ਕਾਂਗਰਸ ਦੀ ਬਠਿੰਡਾ ਹਲਕੇ ਤੋਂ ਭੇਜੇ ਪੈਨਲ ਵਿੱਚੋਂ ਹੀ ਦਿੱਤੀ ਜਾਵੇ “ਆਗੂ”

IMG_20190405_134626

ਬਠਿੰਡਾ/5 ਅਪਰੈਲ/ —  ਅਕਾਲੀ ਦਲ ਨੂੰ ਲੱਕ ਤੋੜਵੀਂ ਹਾਰ ਦੇਣ ਦਾ ਵਿਸਵਾਸ ਦਿਵਾਉਂਦਿਆਂ ਸੀਨੀਅਰ ਕਾਂਗਰਸੀ ਆਗੂਆਂ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਕਿਸੇ ਇੱਕ ਉਮੀਦਵਾਰ ਨੂੰ ਟਿਕਟ ਦੇਣ ਦੀ ਮੰਗ ਕੀਤੀ, ਜਿਸਦਾ ਨਾਂ ਹਾਈਕਮਾਂਡ ਨੂੰ ਭੇਜੇ ਪੈਨਲ ਵਿੱਚ ਸਾਮਲ ਹੋਵੇ।

ਅੱਜ ਇੱਥੇ ਪਿਛਲੇ ਦਸ ਸਾਲਾਂ ਦੀ ਅਕਾਲੀ ਹਕੂਮਤ ਦੌਰਾਨ ਹਰ ਖੇਤਰ ਵਿੱਚ ਹੋਈ ਲੁੱਟ ਘਸੁੱਟ, ਅਮਨ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਤੇ ਸਿਆਸੀ ਵਿਰੋਧੀਆਂ ਤੇ ਝੂਠੇ ਮੁਕੱਦਮੇ ਦਰਜ ਕਰਵਾਉਣ ਦੇ ਮੁਕਾਬਲੇ ਮੌਜੂਦਾ ਕੈਪਟਨ ਸਰਕਾਰ ਵੱਲੋਂ ਦਿੱਤੇ ਪ੍ਰਸਾਸਨ, ਕਰਜ਼ਾ ਮੁਆਫੀ, ਜਵਾਨੀ ਤੇ ਕਿਸਾਨੀ ਦੀ ਬਿਹਤਰੀ ਲਈ ਕੀਤੇ ਕੰਮਾਂ ਨੂੰ ਪਾਰਦਰਸ਼ੀ ਅਤੇ ਲੋਕ ਪੱਖੀ ਕਰਾਰ ਦਿੰਦਿਆਂ ਸਾਬਕਾ ਵਿਧਾਇਕ ਸ੍ਰੀ ਅਜੀਤਇੰਦਰ ਸਿੰਘ ਮੋਫਰ, ਸਾਬਕਾ ਡਿਪਟੀ ਸਪੀਕਰ ਸ੍ਰੀ ਜਸਵੰਤ ਸਿੰਘ ਫਫੜੇ ਭਾਈ ਕੇ, ਜਿਲ੍ਹਾ ਮੁਕਤਸਰ ਕਾਂਗਰਸ ਦੇ ਸਾਬਕਾ ਪ੍ਰਧਾਨ ਜ: ਗੁਰਮੀਤ ਸਿੰਘ ਖੁੱਡੀਆਂ ਅਤੇ ਪੀ ਸੀ ਸੀ ਦੇ ਸਕੱਤਰ ਸ੍ਰੀ ਟਹਿਲ ਸਿੰਘ ਸੰਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਮਰਪਿਤ ਤੇ ਵਫ਼ਾਦਾਰ ਸਿਪਾਹੀ ਹੋਣ ਦੇ ਨਾਤੇ ਉਹ ਪਿਛਲੇ ਲੰਬੇ ਸਮੇਂ ਤੋਂ ਜਥੇਬੰਦੀ ਦੀ ਮਜਬੂਤੀ ਵਿੱਚ ਲੱਗੇ ਹੋਏ ਹਨ।

ਉਚੇਚੀ ਪ੍ਰੈਸ ਕਾਨਫਰੰਸ ਦੌਰਾਨ ਇਹਨਾਂ ਆਗੂਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਪਾਰਟੀ ਹਾਈਕਮਾਂਡ ਵੱਲੋਂ ਲਏ ਹਰ ਫੈਸਲੇ ਨੂੰ ਲਾਗੂ ਕਰਨ ਲਈ ਉਹ ਪੂਰੀ ਤਰ੍ਹਾਂ ਦ੍ਰਿੜ ਹਨ, ਲੇਕਿਨ ਬਠਿੰਡਾ ਹਲਕੇ ਦੀਆਂ ਵਿਸੇਸ਼ ਸਥਾਨਕ ਪ੍ਰਸਥਿਤੀਆਂ ਦੇ ਮੱਦੇਨਜਰ ਉਹਨਾਂ ਦੀ ਸਮਝ ਇਹ ਹੈ ਕਿ ਉਸ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇ, ਜੋ ਆਪਣੀਆਂ ਸੰਵਿਧਾਨਿਕ ਤੇ ਪਾਰਲੀਮਾਨੀ ਜੁਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਅਕਾਲੀਆਂ ਵੱਲੋਂ ਦਸ ਸਾਲਾਂ ਦੌਰਾਨ ਝੰਬੇ ਵਰਕਰਾਂ ਤੇ ਲੋਕਾਂ ਦੇ ਜਾਤੀ ਦੁਖ ਸੁਖ ਵਿੱਚ ਵੀ ਸਾਝੀਵਾਲ ਬਣ ਸਕਣ। ਇਹਨਾਂ ਆਗੂਆਂ ਨੇ ਕਾਂਗਰਸ ਹਾਈਕਮਾਂਡ ਤੋਂ ਮੰਗ ਕੀਤੀ ਕਿ ਲੋਕ ਸਭਾ ਹਲਕਾ ਬਠਿੰਡਾ ਦੀ ਟਿਕਟ ਕਿਸੇ ਉਸ ਵਿਅਕਤੀ ਨੂੰ ਦਿੱਤੀ ਜਾਵੇ ਜਿਸਦਾ ਨਾਂ ਸਕਰੀਨਿੰਗ ਕਮੇਟੀ ਵੱਲੋਂ ਬਣਾਏ ਪੈਨਲ ਵਿੱਚ ਸਾਮਲ ਹੋਵੇ। ਜਿਕਰਯੋਗ ਹੈ ਕਿ ਇਹਨਾਂ ਚਾਰਾਂ ਹੀ ਆਗੂਆਂ ਨੇ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਦਰਖਾਸਤਾਂ ਦਿੱਤੀਆਂ ਹੋਈਆਂ ਹਨ। ਉਹਨਾਂ ਇਹ ਵੀ ਅਹਿਦ ਕੀਤਾ ਕਿ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਵੀ ਜੇ ਹਾਈਕਮਾਂਡ ਟਿਕਟ ਦਿੰਦੀ ਹੈ, ਉਹ ਉਸਦੀ ਪੂਰੀ ਮੱਦਦ ਕਰਨਗੇ।

(ਬਲਵਿੰਦਰ ਸਿੰਘ ਭੁੱਲਰ)

bhullarbti@gmail.com

Install Punjabi Akhbar App

Install
×