ਪੋਰਟ ਬੋਟਨੀ ਉਪਰ ਹੁਣ ਜ਼ਿਆਦਾ ਕੰਟੇਨਰਾਂ ਨੂੰ ਸਟੋਰ ਕਰਨ ਦੀ ਇਜਾਜ਼ਤ

ਸੜਕ ਪਰਿਵਹਨ ਮੰਤਰੀ ਸ੍ਰੀ ਰੋਡਜ਼ ਐਂਡ੍ਰਿਊਜ਼ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ, ਪੋਰਟ ਬੋਟਨੀ ਉਪਰ ਜ਼ਿਆਦਾ ਉਪਰ ਤੱਕ ਕੰਟੇਨਰਾਂ ਨੂੰ ਸਟੋਰ ਕਰਨ ਦੀ ਪਾਬੰਧੀ ਵਿੱਚ ਛੋਟ ਦਿੰਦਿਆਂ ਹੁਣ ਸੱਤ ਕੰਟੇਨਰਾਂ ਨੂੰ ਇੱਕ ਦੂਜੇ ਦੇ ਉਪਰ ਰੱਖਣ ਤੱਕ ਦੀ ਇਜਾਜ਼ਤ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੂਰਨ ਰੂਪ ਵਿੱਚ ਇੱਥੇ ਸਟੋਰ ਹੋਣ ਵਾਲੇ ਖਾਲੀ ਅਤੇ ਭਰੇ ਹੋਏ ਕੰਟੇਨਰਾਂ ਦੀ ਨਿਗੇਹਬਾਨੀ ਕਰ ਰਹੀ ਹੈ ਅਤੇ ਜਾਣਦੀ ਅਤੇ ਸਮਝਦੀ ਵੀ ਹੈ ਕਿ ਆਉਣ ਵਾਲੀ ਸਮੱਸਿਆ ਦਾ ਹੱਲ ਕਰਨਾ ਕਿੰਨਾ ਜ਼ਰੂਰੀ ਹੈ ਇਸ ਲਈ ਹਰ ਪਾਸਿਊਂ ਸਲਾਹ ਮਸ਼ਵਰੇ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਸਬੰਧਤ ਅਦਾਰਿਆਂ ਜਿਨ੍ਹਾਂ ਵਿੱਚ ਕਿ ਖਾਲੀ ਕੰਟੇਨਰਾਂ ਦੀ ਸਾਂਭ-ਸੰਭਾਲ ਜਾਂ ਮੁੜ ਤੋਂ ਵਰਤੋਂ ਆਦਿ ਸ਼ਾਮਿਲ ਹਨ, ਨਾਲ ਵੀ ਗੱਲਬਾਤ ਕਰਕੇ ਇਸ ਸਮੱਸਿਆ ਦੇ ਹੱਲ ਬਾਰੇ ਵਿਚਾਰ ਵਟਾਂਦਰਾ ਲਗਾਤਾਰ ਕੀਤਾ ਜਾ ਰਿਹਾ ਹੈ। ਪਲਾਨਿੰਗ ਅਤੇ ਜਨਤਕ ਸੇਵਾਵਾਂ ਦੇ ਮੰਤਰੀ ਸ੍ਰੀ ਰੋਬ ਸਟੋਕਸ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਸਟੇਟ ਇਨਵਾਇਰਨਮੈਂਟਲ ਪਲਾਨਿੰਗ ਪਾਲਿਸੀ (ਥਰੀ ਪੋਰਟਸ) 2013 ਵਿੱਚ ਵੀ ਸੰਸ਼ੋਧਨ ਕੀਤਾ ਹੈ ਅਤੇ ਖਾਲੀ ਅਤੇ ਭਰੇ ਹੋਏ ਕੰਟੇਨਰਾਂ ਨੂੰ ਪੋਰਟਾਂ ਉਪਰ ਰੱਖਣ ਵਾਸਤੇ ਨਿਯਮਾਂਵਲੀ ਵਿੱਚ ਸੁਧਾਰ ਕਰਕੇ ਇਸਨੂੰ ਲਚਕੀਲਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਲੱਗੀਆਂ ਪਾਬੰਧੀਆਂ ਨੇ ਇਸ ਖੇਤਰ ਵਿੱਚ ਆਪਣਾ ਜ਼ੋਰ ਦਿਖਾਇਆ ਹੈ ਅਤੇ ਸਪਲਾਈ ਅਤੇ ਪੂਰਤੀ ਦੀ ਲੜੀ ਟੁੱਟਣ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੱਤ ਕੰਟੇਨਰਾਂ ਨੂੰ ਇੱਕ ਦੂਜੇ ਦੇ ਉਪਰ ਰੱਖਣ ਵਾਲੀ ਰਿਆਇਤ ਕਾਰਨ ਹੁਣ ਜਿੱਥੇ ਕਿਤੇ ਵੀ ਵਾਜਿਬ ਹੈ, 3000 ਕੰਟੇਨਰਾਂ ਨੂੰ ਸੋਖਿਆਂ ਹੀ ਸਾਂਭਿਆ ਜਾ ਸਕਦਾ ਹੈ ਪਰੰਤੂ ਅਹਿਤਿਆਦਨ ਸੁਰੱਖਿਆ ਦਾ ਖਿਆਲ ਵੀ ਰੱਖਣਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਜਿੱਥੇ ਕਿਤੇ ਸੰਭਵ ਹੋ ਸਕੇ, ਸਿਰਫ ਉਥੇ ਹੀ ਇਸ ਰਿਆਇਤ ਦੀ ਪਾਲਣਾ ਕੀਤੀ ਜਾਵੇਗੀ। ਦ ਐਂਪਟੀ ਕੰਟੇਨਰ ਵਰਕਿੰਗ ਗਰੁੱਪ ਵੀ ਇਸ ਕੰਮ ਵਾਸਤੇ ਕਾਰਜਸ਼ੀਲ ਹੈ ਅਤੇ ਉਨ੍ਹਾਂ ਆਸ ਪ੍ਰਗਟਾਈ ਹੈ ਕਿ ਉਹ ਵੀ ਇਸ ਮਾਮਲੇ ਵਿਚਲੇ ਸੁਧਾਰਾਂ ਲਈ ਆਪਣੀ ਰਿਪੋਰਟ ਅਗਲੇ 6 ਮਹੀਨਿਆਂ ਵਿੱਚ ਸਰਕਾਰ ਨੂੰ ਦੇਣਗੇ ਜਿਸ ਰਾਹੀਂ ਕਿ ਇਸ ਸਮੱਸਿਆ ਦੇ ਹੋਰ ਵੀ ਹੱਲ ਕੱਢੇ ਜਾ ਸਕਣਗੇ।

Install Punjabi Akhbar App

Install
×