਤਰ ਆਏ ਹਨ॥ਇਸ ਮੌਕੇ ਦਰਿਆ ਸਤਲੁਜ ਵਿਚ ਪਾਣੀ ਦੀ ਜਾਂਚ ਕਰਨ ਵਾਲਿਆਂ ਵਿਚ ਪਦਮਸ਼੍ਰੀ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਵਾਤਾਵਰਨ ਪ੍ਰੇਮੀ ਬਾਬਾ ਸੁਖਜੀਤ ਸਿੰਘ ਸੀਚੇਵਾਲ, ਗੁਰਪ੍ਰੀਤ ਸਿੰਘ ਚੰਦਬਾਜਾ ਡਾ. ਪਿਆਰੇ ਲਾਲ ਗਰਗ, ਡਾ. ਅਮਰ ਸਿੰਘ ਆਜ਼ਾਦ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ ਮੁੱਖ ਤੌਰ ‘ਤੇ ਸ਼ਾਮਲ ਸਨ। ਦਰਿਆ ਦੀ ਅਸਲ ਹਾਲਤ ਜਾਨਣ ਲਈ ਇਨ੍ਹਾਂ ਨੇ ਲੁਧਿਆਣਾ ਵਿਚ ਦਰਿਆ ਦੇ ਦਾਖਲ ਹੋਣ ਤੋਂ ਪਹਿਲੋਂ ਤੇ ਫਿਰ ਲੁਧਿਆਣਾ ਸ਼ਹਿਰ ਤੋਂ ਲੰਘਦੇ ਸਤਲੁਜ ਦਰਿਆ ਵਿੱਚ ਪੈਂਦੇ ਬੁੱਢੇ ਨਾਲੇ ਦਾ ਪਾਣੀ ਦੇਖਿਆ।

ਟੀਮ ਦੇ ਮੈਂਬਰਾਂ ਨੇ ਦਰਿਆ ਦੇ ਲੁਧਿਆਣਾ ਮਹਾਂਨਗਰ ਵਿਚ ਦਾਖਲ ਹੋਣ ਤੋਂ ਪਹਿਲਾਂ ਕਾਸਬਾਦ ਵਿਚ ਦਰਿਆ ਦਾ ਸਾਫ ਪਾਣੀ ਵੇਖਿਆ। ਉਨ੍ਹਾਂ ਭੱਟੀਆਂ ਟਰੀਟਮੈਂਟ ਪਲਾਂਟ ਵੇਖਿਆ ਜਿਸ ਦਾ ਗੰਦਾ ਪਾਣੀ ਦਰਿਆ ਵਿਚ ਸਿੱਧਾ ਡਿੱਗ ਰਿਹਾ ਸੀ। ਇਹ ਪਹਿਲਾ ਵੱਡਾ ਨਾਲਾ ਟੀਮ ਦੇ ਮੈਂਬਰਾਂ ਨੂੰ ਨਜ਼ਰੀਂ ਪਿਆ ਜੋ ਸਿੱਧਾ ਸਤਲੁਜ ਵਿਚ ਡਿੱਗ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਤਾਜਪੁਰ ਰੋਡ ਜੇਲ੍ਹ ਦੇ ਨਜ਼ਦੀਕ ਸਥਿਤ ਟਰੀਟਮੈਂਟ ਪਲਾਂਟ ਦਾ ਪਾਣੀ ਵੀ ਬਿਨਾਂ ਸਾਫ਼ ਹੋਇਆ ਪੈ ਰਿਹਾ ਸੀ, ਇੱਥੇ ਦੱਸਣਾ ਬਣ ਦਾ ਹੈ ਕਿ ਕੁਝ ਦਿਨ ਪਹਿਲਾਂ ਗੁਰਪ੍ਰੀਤ ਸਿੰਘ ਚੰਦਬਾਜਾ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਪਰਮਪਾਲ ਸਿੰਘ ਵੱਲੋਂ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲਿਆਂ ਨਾਲ ਗੱਲਬਾਤ ਕਰਕੇ ਇਸ ਪ੍ਰੋਗਰਾਮ ਨੂੰ ਉਲੀਕਿਆ ਗਏ ਸੀ। ਇਸ ਉੱਦਮ ਦੀ ਅਗਵਾਈ ਕਰਨ ਵਾਲੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦ ਬਾਜਾ ਨੇ ਦੱਸਿਆ ਕਿ ਦੁਪਹਿਰ ਤਿੰਨ ਵਜੇ ਤਕ ਜਿੰਨੇ ਵੀ ਨਾਲਿਆਂ ਨੂੰ ਵੇਖਿਆ ਗਿਆ, ਉਨ੍ਹਾਂ ਨੂੰ ਵੇਖ ਕੇ ਟੀਮ ਦੇ ਸਾਰੇ ਮੈਂਬਰ ਹੈਰਾਨ ਸੀ ਕਿ ਬਿਨਾਂ ਫਿਲਟਰ ਦੇ ਹੀ ਦਰਿਆ ਵਿਚ ਕੈਮੀਕਲਯੁਕਤ ਗੰਦਾ ਪਾਣੀ ਛੱਡਿਆ ਜਾ ਰਿਹਾ ਹੈ ਜੋ ਕਿ ਜਲ ਜੀਵ ਜੰਤੂਆਂ ਅਤੇ ਮਨੁੱਖਾਂ ਲਈ ਬੇਹੱਦ ਹਾਨੀਕਾਰਕ ਹੈ।

ਇਸੇ ਤਰ੍ਹਾਂ ਟੀਮ ਦੇ ਮੈਂਬਰ ਵਲੀਪੁਰ ਤੱਕ ਸਤਲੁਜ ਦਰਿਆ ਵਿਚ ਡਿੱਗ ਰਹੇ ਬੁੱਢੇ ਨਾਲੇ ਦੇ ਹਾਲਤ ਵੇਖੇ, ਇਸ ਮੌਕੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਮੈਂਬਰ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਆਖਿਆ ਕਿ ਵਿਕਾਸ ਦੇ ਨਾਲ ਵਿਨਾਸ਼ ਨਹੀਂ ਹੋਣਾ ਚਾਹੀਦਾ। ਹਵਾ, ਪਾਣੀ ਨੂੰ ਬਣਾਇਆ ਨਹੀਂ ਜਾ ਸਕਦਾ। ਇਹ ਮਨੁੱਖਤਾ ਲਈ ਪ੍ਰਮਾਤਮਾ ਦੇ ਬੇਸ਼ਕੀਮਤੀ ਤੋਹਫੇ ਹਨ। ਇਸ ਲਈ ਇਸ ਨੂੰ ਵਿਕਾਸ ਦੇ ਨਾਂ ‘ਤੇ ਪ੍ਰਦੂਸ਼ਿਤ ਨਹੀਂ ਕੀਤਾ ਜਾਣਾ ਚਾਹੀਦਾ। ਲੁਧਿਆਣਾ ਦੀਆਂ ਫੈਕਟਰੀਆਂ ਦਾ ਕੈਮੀਕਲਯੁਕਤ ਵੇਸਟ ਸਤਲੁਜ ਵਿਚ ਮਿਲਾਉਣ ਤੋਂ ਰੋਕਣ ਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਯਤਨ ਕਰਨੇ ਲਾਜ਼ਮੀ ਹੋ ਗਏ ਹਨ॥ ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਮਾਨਵਤਾ ਲਈ ਹੈ ਪਰ ਕੁਝ ਲੋਕ ਵਿਚਾਰਧਾਰਾ ਦੇ ਉਲਟ ਮਾਨਵਤਾ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਲੁਧਿਆਣਾ ਦੀਆਂ ਫੈਕਟਰੀਆਂ ਲੋਕਾਂ ਨੂੰ ਬਿਮਾਰ ਕਰ ਰਹੀਆਂ ਹਨ, ਦਰਿਆ ਅਤੇ ਜ਼ਮੀਨ ਦੇ ਨਾਲ-ਨਾਲ ਵਾਤਾਵਰਨ ਨੂੰ ਦੂਸ਼ਿਤ ਕਰ ਰਹੀਆਂ ਹਨ।

ਜੇ ਪ੍ਰਦੂਸ਼ਣ ਨੂੰ ਸਮੇਂ ਰਹਿੰਦੇ ਨਹੀਂ ਰੋਕਿਆ ਗਿਆ ਤਾਂ ਸਭ ਕੁਝ ਖ਼ਤਮ ਹੋ ਜਾਵੇਗਾ। ਇਸ ਮੌਕੇ ਡਾ. ਅਮਰ ਸਿੰਘ ਆਜ਼ਾਦ ਡਾਇਰੈਕਟਰ ਸਰਬੱਤ ਦਾ ਭਲਾ ਟਰੱਸਟ ઠਨੇ ਕਿਹਾ ਕਿ ਫੈਕਟਰੀਆਂ ਤੋਂ ਨਿਕਲਿਆ ਕੈਮੀਕਲ ਯੁਕਤ ਪਾਣੀ ਸਤਲੁੱਜ ਦਰਿਆ ਵਿਚ ਸ਼ਾਮਲ ਹੋ ਰਿਹਾ ਹੈ, ਜਿਸ ਦਾ ਸੇਵਨ ਮਾਲਵਾ ਤੇ ਰਾਜਸਥਾਨ ਦੇ ਲੋਕ ਕਰ ਰਹੇ ਹਨ। ਇਸ ਪਾਣੀ ਕਾਰਨ ਹੀ ਕੈਂਸਰ, ਹੈਪੇਟਾਈਟਸ, ਮੰਦਬੁੱਧੀ, ਬੱਚਿਆਂ ਦੀ ਗਿਣਤੀ ਵਧਣਾ, ਪ੍ਰਜਨਣ ਸ਼ਕਤੀ ਦਾ ਘੱਟ ਹੋਣਾ, ਕਈ ਪ੍ਰਜਾਤੀਆਂ ਦਾ ਲੋਪ ਹੋਣਾ ਆਦਿ ਗੰਭੀਰ ਸਮੱਸਿਆ ਹੈ।ਇਸ ਸਮੇਂ ਡਾਕਟਰ ਪਿਆਰੇ ਲਾਲ ਗਰਗ ਸਾਬਕਾ ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫਰੀਦਕੋਟ ਨੇ ਕਿਹਾ ਕਿ ਇਸ ਤਰ੍ਹਾਂ ਹਾਲਤਾਂ ਕਾਰਨ ਮਨੁੱਖਤਾ ਅਤੇ ਜੀਵ ਜੰਤੂਆਂ ਨੂੰ ਮੌਤ ਦੇ ਬਾਰ ਅੱਗੇ ਲਿਆ ਖੜ੍ਹਾ ਕੀਤਾ ਹੈ, ਮਨੁੱਖਾਂ ਤੋਂ ਇਲਾਵਾ ਪਸ਼ੂਆ ਅਤੇ ਜਾਨਵਰਾਂ ਨੂੰ ਵੀ ਅਨੇਕਾਂ ਬਿਮਾਰੀਆਂ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ, ਜੇ ਹੁਣ ਵੀ ਕੁਦਰਤੀ ਸੋਮਿਆਂ ਨੂੰ ਨਾ ਸੰਭਾਲਿਆਂ ਤਾਂ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਕਦੇ ਮਾਫ਼ ਨਹੀਂ ਕਰਨ ਗਈਆਂ, ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਆਣਾ ਨੇ ਕੁਦਰਤ ਦੀ ਵਡਮੁੱਲੀ ਦਾਤ ਪਾਣੀ ਦੀ ਸੰਭਾਲ ਲਈ ਸਰਕਾਰਾਂ ਅਤੇ ਆਮ ਲੋਕਾਂ ਨੂੰ ਗੰਭੀਰ ਹੋਣ ਦੀ ਸਲਾਹ ਦਿੱਤੀ।

ਇਸ ਮੌਕੇ ਤੇ ਐਡਵੋਕੇਟ ਜਸਵਿੰਦਰ ਸਿੰਘ ਅਕਾਲ ਪੁਰਖ ਕੀ ਫੌਜ , ਪਰਮਪਾਲ ਸਿੰਘ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ , ਗੁਰਮੀਤ ਸਿੰਘ ਗੋਲੇਵਾਲਾ ਬੁਲਾਰਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਚਰਨਜੀਤ ਸਿੰਘ ਸੁੱਖਣਵਾਲਾ, ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਮੱਘਰ ਸਿੰਘ ਫਰੀਦਕੋਟ ਜਰਨਲ ਸਕੱਤਰ ਸੁਸਾਇਟੀ, ਡਾਕਟਰ ਮਨਜੀਤ ਸਿੰਘ ਜੌੜਾ ਕੈਂਸਰ ਦੇ ਰੋਗਾਂ ਦੇ ਮਾਹਿਰ, ਹਰਦਿਆਲ ਸਿੰਘ ਘਰਿਆਲਾ, ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ ਪੰਜਾਬ, ਜਸਕੀਰਤ ਸਿੰਘ ਲੁਧਿਆਣਾ, ਸਰਬਜੀਤ ਸਿੰਘ ਅੰਮ੍ਰਿਤਸਰ, ਵੀਰ ਸੁਖਦੇਵ ਸਿੰਘ ਫਗਵਾੜਾ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ, ਮੇਜਰ ਸਿੰਘ ਲੁਧਿਆਣਾ, ਪ੍ਰੀਤਮ ਸਿੰਘ ਲੁਧਿਆਣਾ,ਡਾ ਅਮਨਦੀਪ ਸਿੰਘ ਬੈਂਸ, ਨਵਜੋਧ ਸਿੰਘ, ਗੁਰ ਸ਼ਬਦ ਨਾਦ, ਹਰਪ੍ਰੀਤ ਸਿੰਘ ਅੰਮ੍ਰਿਤਸਰ ਆਦਿ ਸੁਹਿਰਦ ਸੱਜਣ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ।

Welcome to Punjabi Akhbar

Install Punjabi Akhbar
×