ਨਿਊ ਸਾਊਥ ਵੇਲਜ਼ ਅੰਦਰ ਗ੍ਰਾਹਕ ਸੇਵਾਵਾਂ ਪ੍ਰਤੀ ਨਵੀਆਂ ਪੁਲਾਂਘਾਂ

ਗ੍ਰਾਹਕ ਸੇਵਾਵਾਂ ਸਬੰਧੀ ਵਿਭਾਗਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਨੇ ਦੱਸਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੰਘ ਰਿਹਾ ਸਾਲ 2020 ਬਹੁਤ ਸਾਰੀਆਂ ਆਪਦਾਵਾਂ ਨੂੰ ਲੈ ਕੇ ਆਇਆ ਅਤੇ ਇਸੇ ਦੌਰ ਅੰਦਰ ਹਾਲੇ ਵੀ ਚਲ ਰਿਹਾ ਹੈ ਅਤੇ ਨਵੇਂ ਸਾਲ 2021 ਵਿੱਚ ਪ੍ਰਵੇਸ਼ ਪਾ ਰਿਹਾ ਹੈ ਪਰੰਤੂ ਰਾਜ ਅੰਦਰ ਰਾਜ ਸਰਕਾਰ ਦੇ ਉਦਮਾਂ ਸਦਕਾ ਗਾਹਕਾਂ ਦੀ ਸੇਵਾਵਾਂ ਪ੍ਰਤੀ ਹਰ ਕੋਈ ਜਾਗਰੂਕ ਰਿਹਾ ਹੈ ਅਤੇ ਇਨ੍ਹਾਂ ਵੱਲੋ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਗਾਹਕਾਂ ਦੀ ਸੰਤੁਸ਼ਟੀ ਇਸ ਗੱਲ ਤੋਂ ਜ਼ਾਹਿਰ ਹੈ ਕਿ ਬੀਤੇ ਸਾਲ ਦੌਰਾਨ ਗ੍ਰਾਹਕਾਂ ਅਤੇ ਸਰਕਾਰ ਪ੍ਰਤੀ ਬਿਹਤਰ ਪ੍ਰਦਰਸ਼ਨ ਅਤੇ ਗ੍ਰਾਹਕ ਸੰਤੁਸ਼ਟੀ ਦੇ ਆਂਕੜਿਆਂ ਵਿੱਚ ਭਾਰੀ ਇਜ਼ਾਫ਼ਾ ਹੋਇਆ ਹੈ ਅਤੇ ਕੋਵਿਡ-19 ਅਤੇ ਹੋਰ ਮੁਸ਼ਕਲਾਂ ਦੇ ਬਾਵਜੂਦ ਵੀ ਇਹ ਆਂਕੜੇ ਉਪਰ ਵੱਲ ਨੂੰ ਹੀ ਵਧੇ ਹਨ। ਕੋਈ ਸ਼ੱਕ ਨਹੀਂ ਕਿ ਇਹ ਆਂਕੜੇ ਬਿਹਤਰੀ ਦੀ ਸਥਿਤੀ ਦਰਸਾਉਂਦੇ ਹਨ ਪਰੰਤੂ ਹਾਲੇ ਵੀ ਬਹੁਤ ਕੁੱਝ ਕਰਨ ਦੀ ਲੋੜ ਹੈ -ਇਸ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ। ਬੀਤ ਰਹੇ ਸਾਲ ਦੇ ਆਂਕੜੇ ਦਰਸਾਉਂਦੇ ਹਨ ਕਿ ਗ੍ਰਾਹਕ ਸੰਤੁਸ਼ਟੀ ਦਾ ਆਂਕੜਾ 10 ਵਿੱਚੋਂ 8 ਨੰਬਰ ਲੈ ਕੇ ਹੁਣ ਤੱਕ ਦੀਆਂ ਕਾਰਗੁਜ਼ਾਰੀਆਂ ਵਿੱਚੋਂ ਸੱਭ ਤੋਂ ਉਪਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਬੀਤੀਆਂ ਗਰਮੀਆਂ ਦੀ ਬੁਸ਼ਫਾਇਰ ਹੋਵੇ ਅਤੇ ਜਾਂ ਫੇਰ ਕੋਵਿਡ-19 ਦਾ ਸਿਲਸਿਲਾ, ਗ੍ਰਾਹਕਾਂ ਨੇ ਸਰਕਾਰ ਪ੍ਰਤੀ ਆਪਣੀ ਪੂਰਨ ਸੰਤੁਸ਼ਟੀ ਹੀ ਦਰਸਾਈ ਹੈ ਭਾਵੇਂ ਉਹ ਪੁਲਿਸ ਪ੍ਰਤੀ ਹੋਵੇ ਅਤੇ ਜਾਂ ਫੇਰ ਸਿਹਤ ਅਧਿਕਾਰੀਆਂ ਪ੍ਰਤੀ ਅਤੇ ਜਾਂ ਫੇਰ ਪੜ੍ਹਾਈ-ਲਿਖਾਈ, ਟ੍ਰਾਂਸਪੋਰਟ -ਜਿਨ੍ਹਾਂ ਕਿ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਬਿਹਤਰੀ, ਸਿਹਤ ਅਤੇ ਸੁਰੱਖਿਆ ਲਈ ਕੰਮ ਕੀਤਾ। ਉਕਤ ਆਂਕੜੇ ਬੀਤੇ 12 ਮਹੀਨਿਆਂ ਦੇ ਸਰਵੇਖਣ ਤੋਂ ਬਾਅਦ ਪੀ.ਡਬਲਿਊ.ਸੀ. ਵੱਲੋਂ ਜਾਰੀ ਕੀਤੇ ਜਾਂਦੇ ਹਨ ਅਤੇ ਇਸ ਵਿੰਚ 4000 ਗ੍ਰਾਹਕਾਂ ਅਤੇ 1000 ਬਿਜਨਸ ਅਦਾਰਿਆਂ ਦਾ ਸਰਵੇਖਣ ਕੀਤਾ ਜਾਂਦਾ ਹੈ। ਜ਼ਿਆਦਾ ਜਾਣਕਾਰੀ ਲਈ Customer Experience Unit | NSW Government ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×