ਕਾਂਗਰਸ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ

– ਸ਼ਹੀਦਾਂ ਦੇ ਵਿਚਾਰਾਂ ‘ਤੇ ਚੱਲ ਕੇ ਕਾਇਮ ਰਹਿ ਸਕਦੈ ਅਮਨ-ਸ਼ਾਂਤੀ ਦਾ ਮਾਹੌਲ — ਦੀਵਾਨ

IMG_0010

ਲੁਧਿਆਣਾ -ਦੇਸ਼ ਦੀ ਅਜ਼ਾਦੀ ਵਾਸਤੇ ਆਪਣੇ ਪ੍ਰਾਂਣਾਂ ਦਾ ਬਲਿਦਾਨ ਦੇਣ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਨਮਨ ਕਰਦਿਆਂ, ਸਰਾਭਾ ਨਗਰ ਵਿਖੇ ਕਾਂਗਰਸ ਪਾਰਟੀ ਵੱਲੋਂ ਇਕ ਸ਼ਰਧਾਂਜਲੀ ਸਮਾਰੋਹ ਦਾ ਅਯੋਜਨ ਕੀਤਾ ਗਿਆ। ਜਿਥੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦੀਵਾਨ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਦੇ ਮਹਾਨ ਬਲਿਦਾਨ ਨੂੰ ਯਾਦ ਕੀਤਾ।
ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ, ਦੀਵਾਨ ਨੇ ਕਿਹਾ ਕਿ ਮਹਾਨ ਸ਼ਹੀਦਾਂ ਦੇ ਵਿਚਾਰਾਂ ‘ਤੇ ਚੱਲ ਕੇ ਦੇਸ਼ ਤੇ ਪੰਜਾਬ ‘ਚ ਅਮਨ ਸ਼ਾਂਤੀ ਤੇ ਸੁਰੱਖਿਆ ਦਾ ਮਾਹੌਲ ਕਾਇਮ ਰੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਵਰਕਰਾਂ ਨੂੰ ਮਹਾਨ ਸ਼ਹੀਦਾਂ ਦੇ ਬਲਿਦਾਨਾਂ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਵੱਲੋਂ ਦਿਖਾਏ ਕਦਮਾਂ ‘ਤੇ ਚੱਲਣ ਦੀ ਅਪੀਲ ਕੀਤੀ। ਦੀਵਾਨ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਅੱਜ ਦੇ ਦਿਨ ਸ਼ਹੀਦ ਭਗਤ ਸਿੰਘ ਦੀ ਜਨਮ ਭੂਮੀ ਖੜਕੜ ਕਲਾਂ ਤੋਂ ਸ਼ੁਰੂ ਕੀਤੀ ਗਈ ਨਸ਼ਿਆਂ ਖਿਲਾਫ ਮੁਹਿੰਮ ਸੂਬੇ ਦੇ ਮੱਥਿਓਂ ਇਹ ਕਲੰਕ ਮਿਟਾ ਦੇਵੇਗੀ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਯਾਦਵਿੰਦਰ ਸਿੰਘ ਜੋਨੀ, ਚੇਅਰਮੈਨ, ਸੋਸ਼ਲ ਮੀਡੀਆ ਸੈੱਲ ਹਲਕਾ ਆਤਮ ਨਗਰ, ਸੀਨੀਅਰ ਕਾਂਗਰਸੀ ਆਗੂ ਟੋਨੀ ਕਪੂਰ, ਦੀਪਕ ਹੰਸ, ਅਵਤਾਰ ਸਿੰਘ ਕੰਡਾ, ਡਾ. ਓਂਕਾਰ ਚੰਦ ਸ਼ਰਮਾ, ਰਜਨੀਸ਼ ਚੋਪੜਾ, ਕਮਲ ਸ਼ਰਮਾ, ਮਨੀ ਖੇਵਾ, ਸਾਧੂ ਰਾਮ ਸਿੰਘੀ, ਨਰੇਸ਼ ਚਨਾਲੀਆ, ਬ੍ਰਿਜਮੋਹਨ ਸ਼ਰਮਾ, ਸੰਨੀ, ਮੋਂਟੀ, ਗੁਰਵਿੰਦਰ ਸਿੰਘ, ਰੋਹਿਤ ਪਾਹਵਾ, ਰਵੀ ਵਰਮਾ ਵੀ ਮੌਜ਼ੂਦ ਰਹੇ।

Install Punjabi Akhbar App

Install
×