ਮੈਲਬੋਰਨ ਵਿੱਚ ਪੁਲਿਸ ਅਤੇ ਮੁਜਾਹਰਾਕਾਰੀਆਂ ਵਿੱਚ ਝੜੱਪ -10 ਗ੍ਰਿਫਤਾਰ

(ਐਸ.ਬੀ.ਐਸ.) ਵਿਕਟਰੀਆ ਸਟੇਟ ਪਾਰਲੀਮੈਂਟ ਦੇ ਬਾਹਰ 5ਜੀ, ਵੈਕਸੀਨੇਸ਼ਨ, ਰਾਜ ਵਿੱਚ ਚਲ ਰਹੀ ਲਾਕਡਾਊਨ ਦੀ ਵਿਵਸਥਾ ਆਦਿ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਦਿਆਂ ਪ੍ਰਦਰਸ਼ਨ ਕਾਰੀਆਂ ਦਾ ਰੋਸ ਮੁਜਾਹਰਾ ਵਿਕਟੋਰੀਆ ਪੁਲਿਸ ਨਾਲ ਝੜੱਪ ਵਿੱਚ ਬਦਲ ਗਿਆ ਅਤੇ ਦੇਖਦਿਆਂ ਦੇਖਦਿਆਂ ਹੀ ਹਰ ਤਰਫ਼ ਭੱਜਦੋੜ ਮੱਚ ਗਈ। ਪੁਲਿਸ ਨੇ ਤਕਰੀਬਨ 10 ਲੋਕਾਂ ਨੂੰ ਕਰੋਨਾ ਵਾਇਰਸ ਲਾਕਡਾਊਨ ਕਾਨੂੰਨਾਂ (ਸੋਸ਼ਲ ਡਿਸਟੈਂਸਿੰਗ ਆਦਿ) ਦੀ ਉਲੰਘਣਾ ਕਰਨ ਦੇ ਜੁਰਮ ਹੇਠ ਗ੍ਰਿਫਤਾਰ ਵੀ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮੁਜਾਹਰਾਕਾਰੀ ਉਪਰੋਕਤ ਗੱਲਾਂ ਦਾ ਬਹਿਸ਼ਕਾਰ ਕਰ ਰਹੇ ਸਨ ਅਤੇ ਪ੍ਰੀਮੀਅਰ ਡੇਨੀਅਲ ਐਂਡਰਿਊਸ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਹਿ ਰਹੇ ਸਨ ਕਿ ਹੁਣ ਘਰਾਂ ਵਿੱਚ ਰਹਿਣਾ ਅਸੰਭਵ ਹੈ ਇਸ ਲਈ ‘ਸਟੇਅ ਹੋਮ’ ਦੀਆਂ ਪਾਬੰਧੀਆਂ ਤੁਰੰਤ ਹਟਾਈਆਂ ਜਾਣ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ 1600 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ ਜਦੋਂ ਕਿ ਇਨਾ੍ਹਂ ਵਿੱਚੋਂ ਤਿੰਨ ਉਪਰ ਪੁਲਿਸ ਨਾਲ ਦੁਰਵਿਵਹਾਰ ਦੇ ਦੋਸ਼ ਵੀ ਲੱਗੇ ਹਨ।

Install Punjabi Akhbar App

Install
×