ਜ਼ਹਿਰੀਲੇ ਪਾਣੀ ਦੀ ਸਪਲਾਈ ਕਾਰਨ ਲੋਕ ਹੋ ਰਹੇ ਹਨ ਗੰਭੀਰ ਬਿਮਾਰੀਆਂ ਦੇ ਸ਼ਿਕਾਰ!

ਘਰ ਦਾ ਮੈਂਬਰ ਵੀ ਨਹੀਂ ਬਚਦਾ ਤੇ ਪਰਿਵਾਰ ਹੋ ਜਾਂਦਾ ਹੈ ਬੁਰੀ ਤਰਾਂ ਕਰਜਾਈ

(ਫਰੀਦਕੋਟ):- ਲੁਧਿਆਣਾ ਸਮੇਤ ਪੰਜਾਬ ਦੇ ਹੋਰ ਵੱਡੇ ਸ਼ਹਿਰਾਂ ਦੀਆਂ ਫੈਕਟਰੀਆਂ ਅਤੇ ਕਾਰਖਾਨਿਆਂ ਦਾ ਬਿਨਾ ਟਰੀਟ ਕੀਤਾ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਜ਼ਹਿਰੀਲਾ ਪਾਣੀ ਪੰਜਾਬ ਦੇ ਪਿੰਡਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ, ਇਸ ਦੀ ਮੂੰਹ ਬੋਲਦੀ ਤਸਵੀਰ ਅਬੋਹਰ ਇਲਾਕੇ ਦੇ ਪਿੰਡਾਂ ‘ਚ ਜਾ ਕੇ ਦੇਖੀ ਜਾ ਸਕਦੀ ਹੈ। ਅੱਜ ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਤੇ ਕਨਵੀਨਰ ਨਰੋਆ ਪੰਜਾਬ ਮੰਚ ਅਤੇ ਅਮਿਤੋਜ ਸਿੰਘ ਮਾਨ ਨੁਮਾਇੰਦਾ ਜੂਝਦਾ ਪੰਜਾਬ ਦੀ ਅਗਵਾਈ ‘ਚ ਪਿੰਡ ਬੁਰਜ ਮੁਹਾਰ ਤੇ ਚੂੜੀਵਾਲਾ ਧੰਨਾ ਦੇ ਲੋਕਾਂ ਮਿਲੇ ਅਤੇ ਉਹਨਾਂ ਤੋਂ ਪਿੰਡ ‘ਚ ਫੈਲੀਆਂ ਬਿਮਾਰੀਆਂ ਦੀ ਜਾਣਕਾਰੀ ਹਾਸਲ ਕੀਤੀ, ਦੇਖਣ ਨੂੰ ਮਿਲਿਆ ਕਿ ਪਿੰਡਾਂ ਦੇ ਲੋਕ ਵੱਡੀ ਗਿਣਤੀ ‘ਚ ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਤੋਂ ਪੀੜ੍ਹਤ ਹਨ, ਕਈ ਪਰਿਵਾਰ ਤਾਂ ਆਪਣੇ ਪਰਿਵਾਰਾਂ ਦੇ ਅਹਿਮ ਮੈਂਬਰ ਖੋਹ ਚੁੱਕੇ ਹਨ, ਇਕੱਲੇ ਪਰਿਵਾਰਾਂ ਦੇ ਮੈਂਬਰ ਹੀ ਨਹੀਂ ਖੋਹੇ, ਸਗੋਂ ਇਲਾਜ ਦੌਰਾਨ ਜਮੀਨਾਂ ਵੀ ਵਿੱਕ ਚੁੱਕੀਆਂ ਹਨ ਅਤੇ ਪਰਿਵਾਰ ਗੰਭੀਰ ਆਰਥਿਕ ਸੰਕਟ ਅਤੇ ਮਾਨਸਿਕ ਪ੍ਰੇਸ਼ਾਨੀ ਝੱਲ ਰਹੇ ਹਨ। ਉਹਨਾਂ ਕਿਹਾ ਕਿ ਸਾਡਾ ਵਫਦ ਇਸ ਮਸਲੇ ਨੂੰ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੱਕ ਲੈ ਕੇ ਜਾਵੇਗਾ। ਸਰਬਜੀਤ ਸਿੰਘ ਧਾਲੀਵਾਲ, ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਪੰਜਾਬ ਦੇ ਧਰਤੀ, ਹਵਾ ਤੇ ਪਾਣੀ ਗੰਭੀਰ ਸੰਕਟ ‘ਚ ਹੈ, ਧਰਤੀ ਹੇਠਲਾ ਪਾਣੀ ਮੁੱਕਣ ਕਿਨਾਰੇ ਹੈ, ਦਰਿਆਵਾਂ ‘ਚ ਸੁੱਟੇ ਜਾ ਰਹੇ ਜ਼ਹਿਰੀਲੇ ਪਾਣੀ ਕਾਰਨ ਮਨੁੱਖਾਂ, ਪਸ਼ੂਆਂ, ਜੀਵ-ਜੰਤੂ ਅਤੇ ਬਨਸਪਤੀ ‘ਤੇ ਮਾਰੂ ਅਸਰ ਪੈ ਰਿਹਾ ਹੈ। ਇਸ ਮੌਕੇ ਪੀੜਤ ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ ਪੰਜਾਬ ਸਰਕਾਰ ਇਸ ਮਸਲੇ ‘ਤੇ ਇਕ ਵਿਸ਼ੇਸ਼ ਸ਼ੈਸ਼ਨ ਬੁਲਾ ਕੇ ਚਰਚਾ ਕਰੇ, ਇਸ ਦਾ ਹੱਲ ਕੱਢੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਿੰਦਰ ਸਿੰਘ ਸੇਖੋਂ ਧਰਾਂਗਵਾਲਾ, ਇਕਬਾਲ ਸਿੰਘ ਸੰਧੂ ਧਰਾਂਗਵਾਲਾ, ਭਗਵੰਤ ਸਿੰਘ, ਕੁਲਦੀਪ ਸਿੰਘ ਬਰਾੜ ਬੁਰਜ ਮੁਹਾਰ, ਸੰਜੈ ਜਾਖੜ, ਸਰਪੰਚ ਤੇਜਿੰਦਰਪਾਲ ਸਿੰਘ ਚੂੜੀ ਧੰਨਾ ਸਿੰਘ, ਚਮਨ ਲਾਲ, ਦਿੱਗਵਿਜੈ ਸਿੰਘ, ਡਿੱਟੀ ਗਿੱਲ, ਕਮਲ ਕਾਂਤ, ਜੈਤ ਕੁਮਾਰ ਆਦਿ ਵੀ ਹਾਜਰ ਸਨ।

Install Punjabi Akhbar App

Install
×