ਇੰਡੀਅਨ ਓਵਰਸੀਜ਼ ਕਾਂਗਰਸ ਨਿਊਜ਼ੀਲੈਂਡ ਵੱਲੋਂ ਸ. ਪ੍ਰਤਾਪ ਸਿੰਘ ਬਾਜਵਾ ਨੂੰ ਰਾਜ ਸਭਾ ਉਮੀਦਵਾਰ ਬਨਾਉਣ ‘ਤੇ ਵਧਾਈ

NZ PIC 11 March-1ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦੋ ਦਿੱਗਜ਼ ਲੀਡਰਾਂ ਅਤੇ ਸਾਬਕਾ ਪ੍ਰਧਾਨਾਂ ਸ. ਪ੍ਰਤਾਪ ਸਿਘ ਬਾਜਵਾ ਤੇ ਸ. ਸ਼ਮਸ਼ੇਰ ਸਿੰਘ ਦੂਲੋਂ ਨੂੰ ਪੰਜਾਬ ਵਿਧਾਨ ਸਭਾ ਤੋਂ ਰਾਜ ਸਭਾ ਦੀਆਂ 2 ਸੀਟਾਂ ਲਈ ਕਾਂਗਰਸੀ ਉਮੀਦਵਾਰ ਨਾਮਜ਼ਦ ਕਰਨ ਉਤੇ ਇੰਡੀਅਨ ਓਵਰਸੀਜ਼ ਕਾਂਗਰਸ ਨਿਊਜ਼ੀਲੈਂਡ ਵੱਲੋਂ ਸਵਾਗਤ ਕੀਤਾ ਗਿਆ ਹੈ। ਨਿਊਜ਼ੀਲੈਂਡ ਪ੍ਰਧਾਨ ਸ. ਹਰਮਿੰਦਰ ਪ੍ਰਤਾਪ ਸਿੰਘ ਚੀਮਾ, ਸ੍ਰੀ ਦੀਪਕ ਸ਼ਰਮਾ ਉਪ ਪ੍ਰਧਾਨ, ਅਮਰੀਕ ਸਿੰਘ ਸੰਘਾ ਯੂਥ ਪ੍ਰਧਾਨ, ਕੁਲਵਿੰਦਰ ਸਿੰਘ ਝੱਮਟ ਜੰਡੂਸਿੰਘਾ, ਜਸਵਿੰਦਰ ਸੰਧੂ, ਸ.  ਸੁਖਦੇਵ ਸਿੰਘ ਹੁੰਦਲ, ਸੰਨੀ ਕੌਸ਼ਿਲ, ਅਵਿਨਾਸ਼ ਸਿੰਘ ਹੀਰ, ਬ੍ਰਜੇਸ਼ ਸੇਠੀ, ਹਰਪ੍ਰੀਤ ਟਿੱਕਾ, ਦਲਬੀਰ ਸਿੰਘ ਮੁੰਡੀ, ਤਰਨਬੀਰ ਸਿੰਘ ਲਾਲੀ, ਵਰਿੰਦਰ ਸਿੰਘ ਸੰਧੂ, ਨਰਿੰਦਰ ਸਿੰਗਲਾ, ਵਿਕਰਮ ਚੀਮਾ, ਲਵਦੀਪ ਸਿੰਘ, ਵਿਕਰਮਜੀਤ ਸਿੰਘ, ਸੁਖਜੀਤ ਸਿੰਘ, ਹੋਰਾਂ ਨੇ ਸਾਂਝੇ ਰੂਪ ਵਿਚ ਬਾਜਵਾ ਪਰਿਵਾਰ ਨੂੰ ਵਧਾਈ ਭੇਜੀ ਹੈ ਅਤੇ ਆਸ ਕੀਤੀ ਹੈ ਕਿ ਉਹ ਰਾਜ ਸਭਾ ਦੇ ਵਿਚ ਜਾ ਕੇ ਪਹਿਲਾਂ ਦੀ ਤਰ੍ਹਾਂ ਪੰਜਾਬ ਦੇ ਵਿਕਾਸ ਮੁੱਦਿਆਂ ਨੂੰ ਹੱਲ ਕਰਵਾਉਣਗੇ। ਪ੍ਰਧਾਨ ਸ. ਹਰਮਿੰਦਰ ਸਿੰਘ ਚੀਮਾ ਹੋਰਾਂ ਜਾਣਕਾਰੀ ਦਿੱਤੀ ਕਿ ਕਾਂਗਰਸ ਦੇ ਕੁਝ ਸੀਨੀਅਰ ਨੇਤਾ ਜਲਦੀ ਹੀ ਨਿਊਜ਼ੀਲੈਂਡ ਵਿਖੇ ਵੀ ਪਹੁੰਚ ਰਹੇ ਹਨ ਅਤੇ ਵੱਖ-ਵੱਖ ਥਾਵਾਂ ਉਤੇ ਪਾਰਟੀ ਗਤੀਵਿਧੀਆਂ ਬਾਰੇ ਜਾਣਕਾਰੀ ਦੇਣਗੇ।

Install Punjabi Akhbar App

Install
×