ਚਿਰੋਕਣੀ ਮੰਗ ਪੂਰੀ: ਕੌਂਸਲੇਟ ਦਫਤਰ ਸੇਵਾ ‘ਚ ਹਾਜ਼ਿਰ

– ਆਕਲੈਂਡ ਵਿਖੇ ਭਾਰਤੀ ਦੂਤਾਵਾਸ ਵੱਲੋਂ ਖੋਲ੍ਹੇ ਗਏ ਨਵੇਂ ਕੌਂਸਲੇਟ ਦਫਤਰ ਦਾ ਰਸਮੀ ਉਦਘਾਟਨ 
– ਆਨਰੇਰੀ ਕੌਂਸਲੇਟ ਭਵਦੀਪ ਢਿੱਲੋਂ ਨੇ ਦੱਸੇ ਕਾਰਜ ਖੇਤਰ ਅਤੇ ਭਾਰਤੀ ਕਾਰਜ ਪ੍ਰਣਾਲੀ

17 nov-2

ਔਕਲੈਂਡ -ਨਿਊਜ਼ੀਲੈਂਡ ਦੇ ਵਿਚ ਭਾਰਤੀਆਂ ਦੀ ਗਿਣਤੀ 2,70,000 ਤੋਂ ਵੱਧ ਹੈ ਅਤੇ ਬਹੁ-ਗਿਣਤੀ ਉਤਰੀ ਟਾਪੂ ਦੇ ਮਹਾਂਨਗਰਾ ਜਿਵੇਂ ਆਕਲੈਂਡ, ਨਾਰਥਲੈਂਡ ਅਤੇ ਵਾਇਕਾਟੋ ਖੇਤਰ ਅਤੇ ਆਸ-ਪਾਸ ਰਹਿੰਦੀ ਹੈ। ਇਸ ਵੇਲੇ ਦੇਸ਼ ਦੇ ਵਿਚ 1952 ਤੋਂ ਸਥਾਪਿਤ ਭਾਰਤੀ ਹਾਈ ਕਮਿਸ਼ਨ ਦਾ ਇਕੋ-ਇਕ ਦਫਤਰ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਸਥਿਤ ਸੀ ਜੋ ਕਿ ਆਕਲੈਂਡ ਤੋਂ 650 ਕਿਲੋਮੀਟਰ ਦੂਰ ਹੈ ਅਤੇ ਕਾਰ ਵਿਚ 8 ਘੰਟੇ ਤੱਕ ਦਾ ਸਮਾਂ ਲਗ ਜਾਂਦਾ ਸੀ ਜਾਂ ਫਿਰ ਘੰਟੇ ਦੀ ਘਰੇਲੂ ਉਡਾਣ ਭਰਕੇ ਜਾਣਾ ਪੈਂਦਾ ਹੈ।  ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੁਣ ਆਕਲੈਂਡ ਦੇ ਵਿਚ ਓਨੀਹੰਗਾ ਟਾਊਨ ਦੇ ਵਿਚ ਨਵਾਂ ਕੌਂਸਲੇਟ ਦਫਤਰ ਖੋਲ੍ਹਿਆ ਗਿਆ ਜਿਸਨੇ ਕੁਝ ਦਿਨ ਪਹਿਲਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹਾ ਪਰ ਅੱਜ ਇਸਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਉਦਘਾਟਨ ਮੌਕੇ ਭਾਰਤੀ ਭਾਈਚਾਰੇ ਦੇ ਲੋਕ ਅਤੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਅਤੇ ਡਾ. ਪਰਮਜੀਤ ਪਰਮਾਰ ਵਿਸ਼ੇਸ਼ ਤੌਰ ‘ਤੇ ਪੁਹੰਚੇ। ਸ਼ੁੱਭ ਆਰੰਭ ਵੱਲੇ ਮੈਡਮ ਸਵਾਤੀ ਸ਼ਰਮਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਫਿਰ ਸਾਰਿਆਂ ਨੇ ਰਲ ਕੇ ਭਾਰਤ ਦਾ ਰਾਸ਼ਟਰੀ ਗੀਤ ਜਨ-ਗਨ-ਮਨ ਪੜ੍ਹਿਆ। ਇਸ ਉਪਰੰਤ ਇਸ ਦਫਤਰ ਲਈ ਨਿਯੁਕਤ ਪਹਿਲੇ ਆਨਰੇਰੀ ਕੌਂਸਿਲ ਜਨਰਲ ਸ੍ਰੀ ਭਵਦੀਪ ਸਿੰਘ ਢਿੱਲੋਂ ਨੇ ਆਏ ਸਾਰੇ ਮਹਿਮਾਨਾਂ ਨੂੰ ਦਾ ਧੰਨਵਾਦ ਕੀਤਾ ਅਤੇ ਇਸ ਦਫਤਰ ਵੱਲੋਂ ਕੀਤੇ ਜਾਣ ਵਾਲੇ ਕਾਰਜ ਖੇਤਰ ਬਾਰੇ ਜਾਣੂ ਕਰਵਾਇਆ।

NZ PIC 17 Nov-1
(ਆਕਲੈਂਡ ਵਿਖੇ ਖੁੱਲ੍ਹੇ ਕੌਂਸਲੇਟ ਆਫ ਇੰਡੀਆ ਦੇ ਆਨਰੇਰੀ ਕੌਂਸਲ ਸ੍ਰੀ ਭਵਦੀਪ ਸਿੰਘ ਢਿੱਲੋਂ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ)

ਉਨ੍ਹਾਂ ਭਾਰਤੀ ਕਾਰਜ ਪ੍ਰਣਾਲੀ ਅਤੇ ਵਿਦੇਸ਼ੀ ਵਸਦੇ ਪ੍ਰਵਾਸੀਆਂ ਦੇ ਪਾਏ ਜਾਂਦੇ ਯੋਗਦਾਨ ਬਾਰੇ ਵੀ ਵਿਚਾਰ ਪੇਸ਼ ਕੀਤੇ। ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਅਤੇ ਪ੍ਰਧਾਨਹੁਣ ਇਸ ਦਫਤਰ ਦੇ ਵਿਚ ਲੋਕ ਆਪਣੀਆਂ ਵੀਜੇ ਸਬੰਧੀ ਮੁਸ਼ਕਿਲਾਂ ਦੇ ਹੱਲ ਲਈ ਆ ਸਕਦੇ ਹਨ। ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਅਤੇ ਸਾਂਸਦ ਡਾ. ਪਰਮਜੀਤ ਪਰਮਾਰ ਨੇ ਵੀ ਜਿੱਥੇ ਆਨਰੇਰੀ ਕੌਂਸਲੇਟ ਨੂੰ ਵਧਾਈ ਦਿੱਤੀ ਉਥੇ ਆਸ ਪ੍ਰਗਟ ਕੀਤੀ ਕਿ ਇਥੇ ਵਸਦੇ ਭਾਰਤੀ ਭਾਈਚਾਰੇ ਦੇ ਲਈ ਇਹ ਦਫਤਰ ਕਾਫੀ ਲਾਹੇਬੰਦ ਹੋਵੇਗਾ। ਨਿਊਜ਼ੀਲੈਂਡ ਇੰਡੀਅਨ ਸੈਂਟਰਲ ਐਸੋਸੀਏਸ਼ਨ ਦੇ ਪ੍ਰਧਾਨ ਭੀਖੂ ਭਾਨਾ ਨੇ ਵੀ ਆਪਣੇ ਵਿਚਾਰ ਰੱਖੇ। ਭਾਰਤੀਆਂ ਦੀ ਚਿਰੋਕਣੀ ਮੰਗ ਅੱਜ ਪੂਰੀ ਹੋ ਗਈ ਅਤੇ ਭਾਰਤੀ ਦੂਤਾਵਾਸ ਸੇਵਾ ਵਿਚ ਹਾਜ਼ਿਰ ਹੋ ਕੰਮ ਕਰਨ ਲੱਗਾ ਹੈ। ਭਾਰਤੀ ਭਾਈਚਾਰੇ ਤੋਂ ਸ. ਅਜੀਤ ਸਿੰਘ ਰੰਧਾਵਾ, ਸ. ਅਵਤਾਰ ਸਿੰਘ ਗਿਰਨ, ਸ. ਖੜਗ ਸਿੰਘ, ਸ੍ਰੀ ਸੰਨੀ ਕੌਸ਼ਿਲ, ਸ. ਦਾਰਾ ਸਿੰਘ, ਸ. ਨਿਰਮਲਜੀਤ ਸਿੰਘ ਭੱਟੀ, ਸ. ਮੋਹਨਪਾਲ ਸਿੰਘ ਬਾਠ, ਸ੍ਰੀ ਪਰਮਜੀਤ ਢੱਟ, ਸ. ਹਰਭਜਨ ਸਿੰਘ ਟੋਨੀ, ਸ੍ਰੀ ਕੁਲਵਿੰਦਰ ਸਿੰਘ ਝੱਮਟ ਜੰਡੂ ਸਿੰਘ, ਸ੍ਰੀ ਕਰਨੈਲ ਸਿੰਘ ਬੱਧਣ, ਬਲਜੀਤ ਕੌਰ ਲੇਬਰ ਪਾਰਟੀ, ਸ੍ਰੀ ਰਾਜ ਪ੍ਰਦੀਪ ਸਿੰਘ ਗ੍ਰੀਨ ਪਾਰਟੀ, ਸ੍ਰੀ ਹਰਮਿੰਦਰ ਚੀਮਾ, ਸ੍ਰੀ ਨਵਤੇਜ ਰੰਧਾਵਾ, ਸ. ਪਰਮਿੰਦਰ ਸਿੰਘ, ਸ. ਅਮਰਜੀਤ ਸਿੰਘ, ਮੈਡਮ ਕੁਲਵੰਤ ਕੌਰ, ਸ੍ਰੀ ਨਰਿੰਦਰ ਸਿੰਗਲਾ, ਸ੍ਰੀ ਉਤਮ ਚੰਦ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਿਰ ਸਨ।

Install Punjabi Akhbar App

Install
×