ਬੈਂਕਸਟਾਊਨ ਵਿਚਲੀਆਂ ਕੁੱਝ ਭੀੜ ਭਰੀਆਂ ਸੜਕਾਂ ਦੇ ਨਵੀਨੀਕਰਣ ਨਾਲ ਭੀੜ ਤੋਂ ਮਿਲਿਆ ਛੁਟਕਾਰਾ

ਨਿਊ ਸਾਊਥ ਵੇਲਜ਼ ਸਰਕਾਰ ਦੇ ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਬੈਂਕਸਟਾਊਨ ਵਿਚਲੇ ਸਟੇਸੀ ਸਟਰੀਟ ਅਤੇ ਫੇਅਰਫੋਰਡ ਸੜਕ ਦੇ ਨਵੀਨੀਕਰਣ ਨਾਲ ਇਸ ਉਪਰ ਟ੍ਰੈਫਿਕ ਦੀ ਭੀੜ ਤੋਂ ਲੋਕਾਂ ਨੂੰ ਨਿਜਾਤ ਮਿਲ ਗਈ ਹੈ ਅਤੇ ਸਾਰਾ ਟ੍ਰੈਫਿਕ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਕਤ ਪ੍ਰਾਜੈਕਟ, ਰਾਜ ਸਰਕਾਰ ਦੇ 300 ਮਿਲੀਅਨ ਦੇ ਚਲ ਰਹੇ ਸਾਊਥ ਪਿੰਚ ਪੁਆਇੰਟ ਪ੍ਰੋਗਰਾਮ ਦਾ ਹੀ ਹਿੱਸਾ ਹੈ ਅਤੇ ਇਸ ਮੁਹਿੰਮ ਰਾਹੀਂ ਸਰਕਾਰ ਨੇ ਅਜਿਹੇ ਇਲਾਕਿਆਂ ਵਿਚਲੀਆਂ ਸੜਕਾਂ ਦੇ ਨਵ-ਨਿਰਮਾਣ ਆਦਿ ਦਾ ਕੰਮ ਵਿਢਿਆ ਹੋਇਆ ਹੈ ਜਿੱਥੇ ਕਿ ਟ੍ਰੈਫਿਕ ਦੀ ਭਰਮਾਰ ਹੈ।
ਪੱਛਮੀ ਸਿਡਨੀ ਤੋਂ ਮੰਤਰੀ ਸਟੁਅਰਟ ਆਇਰਜ਼ ਨੇ ਸਰਕਾਰ ਦੇ ਇਸ ਉਦਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨਾਲ ਸੜਕ ਉਪਰ ਡ੍ਰਾਇਵਿੰਗ ਕਰਨ ਵਾਲਿਆਂ ਦੇ ਸਮੇਂ ਦੀ ਬਹੁਤ ਬਚਤ ਹੋਵੇਗੀ।

Welcome to Punjabi Akhbar

Install Punjabi Akhbar
×
Enable Notifications    OK No thanks