ਰਾਹੁਲ ਗਾਂਧੀ ਦੇ ਬਿਨਾਂ ਜੰਤਰ ਮੰਤਰ ‘ਤੇ ਕਾਂਗਰਸ ਦਾ ਜ਼ਮੀਨ ਵਾਪਸੀ ਅੰਦੋਲਨ

rahulਜ਼ਮੀਨ ਪ੍ਰਾਪਤੀ ਬਿਲ ‘ਚ ਬਦਲਾਅ ਖਿਲਾਫ ਕਾਂਗਰਸ ਅੱਜ ਜੰਤਰ ਮੰਤਰ ‘ਤੇ ਅੰਦੋਲਨ ਕਰ ਰਹੀ ਹੈ। ਇਸ ‘ਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਤੋਂ ਬਿਨਾਂ ਕਈ ਦਿੱਗਜ਼ ਕਾਂਗਰਸੀ ਨੇਤਾ ਹਿੱਸਾ ਲੈ ਰਹੇ ਹਨ। ਪਹਿਲਾ ਇਸ ਅੰਦੋਲਨ ਦੀ ਅਗਵਾਈ ਰਾਹੁਲ ਗਾਂਧੀ ਕਰਨ ਵਾਲੇ ਸਨ ਤੇ ਕਾਂਗਰਸ ਇਸ ਦਾ ਅਧਿਕਾਰਕ ਤੌਰ ‘ਤੇ ਐਲਾਨ ਵੀ ਕਰ ਚੁੱਕੀ ਸੀ ਪਰ ਰਾਹੁਲ ਗਾਂਧੀ ਵਲੋਂ ਅਚਾਨਕ ਛੁੱਟੀ ‘ਤੇ ਚਲੇ ਜਾਣ ਕਾਰਨ ਪਾਰਟੀ ਨੂੰ ਆਪਣੇ ਦੂਸਰੇ ਨੇਤਾਵਾਂ ਨੂੰ ਇਥੇ ਉਤਾਰਨਾ ਪੈ ਰਿਹਾ ਹੈ। ਜਿਨ੍ਹਾਂ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਅਹਿਮਦ ਪਟੇਲ, ਦਿਗਵਿਜੇ ਸਿੰਘ, ਜੈਰਾਮ ਰਮੇਸ਼, ਅਜੇ ਮਾਕਨ, ਸਲਮਾਨ ਖੁਰਸ਼ੀਦ ਸਮੇਤ ਹੋਰ ਉੱਘੇ ਨੇਤਾ ਅੰਦੋਲਨ ‘ਚ ਸ਼ਾਮਲ ਹਨ।
ਸੰਸਦ ਦੇ ਬਜਟ ਇਜਲਾਸ ਤੋਂ ਠੀਕ ਪਹਿਲਾ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਅਚਾਨਕ ਛੁੱਟੀ ‘ਤੇ ਜਾਣ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਹਨ ਅਤੇ ਕਾਂਗਰਸ ਪਾਰਟੀ ਦੇ ਅੰਦਰ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ। ਇਸ ਵਿਚਕਾਰ ਕਾਂਗਰਸ ਨੇਤਾ ਜਗਦੀਸ਼ ਸ਼ਰਮਾ ਦਾ ਦਾਅਵਾ ਹੈ ਕਿ ਰਾਹੁਲ ਗਾਂਧੀ ਇਸ ਸਮੇਂ ਉਤਰਾਖੰਡ ‘ਚ ਹਨ। ਜਗਦੀਸ਼ ਸ਼ਰਮਾ ਨੇ ਟਵਿਟਰ ‘ਤੇ ਤਸਵੀਰਾਂ ਜਾਰੀ ਕਰਕੇ ਇਹ ਦਾਅਵਾ ਕੀਤਾ ਹੈ। ਉਧਰ, ਕਾਂਗਰਸ ਨੇ ਜਗਦੀਸ਼ ਸ਼ਰਮਾ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਤੇ ਕਿਹਾ ਕਿ ਉਹ ਵਿਦੇਸ਼ ‘ਚ ਹਨ।

 

Install Punjabi Akhbar App

Install
×